ਗੁਰਦਾਸਪੁਰ (ਵਿਨੋਦ) : ਰਾਵਲਪਿੰਡੀ ਦੀ ਇਕ ਅਦਾਲਤ ਨੇ ਪਾਕਿਸਤਾਨੀ ਮੂਲ ਦੀ ਅਮਰੀਕੀ ਨਾਗਰਿਕ ਵਜੀਹਾ ਸਵਾਤੀ ਦੀ ਜਾਇਦਾਦ ਵਿਵਾਦ ਕਾਰਨ ਹੱਤਿਆ ਸਬੰਧੀ ਉਸ ਦੇ ਸਾਬਕਾ ਪਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸੂਤਰਾਂ ਅਨੁਸਾਰ ਦਸੰਬਰ 2021 ’ਚ ਅਮਰੀਕਾ ਤੋਂ ਪਾਕਿਸਤਾਨ ਆਈ 47 ਸਾਲਾਂ ਵਜੀਹਾ ਸਵਾਤੀ ਅਚਾਨਕ ਲਾਪਤਾ ਹੋ ਗਈ। ਉਹ ਪਾਕਿਸਤਾਨ ’ਚ ਆਪਣੇ ਸਾਬਕਾ ਪਤੀ ਰਿਜਵਾਨ ਹਬੀਬ ਤੋਂ ਆਪਣੀ ਜਾਇਦਾਦ ਵਾਪਸ ਲੈਣ ਲਈ ਆਈ ਸੀ ਅਤੇ ਆਪਣੇ ਕਿਸੇ ਦੋਸਤ ਕੋਲ ਰੁਕੀ ਹੋਈ ਸੀ। ਉਸਦੇ ਲਾਪਤਾ ਹੋਣ ਸਬੰਧੀ ਉਸ ਦੇ ਦੋਸਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ : ਗੁਰਾਇਆ ’ਚ ਦਿਲ ਕੰਬਾਊ ਵਾਰਦਾਤ, ਵੱਟ ਦੇ ਰੌਲੇ ’ਚ ਕਹੀਆਂ ਮਾਰ-ਮਾਰ ਕਿਸਾਨ ਦਾ ਕਤਲ
ਇਸ ਸਬੰਧੀ ਪੁਲਸ ਨੇ ਜਾਂਚ ਪੜਤਾਲ ਤੋਂ ਬਾਅਦ ਸ਼ੱਕ ਦੇ ਆਧਾਰ ’ਤੇ ਉਸ ਦੇ ਸਾਬਕਾ ਪਤੀ ਰਿਜਵਾਨ ਹਬੀਬ ਵਾਸੀ ਰਾਵਲਪਿੰਡੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਸਵੀਕਾਰ ਕਰ ਕੇ ਆਪਣੇ ਨੌਕਰ ਸੁਲਤਾਨ ਦੇ ਪਿੰਡ ਲੱਕੀ ਮਰਵਾਤ ਦੇ ਘਰ ਵਿਚ ਵਜੀਹਾ ਸਵਾਤੀ ਦੀ ਦਫਨਾਈ ਲਾਸ਼ ਨੂੰ ਬਰਾਮਦ ਕਰਵਾ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ’ਚ ਦੰਗਿਆਂ ਦੀ ਸਾਜ਼ਿਸ਼ ਰਚ ਰਹੀ ਹੈ ਪਾਕਿਸਤਾਨੀ ISI, ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, ਸਕੂਲ ਬੱਸ ਨੂੰ ਬਚਾਉਂਦਿਆਂ ਪ੍ਰਾਈਵੇਟ ਬੱਸ ਹੋਈ ਹਾਦਸਾਗ੍ਰਸਤ
NEXT STORY