ਗੁਰਦਾਸਪੁਰ (ਵਿਨੋਦ)-ਧਾਰੀਵਾਲ ਪੁਲਸ ਸਟੇਸ਼ਨ ਦੀ ਪੁਲਸ ਨੇ 24 ਘੰਟਿਆਂ ਦੇ ਅੰਦਰ ਮੋਬਾਈਲ ਦੀ ਦੁਕਾਨ ਦੀ ਕੰਧ ਪਾੜ ਕੇ ਅੰਦਰੋਂ ਮੋਬਾਇਲ ਫੋਨ ਅਤੇ ਅਸੈਸਰੀ ਚੋਰੀ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ । ਚੋਰ ਦੀ ਗ੍ਰਿਫਤਾਰੀ ਸੀਸੀਟੀਵੀ ਫੁਟੇਜ ਅਤੇ ਆਲੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ। ਹਾਲਾਂਕਿ 20 ਵਰਿਆਂ ਦੇ ਨੌਜਵਾਨ ਚੋਰ ਦੀ ਇਹ ਪਹਿਲੀ ਚੋਰੀ ਹੈ ਤੇ ਪੁਲਸ ਅਨੁਸਾਰ ਚੋਰ ਨੇ ਦੱਸਿਆ ਹੈ ਕਿ ਉਸ ਨੇ ਪਹਿਲੀ ਵਾਰ ਆਪਣੀ ਮਾਂ ਦੀ ਬੀਮਾਰੀ ਦਾ ਇਲਾਜ ਕਰਾਉਣ ਲਈ ਇਹ ਚੋਰੀ ਕੀਤੀ ਹੈ। ਪੁਲਸ ਨੇ ਚੋਰੀ ਦੇ 27 ਮੋਬਾਈਲ ਅਤੇ ਇੱਕ ਸਪੀਕਰ ਵੀ ਚੋਰ ਕੋਲੋਂ ਬਰਾਮਦ ਕੀਤਾ ਹੈ ਜਦਕਿ ਬਾਕੀ ਸਾਮਾਨ ਬਾਰੇ ਪੁੱਛਗਿੱਛ ਜਾਰੀ ਹੈ ।
ਇਹ ਵੀ ਪੜ੍ਹੋ- ਜਲੰਧਰ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ‘ਆਪ’ ਦੇ ਸੀਨੀਅਰ ਆਗੂਆਂ ’ਤੇ ਡਿੱਗ ਸਕਦੀ ਹੈ ਭ੍ਰਿਸ਼ਟਾਚਾਰ ਦੀ ਗਾਜ਼
ਦੁਕਾਨ ਦੇ ਮਾਲਕ ਗੌਰਵ ਲੂਥਰਾ ਨੇ ਦੱਸਿਆ ਕਿ ਉਸ ਦੀ ਮੋਬਾਇਲ ਰਿਪੇਅਰ ਦੀ ਦੁਕਾਨ ਧਾਰੀਵਾਲ ਦੀ ਨਹਿਰ ਕਿਨਾਰੇ ਹੈ । ਪਰਸੋਂ ਸਵੇਰ ਜਦੋਂ ਉਹ ਦੁਕਾਨ ’ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦੇ ਅੰਦਰ ਚੋਰੀ ਹੋ ਚੁੱਕੀ ਹੈ। ਰਿਪੇਅਰ ਕਰਨ ਲਈ ਆਏ ਮਹਿੰਗੇ ਮੋਬਾਈਲ ਅਤੇ ਮੋਬਾਇਲ ਅਸੈਸਰੀ ਨਾਲ ਹੋਰ ਕੀਮਤੀ ਸਾਮਾਨ ਅਤੇ ਔਜ਼ਾਰ ਚੋਰੀ ਹੋ ਚੁੱਕੇ ਹਨ। ਚੋਰ ਨੇ ਦੁਕਾਨ ਦੇ ਅੰਦਰ ਕੈਮਰੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਦੀ ਤਸਵੀਰ ਕੈਮਰੇ ਵਿੱਚ ਕੈਦ ਹੋ ਗਈ ਸੀ । ਜਿਸ ਦੀ ਸ਼ਿਕਾਇਤ ਉਸ ਨੇ ਧਾਰੀਵਾਲ ਥਾਣੇ ਦੀ ਪੁਲਸ ਨੂੰ ਕੀਤੀ।

ਇਹ ਵੀ ਪੜ੍ਹੋ- ਦਿਨ-ਦਿਹਾੜੇ ਆਈਲੈਟਸ ਸੈਂਟਰ 'ਤੇ ਸ਼ਰੇਆਮ ਗੁੰਡਾਗਰਦੀ, ਚੱਲੀਆਂ ਗੋਲੀਆਂ, cctv 'ਚ ਕੈਦ ਹੋਈ ਪੂਰੀ ਵਾਰਦਾਤ
ਉੱਥੇ ਹੀ ਡੀ.ਐੱਸ.ਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਆਸ ਪਾਸ ਦੇ ਲੋਕਾਂ ਕੋਲੋਂ ਚੋਰ ਬਾਰੇ ਲਏ ਗਏ ਵੇਰਵੇ ਦੇ ਅਧਾਰ ’ਤੇ ਚੋਰ ਦੀ ਪਹਿਚਾਣ ਕਰ ਲਈ ਗਈ ਅਤੇ ਵਿਜੇ ਨਾਮ ਦੇ 20 ਵਰਿਆਂ ਦੇ ਲੁਧਿਆਣਾ ਮੁਹੱਲਾ ਧਾਰੀਵਾਲ ਵਿਖੇ ਰਹਿਣ ਵਾਲੇ ਨੌਜਵਾਨ ਨੂੰ 27 ਮੋਬਾਈਲ ਅਤੇ ਇੱਕ ਸਪੀਕਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ । ਉਸ ਦੇ ਖਿਲਾਫ ਚੋਰੀ ਦਾ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਅਤੇ ਉਸ ਦੇ ਕਹਿਣ ਮੁਤਾਬਕ ਉਸ ਨੇ ਇਹ ਚੋਰੀ ਘਰ ਦੀ ਮਜ਼ਬੂਰੀ ਅਤੇ ਆਪਣੀ ਮਾਂ ਦੀ ਬੀਮਾਰੀ ਦੇ ਇਲਾਜ ਕਾਰਨ ਕੀਤੀ ਹੈ।
ਇਹ ਵੀ ਪੜ੍ਹੋ- ਨੌਜਵਾਨ ਨੇ ਠਾਠਾਂ ਮਾਰਦੇ ਪਾਣੀ 'ਚ ਮਾਰੀ ਛਾਲ, ਘਟਨਾ ਤੋਂ ਪਹਿਲਾਂ ਵੀਡੀਓ ਬਣਾ ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਨਾਬਾਲਗ ਕੁੜੀ ਦੀ NRI ਪਿਓ ਨੇ ਰੋਲ਼ੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਮਾਂ ਦੇ ਹੋਸ਼
NEXT STORY