ਬਾਬਾ ਬਕਾਲਾ ਸਾਹਿਬ (ਰਾਕੇਸ਼)- ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਲਈ ਅੱਜ ਆਖਰੀ ਦਿਨ ਹੋਣ ਕਰਕੇ ਸੰਭਾਵੀ ਤੌਰ `ਤੇ ਚੋਣ ਲੜਣ ਵਾਲੇ ਸਰਪੰਚਾਂ,ਪੰਚਾਂ ਵੱਲੋਂ ਅੱਜ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਸਥਾਨ ਸਠਿਆਲਾ ਕਾਲਜ ਵਿਖੇ ਲੋਕਾਂ ਦਾ ਤਾਂਤਾ ਲੱਗਾ ਰਿਹਾ। ਹੁੰਮਸ ਭਰੀ ਗਰਮੀ ਦੌਰਾਨ ਕਈ ਮਰਦ ਔਰਤਾਂ ਬੇਹੋਸ਼ ਵੀ ਹੋ ਗਏ, ਜਿੰਨ੍ਹਾਂ ਨੂੰ ਮੁੱਢਲੀ ਸਹਾਇਤਾਂ ਦੇਣ ਦਾ ਕੋਈ ਮੁੱਢਲੇ ਪ੍ਰਬੰਧ ਨਹੀਂ ਕੀਤੇ ਗਏ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਵਾਉਣ ਲਈ ਸਵੇਰੇ ਤੜਕਸਾਰ ਤੋਂ ਹੀ ਸਠਿਆਲਾ ਕਾਲਜ ਵਿਖੇ ਪੁੱਜਣਾ ਸ਼ੁਰੂ ਹੋ ਗਿਆ ਸੀ, ਪ੍ਰੰਤੂ ਇਸਦੇ ਬਾਵਜੂਦ ਵੀ ਨਾਮਜ਼ਦਗੀਆਂ ਦਾਖਲ ਕਰਨ ਅਤੇ ਕਰਵਾਉਣ ਲਈ ਬੜੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿਹਤ ਨਾਲ ਜੁੜੀ ਅਪਡੇਟ
ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਅਣਗਹਿਲੀਆਂ ਅਤੇ ਵਧੀਕੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਜਥੇ.ਬਲਜੀਤ ਸਿੰਘ ਜਲਾਲਉਸਮਾਂ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਲਕਾ ਇੰਚਾਰਜ਼ ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ ਦੀ ਅਗਵਾਈ `ਚ ਸੈਕੜੇ ਵਰਕਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਧੱਕੇਸ਼ਾਹੀ ਵਿਰੁੱਧ ਅਵਾਜ਼ ਬੁਲੰਦ ਕਰਦਿਆਂ ਇਹ ਮਾਮਲਾ ਰਾਜ ਦੇ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਉਣ ਲਈ ਪਾਰਟੀ ਹਾਈਕਮਾਂਡ ਨੂੰ ਜਾਣੂ ਕਰਵਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੂਜਾ ਦਾ ਸਾਮਾਨ ਦਰਿਆ 'ਚ ਪਰਵਾਉਣ ਗਏ ਪਿਓ-ਪੁੱਤ ਰੁੜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਨਾਨਗਰ ਵਿਖੇ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਪੜਾਅ 'ਤੇ ਦਿਸਿਆ ਮੇਲੇ ਵਰਗਾ ਮਾਹੌਲ
NEXT STORY