ਲੋਪੋਕੇ (ਸਤਨਾਮ) - ਪੁਲਸ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਪੰਜੂਰਾਏ ਵਿਖੇ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ’ਚ ਦੋਵਾਂ ਧਿਰਾਂ ਵਲੋਂ ਗੋਲੀਆਂ ਚਲਾਉੁਣ ਦੀ ਖ਼ਬਰ ਹੈ। ਜੋਧਬੀਰ ਸਿੰਘ ਪਿੰਡ ਪੰਜੂਰਾਏ ਨੇ ਦੋਸ਼ ਲਾਏ ਕਿ ਬੀਤੇ ਦਿਨੀਂ ਜੁਗਰਾਜ ਸਿੰਘ ਨੇ ਆਪਣੇ ਨਾਲ 15/20 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਨਵਾਂ ਜੀਵਨ ਅੱਡੇ ’ਚ ਸਾਡੇ ਨਾਲ ਲੜਾਈ ਝਗੜਾ ਕੀਤਾ ਤੇ ਅਸੀਂ ਭੱਜਕੇ ਆਪਣੀ ਜਾਨ ਬਚਾਈ। ਬੀਤੀ ਰਾਤ ਜੁਗਰਾਜ ਸਿੰਘ ਪੰਜੂਰਾਏ, ਜੁਗਰਾਜ ਸਿੰਘ ਲੇਲੀਆਂ ਗੁਰਵਿੰਦਰ ਸਿੰਘ ਲੇਲੀਆਂ, ਲਾਡਾ ਲੇਲੀਆਂ ਨਾਲ ਹੋਰ ਅਣਪਛਾਤੇ ਵਿਅਕਤੀਆਂ ਨੇ 315 ਰਾਇਫਲ ਤੇ ਹੋਰ ਮਾਰੂ ਹਥਿਆਰਾਂ ਨਾਲ ਸਾਡੇ ਘਰ ’ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾ ਦਿੱਤੀਆਂ।
ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ
ਉਸ ਨੇ ਦੱਸਿਆ ਕਿ ਇਕ ਗੋਲੀ ਸਾਡੇ ਗੇਟ ਨੂੰ ਵੱਜੀ ਤੇ ਦੂਜੀ ਗੋਲੀ ਕੰਧ ’ਤੇ ਵੱਜੀ ਤੇ ਉਨ੍ਹਾਂ ਦੋ ਹਵਾਈ ਫਾਇਰ ਵੀ ਕੀਤੇ। ਅਸੀਂ ਲੁਕ ਕੇ ਆਪਣੀਆਂ ਜਾਨਾਂ ਬਚਾਈਆਂ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਨੂੰ ਸੂਚਿਤ ਕੀਤਾ ਗਿਆ। ਮੌਕੇ ਤੋਂ ਗੋਲੀਆਂ ਦੇ ਖਾਲੀ ਖੋਲ ਪੁਲਸ ਨੇ ਬਰਾਮਦ ਕੀਤੇ। ਇਸ ਸਬੰਧੀ ਵਿਰੋਧੀ ਧਿਰ ਦੇ ਜੁਗਰਾਜ ਸਿੰਘ ਨਾਲ ਸੰਪਰਕ ਕਰਨ ’ਤੇ ਜੁਗਰਾਜ ਸਿੰਘ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਅਸੀਂ ਕੋਈ ਹਮਲਾ ਨਹੀਂ ਕੀਤਾ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਹੈ। ਬੀਤੀ ਦਿਨੀਂ ਪਿੰਡ ਨਵਾਂ ਜੀਵਨ ਵਿਖੇ ਜੋਧਬੀਰ ਸਿੰਘ, ਦਲੇਰ ਸਿੰਘ, ਸ਼ਮਸ਼ੇਰ ਸਿੰਘ ਲੋਧੀਗੁੱਜਰ, ਪਰਮਜੀਤ ਸਿੰਘ, ਨਿਸ਼ਾਨ ਸਿੰਘ ਆਦਿ ਵਿਅਕਤੀਆਂ ਨੇ ਸਾਡੇ ’ਤੇ ਹਮਲਾ ਕਰ ਕੇ ਸਾਨੂੰ ਸੱਟਾਂ ਲਗਾਈਆਂ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ
ਬੀਤੀ ਰਾਤ ਜੋਧਬੀਰ ਸਿੰਘ, ਦਲੇਰ ਸਿੰਘ, ਸ਼ਮਸ਼ੇਰ ਸਿੰਘ ਲੋਧੀਗੁੱਜਰ, ਲਵਪ੍ਰੀਤ ਸਿੰਘ, ਸਿਮਰਜੀਤ ਸਿੰਘ, ਸੋਨਾ ਰਿੰਕਾ ਪੰਜੂਰਾਏ ਨਾਲ ਹੋਰ ਵਿਅਕਤੀਆਂ ਨੇ 315 ਰਾਇਫਲ ਤੇ ਹੋਰ ਮਾਰੂ ਹਥਿਆਰਾਂ ਨਾਲ ਸਾਡੇ ਘਰ ਹਮਲਾ ਕਰ ਕੇ ਸਿੱਧੀਆਂ ਗੋਲੀਆਂ ਚਲਾਈਆਂ ਤੇ ਅਸੀਂ ਲੁੱਕੇ ਆਪਣੀਆਂ ਜਾਨਾਂ ਬਚਾਈਆਂ। ਇਸ ਸਬੰਧੀ ਪੁਲਸ ਸੂਤਰਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਦਰਖ਼ਾਸਤਾਂ ਆਇਆ ਹਨ।
ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ
ਜਨਮ ਦਿਨ ਦੀ ਪਾਰਟੀ ’ਚ ਵਿਅਕਤੀ ਦੇ ਸਿਰ ’ਤੇ ਸਿੱਧਾ ਫਾਇਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
NEXT STORY