ਗੁਰਦਾਸਪੁਰ (ਹਰਮਨ, ਜ. ਬ.) : ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਨੇ ਕਸਬਾ ਜੌੜਾ ਛੱਤਰਾਂ ਦੇ ਬਿਜਲੀ ਘਰ ’ਚੋਂ ਖਪਤਕਾਰਾਂ ਦੇ ਪੁਰਾਣੇ ਮੀਟਰ ਚੋਰੀ ਕਰਨ ਦੇ ਦੋਸ਼ਾਂ ਹੇਠ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਾਵਰਕਾਮ ਦੇ ਲਾਈਨਮੈਨ ਮੇਹਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਸਲੇਮਪੁਰ ਅਫਗਾਨਾ ਨੇ ਦੱਸਿਆ ਕਿ ਉਸ ਕੋਲ ਬਿਜਲੀ ਦੇ ਮੀਟਰਾਂ ਦਾ ਚਾਰਜ ਹੈ ਅਤੇ 20 ਸਤੰਬਰ ਨੂੰ ਉਸਨੂੰ ਸੂਚਨਾ ਮਿਲੀ ਸੀ ਕਿ ਮੀਟਰਾਂ ਵਾਲੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਹੈ। ਉਸਨੇ ਮੌਕੇ ’ਤੇ ਪਹੁੰਚ ਕੇ ਪਤਾ ਲੱਗਾ ਕਿ ਇਸ ਕਮਰੇ ’ਚੋਂ ਖਪਤਕਾਰਾਂ ਦੇ ਕਰੀਬ 100 ਪੁਰਾਣੇ ਮੀਟਰ ਗਾਇਬ ਸਨ। ਇਨ੍ਹਾਂ ਮੀਟਰਾਂ ਦੀ ਕੀਮਤ ਕਰੀਬ 65 ਹਜ਼ਾਰ ਰੁਪਏ ਬਣਦੀ ਹੈ।
ਇਹ ਵੀ ਪੜ੍ਹੋ : ਪ੍ਰੋਫ਼ੈਸਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਪੜ੍ਹ ਪਰਿਵਾਰ ਦੇ ਉੱਡੇ ਹੋਸ਼
ਉਨ੍ਹਾਂ ਦੱਸਿਆ ਕਿ ਇਹ ਚੋਰੀ ਦੀਪੂ ਪੁੱਤਰ ਯਾਦਵ, ਅਖਲੇਸ਼ ਕੁਮਾਰ ਪੁੱਤਰ ਮੂਸਮ ਚੌਧਰੀ ਵਾਸੀ ਰਾਜੀਵ ਕਾਲੋਨੀ ਧਾਰੀਵਾਲ ਅਤੇ ਅਜੇ ਮਸੀਹ ਪੁੱਤਰ ਦਰਸ਼ੀ ਮਸੀਹ ਵਾਸੀ ਧਾਰੀਵਾਲ ਨੇ ਕੀਤੀ ਹੈ। ਇਸ ਦੇ ਚੱਲਦੇ ਥਾਣਾ ਸਦਰ ਦੀ ਪੁਲਸ ਨੇ ਉਕਤ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਹੈਵਾਨ ਪਿਓ ਦੀ ਕਰਤੂਤ: 13 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਗਿ੍ਰਫ਼ਤਾਰ
ਬਚਪਨ ਦੇ ਪਿਆਰ ਨੂੰ ਵਿਆਹ ’ਚ ਬਦਲਣ ਵਾਲੇ ਪ੍ਰੇਮੀ ਜੋੜੇ ’ਤੇ ਪੱਥਰਾਂ ਨਾਲ ਹਮਲਾ
NEXT STORY