ਫਿਰੋਜ਼ਪੁਰ (ਖੁੱਲਰ) : ਥਾਣਾ ਆਰਿਫ ਦੇ ਅਧੀਨ ਆਉਂਦੇ ਪਿੰਡ ਅਟਾਰੀ ਵਿਖੇ ਇਕ ਵਿਅਕਤੀ ਨਾਲ ਲੜਾਈ ਕਰਕੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਪੁਲਸ ਨੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਹਰਦੀਪ ਸਿੰਘ ਪੁੱਤਰ ਪ੍ਰਤਾਪ ਸਿੰਘ ਵਸੀ ਅਟਾਰੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਤੀਜਾ ਅਟਾਰੀ ਅੱਡਾ ਗਏ ਸੀ।
ਇੱਥੇ ਦੋਸ਼ੀਅਨ ਵਿਜੇ ਪੁੱਤਰ ਰਮੇਸ਼ ਵਾਸੀ ਪਿੰਡ ਪੱਲਾ ਮੇਘਾ, ਬੱਠੀ ਵਾਸੀ ਪਿੰਡ ਪੱਲਾ ਮੇਘਾ, ਜੁਗਰਾਜ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਬਾਰੇ ਕੇ, ਜਿੰਦਰ ਸਿੰਘ ਵਾਸੀ ਪੱਲਾ ਮੇਘਾ, ਅਕਾਸ਼ਦੀਪ ਸਿੰਘ ਵਾਸੀ ਪੱਲਾ ਮੇਘਾ ਅਤੇ ਹਰਦੇਵ ਸਿੰਘ ਵਾਸੀ ਪੱਲਾ ਮੇਘਾ ਨੇ ਉਨ੍ਹਾਂ ਨਾਲ ਲੜਾਈ ਕੀਤੀ ਅਤੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਹਿੰਗਾਈ ਦਾ ਝਟਕਾ : Mother Dairy ਤੋਂ ਬਾਅਦ ਹੁਣ Verka ਨੇ ਵੀ ਵਧਾਈ ਦੁੱਧ ਦੀ ਕੀਮਤ
NEXT STORY