ਅੰਮ੍ਰਿਤਸਰ (ਸੁਮਿਤ ਖੰਨਾ): ਕਿਸਾਨੀ ਕਰਨ ਨੂੰ ਲੈ ਕੇ ਹੁਣ ਰੇਲ ਵਿਭਾਗ ਨੇ ਆਪਣੀਆਂ 10 ਰੇਲਾਂ ਨੂੰ ਰੱਦ ਕਰ ਦਿੱਤਾ ਹੈ। ਇਸ 'ਚ ਅੰਮ੍ਰਿਤਸਰ ਤੋਂ ਸਹਰਸਾ ਕੋਲਕਾਤਾ ਨਾਗਪੁਰ ਜਲਪਾਈਗੁੜੀ ਅਤੇ ਦੂਰ ਦੇ ਸ਼ਹਿਰਾਂ 'ਚ ਜਾਣ ਵਾਲੀਆਂ ਕਈ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 2 ਤੋਂ 3 ਟਰੇਨਾਂ ਹੀ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਰੂਟ 'ਚ ਬਦਲਾਅ ਕੀਤਾ ਹੈ ਜੋ ਕਿ ਅੰਮ੍ਰਿਤਸਰ ਗੋਇੰਦਵਾਲ ਸਾਹਿਬ ਤਰਨਤਾਰਨ ਹੁੰਦੇ ਹੋਏ ਦੂਜੇ ਸ਼ਹਿਰਾਂ 'ਚ ਜਾ ਰਹੀਆਂ ਹਨ ਅਤੇ ਕੇਵਲ 3 ਗੱਡੀਆਂ ਨੂੰ ਜਾਣ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਨਾਲ ਖੇਡ ਤਾਂਤਰਿਕ ਇੰਝ ਹੋਇਆ ਮਾਲਾਮਾਲ, ਜਾਣੋ ਕੀ ਹੈ ਪੂਰਾ ਮਾਮਲਾ
ਇਸ 'ਚ ਮਾਲ ਗੱਡੀਆਂ ਦੇ ਰੂਟ 'ਚ ਵੀ ਬਦਲਾਅ ਕਰ ਦਿੱਤਾ ਗਿਆ ਹੈ, ਕਿਉਂਕਿ ਕਿਸਾਨ 2:00 ਤੋਂ ਲੈ ਕੇ 4:00 ਵਜੇ ਤੱਕ ਧਰਨੇ 'ਤੇ ਹਨ ਅਤੇ ਇਸ 'ਚ ਸੁਰੱਖਿਆ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ, ਜਿਸ 'ਚ ਹੁਣ ਅੰਮ੍ਰਿਤਸਰ ਤੋਂ ਸਿੱਧੀ ਦਿੱਲੀ ਦਿੱਲੀ ਤੱਕ ਜਾਣ ਦੀ ਬਜਾਏ ਤਰਨਤਾਰਨ ਤੋਂ ਹੋ ਕੇ ਜਾਵੇਗੀ।
ਇਹ ਵੀ ਪੜ੍ਹੋ: 'ਆਪ' ਵਲੋਂ ਕਿਸਾਨੀ ਅੰਦੋਲਨ ਦੀ ਹਿਮਾਇਤ ਅਤੇ ਕੈਪਟਨ ਸਰਕਾਰ ਦੇ ਵਿਰੋਧ 'ਚ ਪੋਸਟਰ ਮੁਹਿੰਮ ਦਾ ਆਗਾਜ਼
ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਦਾ ਫਿਰ ਹਰਸਿਮਰਤ ਬਾਦਲ 'ਤੇ ਹਮਲਾ
NEXT STORY