ਅੰਮ੍ਰਿਤਸਰ, (ਰਮਨ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਵਰੀ 2015 ’ਚ ਉਜਾਲਾ (ਈ. ਈ. ਐੱਸ. ਐੱਲ.) ਯ ਸ਼ੁਰੂਆਤ ਕੀਤੀ ਗਈ ਸੀ ਪਰ ਹੁਣ ਇਸ ਯੋਜਨਾ ਨੂੰ ਗ੍ਰਹਿਣ ਲੱਗ ਗਿਆ ਹੈ। ਸ਼ਹਿਰ ’ਚ ਪਹਿਲਾਂ 8 ਤੋਂ 10 ਆਊਟਲੈੱਟ ਬਿਜਲੀ ਘਰਾਂ ’ਚ ਲੱਗੇ ਹੋਏ ਸਨ, ਜੋ ਹੁਣ ਬੰਦ ਹੋ ਚੁੱਕੇ ਹਨ। ਸੂਤਰਾਂ ਅਨੁਸਾਰ ਕੰਪਨੀ ਦੇ ਠੇਕੇਦਾਰ ਕੰਮ ਕਰਨ ਤੋਂ ਭੱਜ ਰਹੇ ਹਨ, ਜਿਸ ਨਾਲ ਆਊਟਲੈੱਟ ਬੰਦ ਹੋ ਰਹੇ ਹਨ। ਇਸ ਨੂੰ ਲੈ ਕੇ ਲੋਕ ਸੀ. ਐੱਫ. ਐੱਲ. ਲੈਣ ਲਈ ਬਿਜਲੀ ਘਰਾਂ ’ਚ ਚੱਕਰ ਕੱਟ ਰਹੇ ਹਨ। ਸਾਰੇ ਬਾਰਡਰ ਜ਼ੋਨ ਦੇ ਅੰਮ੍ਰਿਤਸਰ ਵਿਚ ਸਿਰਫ ਇਕ ਹੀ ਆਊਟਲੈੱਟ ਜੋ ਕਿ ਸਿਟੀ ਸਰਕਲ ਹਾਲ ਗੇਟ ਵਿਚ ਸੀ, ਪਿਛਲੇ ਮਹੀਨੇ ਤੋਂ ਬੰਦ ਪਿਆ ਹੈ, ਉਥੇ ਹੀ ਈ. ਈ. ਐੱਸ. ਐੱਲ. ਵੱਲੋਂ ਡਾਕਖਾਨੇ ਵਿਚ ਵੀ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਉਥੇ ਵੀ ਨਾ ਤਾਂ ਸਟਾਕ ਹੈ ਤੇ ਨਾ ਉਥੇ ਸਟਾਫ ਹੈ, ਉਥੋਂ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਮਾਨ ਨਾ ਹੋਣ ਕਾਰਨ ਸਟਾਫ ਵੀ ਭੱਜ ਗਿਆ ਹੈ।
ਪਿੰਡਾਂ ’ਚ ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ ਵਿਚ ਸੀ. ਐੱਫ. ਐੱਲ. ਲਏ ਹਨ, ਹੁਣ ਖ਼ਰਾਬ ਹਨ, ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਬਿਜਲੀ ਘਰਾਂ ਦੇ ਬਾਹਰੋਂ ਲੋਕਾਂ ਨੂੰ ਸੌਖ ਨਾਲ ਬੱਲਬ, ਟਿਊਬ ਲਾਈਟ ਤੇ ਪੱਖੇ ਮਿਲ ਜਾਂਦੇ ਸਨ ਪਰ ਆਊਟਲੈੱਟ ਬੰਦ ਹੋਣ ਨਾਲ ਲੋਕਾਂ ’ਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ। ਜਿਸ ਤਰ੍ਹਾਂ ਕੰਪਨੀ ਨੇ ਕੰਮ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਕੰਪਨੀ ਹੁਣ ਕੰਮ ਬੰਦ ਕਰਦੀ ਨਜ਼ਰ ਆ ਰਹੀ ਹੈ। ਉਜਾਲਾ ਯੋਜਨਾ ਤਹਿਤ ਦੇਸ਼ ਦੇ 125 ਸ਼ਹਿਰਾਂ ’ਚ ਹੁਣ ਤੱਕ 30 ਕਰੋਡ਼ ਤੋਂ ਵੱਧ ਐੱਲ. ਈ. ਡੀ. ਬੱਲਬ ਵੰਡੇੇ ਜਾ ਚੁੱਕੇ ਹਨ। ਸਰਕਾਰ ਇਸ ਯੋਜਨਾ ਦੀ ਮਦਦ ਨਾਲ ਐੱਲ. ਈ. ਡੀ. ਬੱਲਬ ਦੀ ਵਰਤੋਂ ਨੂੰ ਬਡ਼੍ਹਾਵਾ ਦੇਣਾ ਚਾਹੁੰਦੀ ਹੈ। ਇਸ ਤੋਂ ਦੇਸ਼ ਵਿਚ ਬਿਜਲੀ ਖਪਤ ਨੂੰ ਘੱਟ ਕੀਤਾ ਜਾ ਸਕੇਗਾ ਤੇ ਬੱਚਤ ਕੀਤੀ ਗਈ।
ਪੁਲਸ ਦੀਆਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਰੁਕਿਆ ਨਸ਼ਿਆਂ ਦਾ ਕਾਰੋਬਾਰ
NEXT STORY