ਅੰਮ੍ਰਿਤਸਰ, (ਸੰਜੀਵ)— ਪਿੰਡ ਵਰਪਾਲ ਤੋਂ ਅੰਮ੍ਰਿਤਸਰ ਆਈਲੈਟਸ ਕਰਨ ਆਈ ਕੋਮਲਪ੍ਰੀਤ ਕੌਰ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਈ। ਇਸ ਸਬੰਧੀ ਥਾਣਾ ਚਾਟੀਵਿੰਡ ਦੀ ਪੁਲਸ ਨੇ ਲੜਕੀ ਦੇ ਪਿਤਾ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਅਗਵਾ ਕਰਨ ਦਾ ਕੇਸ ਦਰਜ ਕੀਤਾ ਹੈ। ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਮਲਪ੍ਰੀਤ 29 ਨਵੰਬਰ ਨੂੰ ਸਵੇਰੇ ਰਾਣੀ ਕਾ ਬਾਗ ਸਥਿਤ ਆਈਲੈਟਸ ਸੈਂਟਰ 'ਚ ਪੜ੍ਹਾਈ ਕਰਨ ਗਈ ਸੀ ਪਰ ਵਾਪਸ ਨਹੀਂ ਪਰਤੀ। ਪਤਾ ਕਰਨ 'ਤੇ ਉਸ ਦੀ ਕੋਈ ਵੀ ਸੂਚਨਾ ਨਹੀਂ ਮਿਲੀ। ਉਨ੍ਹਾਂ ਦੀ ਲੜਕੀ ਜਾਂਦੇ ਹੋਏ ਘਰੋਂ ਆਪਣਾ ਆਧਾਰ ਕਾਰਡ ਅਤੇ 5 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਈ।
ਕੌਮਾਂਤਰੀ ਸਰਹੱਦ 'ਤੇ ਸ਼ੱਕੀ ਹਾਲਤ 'ਚ ਘੁੰਮਦਾ ਵਿਅਕਤੀ ਕਾਬੂ
NEXT STORY