ਗੁਰਦਾਸਪੁਰ- ਸ੍ਰੀ ਕਰਤਾਰਪੁਰ ਸਾਹਿਬ ਦੀ ਐਂਟਰੀ ਨੂੰ ਵੇਖ ਦੁਖੀ ਹੋਏ ਸਮਾਜ ਸੇਵੀ ਐੱਸ.ਪੀ ਓਬਰਾਏ ਨੇ ਵੱਡਾ ਫ਼ੈਸਲਿਆਂ ਲੈਂਦਿਆਂ ਇਕ ਸੇਵਾਦਾਰ ਰੱਖਿਆ ਗਿਆ ਹੈ ਜੋ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੌਰਾਨ ਬਣਾਈਆਂ ਗਈਆਂ ਯਾਦਗਾਰਾਂ ਦੀ ਸਾਂਭ ਸੰਭਾਲ ਕਰੇਗਾ। ਡਾ. ਓਬਰਾਏ ਨੇ ਗੱਲ ਕਰਦਿਆਂ ਕਿਹਾ ਕਿ ਜਿਸ ਐਂਟਰੀ ਤੋਂ ਸੰਗਤ ਦਰਸ਼ਨ ਕਰਨ ਜਾਂਦੀ ਹੈ। ਉਸ ਦੇ ਹਾਲਾਤ ਦੇਖ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਕਈ ਪ੍ਰਾਜੈਕਟ ਪਹਿਲੀਆਂ ਸਰਕਾਰਾਂ ਦੇ ਵੇਲੇ ਦੇ ਸਨ। ਇੱਥੇ ਜੋ ਬਿਲਡਿੰਗ ਬਣਾਈ ਗਈ ਹੈ ਉਹ ਅਸੀਂ ਸਰਕਾਰ ਤੋਂ ਲੈ ਲਈ ਸੀ ਕਿਉਂਕਿ ਉਹ ਖ਼ਰਚਾ ਨਹੀਂ ਕਰ ਰਹੇ ਸੀ। ਇਹ ਬਿਲਡਿੰਗ ਅਸੀਂ 20 ਦਿਨਾਂ ’ਚ ਤਿਆਰ ਕੀਤੀ ਸੀ।
ਓਬਰਾਏ ਨੇ ਕਿਹਾ ਇਸ ਜਗ੍ਹਾ ’ਤੇ 5 ਫੁੱਟ ਦੀ ਰਬਾਬ ਵੀ ਬਣਾਈ ਗਈ ਹੈ ਜੋ ਬਾਬਾ ਨਾਨਕ ਅਤੇ ਭਾਈ ਮਰਦਾਨਾ ਜੀ ਦੀ ਸਾਂਝ ਨੂੰ ਦਰਸਾਉਂਦੀ ਹੈ। ਇਸ ਆਈਕਨ ਨੂੰ ਬਣਾਉਣ ਲਈ ਸਾਢੇ 5 ਲੱਖ ਦਾ ਖ਼ਰਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹਾ ਮਟੀਰੀਅਲ ਵੀ ਤਿਆਰ ਕੀਤਾ ਹੈ ਜਿਸ ’ਤੇ ਮੂਲ ਮੰਤਰ ਲਿਖਿਆ ਹੋਇਆ ਹੈ। ਮਟੀਰੀਅਲ ਦੀ ਖਾਸੀਅਤ ਦੱਸਦਿਆਂ ਕਿਹਾ ਕਿ ਇਸ ਦੀ ਮਿਆਦ 100 ਸਾਲ ਹੈ। ਜੋ ਕਿ ਇਹ ਕਦੇ ਵੀ ਖ਼ਰਾਬ ਨਹੀਂ ਹੁੰਦਾ। ਸਾਰੀਆਂ ਚੀਜ਼ਾਂ ਕੁੱਲ 42 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਹਿੰਦੂ ਨੇਤਾ ਸੁਧੀਰ ਸੂਰੀ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਤਿਆਰੀ
ਓਬਰਾਏ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਇੱਥੇ ਇਕ ਓਂਕਾਰ ਵੀ ਬਣਾਇਆ ਹੈ ਜੋ 10ਫੁੱਟ ਉੱਚਾ ਹੈ। ਇਸ ਨੂੰ ਜਿੱਥੇ ਵੀ ਖੜ੍ਹੇ ਹੋ ਕੇ ਦੇਖੋ ਇਕ ਓਂਕਾਰ ਘੁੰਮਦਾ ਨਜ਼ਰ ਆਉਂਦਾ ਹੈ। ਉਂਝ ਤਾਂ ਇਸ ਦਾ ਰੰਗ ਸਿਲਵਰ ਹੈ ਪਰ ਰਾਤ ਨੂੰ ਲਾਈਟਾਂ ਨਾਲ ਇਹ ਸੁਨਹਿਰੀ ਰੰਗ ’ਚ ਤਬਦੀਲ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਪ੍ਰਾਜੈਕਟ ਬਣਾਉਂਦੇ ਹਾਂ ਉਹ ਸਰਕਾਰ ਨੂੰ ਦੇ ਦਿੰਦੇ ਹਾਂ ਪਰ ਇਹ ਚੀਜ਼ ਦੇਖ ਕੇ ਦੁੱਖ ਹੋਇਆ ਹੈ ਕਿ ਇਸ ਦਾ ਮਾਰਬਲ ਕਾਫ਼ੀ ਟੁੱਟ ਚੁੱਕਾ ਹੈ। ਹੁਣ ਇੱਥੇ ਕੋਈ ਲਾਈਟ ਨਹੀਂ ਚੱਲਦੀ ਸਾਰੇ ਸਵਿਚ ਟੁੱਟ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ ਅਸੀਂ ਇਕ ਬੰਦਾ ਰੱਖ ਲਿਆ ਹੈ ਜੋ ਇਸ ਦੀ ਦੇਖ ਭਾਲ ਕਰੇਗਾ ਅਤੇ ਉਸ ਨੂੰ ਤਨਖ਼ਾਹ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ’ਚ ਇਸ ਦੀ ਦਿੱਖ ਸਵਾਰੀ ਜਾਵੇਗੀ ਅਤੇ ਹੋਰ ਵੀ ਸੋਹਣਾ ਬਣ ਜਾਵੇਗਾ।
ਪਾਕਿਸਤਾਨ ਤੋਂ ਭਾਰਤ ਭੇਜੀਆਂ ਗਈਆਂ ਦੋ ਮਛੇਰਿਆਂ ਦੀਆਂ ਲਾਸ਼ਾਂ
NEXT STORY