ਅੰਮ੍ਰਿਤਸਰ (ਇੰਦਰਜੀਤ)-ਖਾਣ-ਪੀਣ ਦੀਆਂ ਵਸਤੂਆਂ ਵਿਚ ਬਿਹਤਰ ਬਦਲ ਬਣਦੇ ਜਾ ਰਹੇ ਪੋਲਟਰੀ ਉਦਯੋਗ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ, ਜੋ ਆਪਣੇ ਖਾਣ-ਪੀਣ ਦੀਆਂ ਵਸਤੂਆਂ ਨੂੰ ਪਕਵਾਨਾਂ ਵਿਚ ਬਦਲ ਕੇ ਕਈ ਗੁਣਾ ਵੱਧ ਭਾਅ ਵਸੂਲ ਰਹੇ ਹਨ। ਨਾ ਸਿਰਫ ਪੋਲਟਰੀ ਉਦਯੋਗ ਨੂੰ ਤਬਾਹ ਕਰ ਰਹੇ ਹਨ, ਸਗੋਂ ਲੋਕਾਂ ਦੇ ਮਨਾਂ ਵਿਚ ਮਹਿੰਗੇ ਖਾਣੇ ਦਾ ਡਰ ਵੀ ਪੈਦਾ ਕਰ ਰਹੇ ਹਨ। ਜੇਕਰ ਸਰਕਾਰ ਵੱਲੋਂ ਇਸ ’ਤੇ ਬਣਦੀ ਕਾਰਵਾਈ ਕਰ ਕੇ ਰੇਟ ਤੈਅ ਕੀਤੇ ਜਾਣ ਤਾਂ ਇਹ ਪੋਲਟਰੀ ਉਦਯੋਗ ਲਈ ਵਰਦਾਨ ਸਾਬਤ ਹੋ ਸਕਦਾ ਹੈ।
75 ਸਾਲ ਪਹਿਲਾਂ ਪੋਲਟਰੀ ਉਦਯੋਗ ਸ਼ੁਰੂ ਕਰਨ ਦਾ ਉਦੇਸ਼ ਅਨਾਜ ਦੀ ਸਮੱਸਿਆ ਨੂੰ ਘੱਟ ਕਰਨਾ ਸੀ। ਜਦੋਂ ਆਬਾਦੀ ਦੇ ਇਕ ਵੱਡੇ ਹਿੱਸੇ ਨੇ ਇਸ ਨੂੰ ਮਾਸਾਹਾਰੀ ਸਮਝਿਆ ਅਤੇ ਇਸ ਨੂੰ ਘਰ ਵਿਚ ਪਕਾਉਣ ’ਤੇ ਪਾਬੰਦੀ ਲਗਾ ਦਿੱਤੀ। ਇਸ ਸਬੰਧੀ ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਉਮੇਸ਼ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰ ਪ੍ਰਚੂਨ ਪੱਧਰ ’ਤੇ ਇਸ ਦੀਆਂ ਕੀਮਤਾਂ ’ਤੇ ਰੋਕ ਲਗਾਏ ਤਾਂ ਕਿ ਲੋਕ ਸਹੀ ਰੇਟਾਂ ’ਤੇ ਇਸ ਦਾ ਲਾਭ ਲੈ ਸਕਣ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਵੱਲੋਂ ਨੌਜਵਾਨ ਦਾ ਕਤਲ
ਕਿੰਨੀ ਵਸੂਲੀ ਜਾਂਦੀ ਹੈ ਗਾਹਕ ਤੋਂ ਚਿਕਨ ਦੀ ਕੀਮਤ?
ਪੋਲਟਰੀ ਫਾਰਮ ਤੋਂ ਨਿਕਲਿਆ ਹੋਇਆ ਮੁਰਗਾ ਜਦੋਂ ਡ੍ਰੇਸਡ ਹੋ ਕੇ ਚਿਕਨ ਬਣਦਾ ਹੈ ਤਾਂ ਉਸ ਦੀ ਕੀਮਤ 98 ਪ੍ਰਤੀ ਕਿਲੋ ਤੋਂ ਵੱਧ ਕੇ 130 ਰੁਪਏ ਹੋ ਜਾਂਦੀ ਹੈ। ਹੁਣ ਜਦੋਂ ਮਾਰਕੀਟ ਵਿਚ ਜਾ ਕੇ ਰਿਟੇਲ ਵਿਚ ਗਾਹਕ ਨੂੰ ਪਰੋਸਿਆ ਜਾਂਦਾ ਹੈ ਤਾਂ ਪ੍ਰਤੀ ਪੀਸ (1 ਚਿਕਨ ਵਿਚ 4) 125 ਰੁਪਏ ਲਿਆ ਜਾਂਦਾ ਹੈ। ਹੁਣ ਜੇਕਰ ਇਸ ਨੂੰ ਤੰਦੂਰ ਦੀ ਬਜਾਏ ‘ਕਰੀ-ਸ਼ੇਪ’ ਵਿਚ ਲੈਣਾ ਹੋਵੇ ਤਾਂ ਇਸ ਦੀ ਕੀਮਤ 30 ਤੋਂ 35 ਫੀਸਦੀ ਹੋਰ ਵੱਧ ਜਾਂਦੀ ਹੈ।
ਇਸ ਵਿਚ ਜੇਕਰ ਪੂਰੇ ਚਿਕਨ ਦੀ ਕੀਮਤ 550 ਤੋਂ 600 ਰੁਪਏ ਮੰਗੀ ਜਾਂਦੀ ਹੈ ਤਾਂ ਖਰੀਦਦਾਰ 300 ਤੋਂ ਅੱਧਾ ਖਰੀਦ ਲੈਦਾ ਹੈ। ਹੁਣ ਜੇਕਰ ਉਹ ਘੱਟ ਰੇਟ ਚਾਰਜ ਕਰੇ ਤਾਂ ਗਾਹਕ ਦੁੱਗਣੀ ਮਾਤਰਾ ਖਰੀਦ ਸਕਦਾ ਹੈ ਪਰ ਜ਼ਿਆਦਾ ਕੀਮਤ ਵਸੂਲੀ ਤੋਂ ਉਸ ਦੀ ਖਰੀਦ ਸ਼ਕਤੀ ਘੱਟ ਹੋ ਜਾਂਦੀ ਹੈ। ਇਸ ਕਾਰਨ ਪੋਲਟਰੀ ਦੀ ਸੇਲ ਅੱਧੀ ਤੋਂ ਘੱਟ ਹੋ ਜਾਂਦੀ ਹੈ। ਬਣਿਆ ਹੋਇਆ ਚਿਕਨ ਵੇਚਣ ਵਾਲੇ ਭਾਵੇ ‘ਤੰਦੂਰੀ ਹੋਵੇ ਜਾ ਕਰੀ ਵਾਲਾ’ 1 ਕਿਲੋ ਦੀ ਬਜਾਏ 700 ਗ੍ਰਾਮ ਮੁਰਗਾ ਖਰੀਦਣਾ ਇਸ ਲਈ ਪਸੰਦ ਕਰਦੇ ਹਨ, ਕਿਉਕਿ ਉਹ ਹੋਰ ਸਸਤਾ ਹੋ ਜਾਂਦਾ ਹੈ। ਕੁਲ ਮਿਲਾ ਕੇ ਖਪਤਕਾਰ ਦੇ ਪੱਲੇ ਕੁਝ ਨਹੀਂ ਪੈਦਾ।
ਇਹ ਵੀ ਪੜ੍ਹੋ- ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਹਾਦਸਾ, ਤਿੰਨ ਜਣਿਆ ਦੀ ਮੌਤ
ਦੋ ਅੰਡੇ 10 ਰੁਪਏ ਦੇ, ਆਮਲੇਟ 100 ਦਾ :
ਪੋਲਟਰੀ ਇੰਡਸਟਰੀ ਵਿਚ ਸਭ ਤੋਂ ਸਸਤਾ ਮੰਨੇ ਜਾਣ ਵਾਲੇ ਅੰਡੇ ਦੀ ਕੀਮਤ ਸਿਰਫ 5 ਰੁਪਏ ਹੈ ਅਤੇ ਦੋ ਆਂਡਿਆਂ ਦਾ ਆਮਲੇਟ ਬਾਜ਼ਾਰ ਵਿਚ 80 ਤੋਂ 100 ਰੁਪਏ ਵਿਚ ਵਿਕਦਾ ਹੈ, ਜਦਕਿ ਇਸ ਦੇ ਤਿਆਰ ਕੀਤੇ ਪਕਵਾਨ ਦੀ ਕੁੱਲ ਕੀਮਤ 20 ਰੁਪਏ ਤੋਂ ਵੀ ਘੱਟ ਹੈ। ਖਪਤਕਾਰ ਇੰਨਾ ਮਹਿੰਗਾ ਆਮਲੇਟ ਖਰੀਦਣ ਤੋਂ ਝਿਜਕਦਾ ਹੈ, ਕਿਉਂਕਿ ਇਹ ਮਹਿੰਗਾ ਹੋਣ ਕਾਰਨ ਇਸ ਦੇ ਰੇਟ ਨੂੰ ਕੰਟਰੋਲ ਕੀਤਾ ਜਾਂਦਾ ਹੈ ਤਾਂ ਇਹ ਸਭ ਵਰਗਾਂ ਲਈ ਬਹੁਤ ਸਸਤਾ ਅਤੇ ਵਧੀਆ ਭੋਜਨ ਬਣ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਹੈਚਰੀ ਦੀਆਂ ਕੀਮਤਾਂ ’ਤੇ ਕਾਰਪੋਰੇਟ ਦੀ ਮੋਨੋਪਲੀ ਤੋਂ ਡਗਮਗਾਇਆ ਗ੍ਰਾਫ
ਪੋਲਟਰੀ ਉਦਯੋਗ ਦੇ ਅੱਗੇ ਨਾ ਵਧਣ ਦਾ ਇਕ ਕਾਰਨ ਹੈਚਰੀਆਂ ’ਤੇ ਕਾਰਪੋਰੇਟ ਕਬਜ਼ਾ ਹੈ। ਪੋਲਟਰੀ ਫਾਰਮ ਨੂੰ ਪ੍ਰੋਡੈਕਸ਼ਨ ਲਈ ਪਹਿਲਾਂ ਛੋਟੇ ਚੂਚੇ (ਚਿਪਸ) ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਪਾਲ ਕੇ ਮੁਰਗਾ ਬਣਾਇਆ ਜਾਂਦਾ ਹੈ। ਇਸ ਦੀ ਕੀਮਤ ਪਹਿਲਾਂ 15 ਰੁਪਏ ਪ੍ਰਤੀ ਪੰਛੀ ਸੀ। ਹੈਚਰੀ ਉਦਯੋਗ ’ਤੇ ਕਾਰਪੋਰੇਟ ਦੀ ਮੋਨੋਪਲੀ ਹੋਣ ਦੇ ਉਪਰੰਤ ਹੁਣ ਇਸ ਦੀ ਕੀਮਤ 38/40 ਰੁਪਏ ਦੇ ਵਿਚਕਾਰ ਹੈ ਅਤੇ ਕਈ ਵਾਰ ਇਸ ਦੀ ਕੀਮਤ 50-55 ਰੁਪਏ ਤੱਕ ਵੀ ਵਧ ਜਾਂਦੀ ਹੈ। ਇਸੇ ਤਰ੍ਹਾਂ ਪੋਲਟਰੀ ਉਦਯੋਗ ਦੀ ਅੱਧੀ ਤੋਂ ਵੱਧ ਕਮਾਈ ਹੈਚਰੀਆਂ ਨੂੰ ਭੇਟ ਚੜ੍ਹ ਜਾਂਦੀ ਹੈ। ਪੋਲਟਰੀ ਫਾਰਮਰਾਂ ਦਾ ਕਹਿਣਾ ਹੈ ਕਿ ਕਿੱਥੇ ਇੱਕ ਕਿਲੋ ਦਾ ਪੱਲਿਆ ਹੋਇਆ ਮੁਰਗਾ 98 ਰੁਪਏ ਦਾ ਅਤੇ ਦੂਜੇ ਪਾਸੇ ਇਕ ਦਿਨ ਦਾ ਚੂਚਾ 40 ਦਾ ਪੋਲਟਰੀ ਫਾਰਮ ਨੂੰ ਖਰੀਦਣਾ ਪੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ
NEXT STORY