ਗੁਰਦਾਸਪੁਰ, (ਹਰਮਨ, ਵਿਨੋਦ)- ਜ਼ਿਲਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਤੋਂ ਪੀੜਤ 2 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲੇ ਅੰਦਰ ਸਾਹਮਣੇ ਆ ਚੁੱਕੇ ਮਰੀਜਾਂ ਦੀ ਕੁੱਲ ਗਿਣਤੀ 304 ਤੱਕ ਪਹੁੰਚ ਗਈ ਹੈ। ਇਸ ਤਹਿਤ ਸਿਹਤ ਵਿਭਾਗ ਵੱਲੋਂ ਜਿਥੇ ਇਨਾਂ ਮਰੀਜਾਂ ਦੇ ਸੰਪਰਕ ਵਿਚ ਆਏ ਹੋਰ ਵਿਅਕਤੀਆਂ ਦੀ ਜਾਂਚ ਕਰਕੇ ਉਨਾਂ ਨੂੰ ਇਕਾਂਤਵਾਸ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਉਸ ਦੇ ਨਾਲ ਹੀ ਬੀਤੇ ਕੱਲ ਪਠਾਨਕੋਟ ਵਿਖੇ ਦਮ ਤੋੜਨ ਵਾਲੇ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਸੈਂਪਲਿੰਗ ਵੀ ਕੀਤੀ ਗਈ ਹੈ। ਅੱਜ ਜਿਹੜੇ ਮਰੀਜ਼ ਸਾਹਮਣੇ ਆਏ ਹਨ ਉਨ੍ਹਾਂ ’ਚੋਂ ਇਕ ਕਲਾਨੌਰ ਨਾਲ ਸਬੰਧਤ ਕਰੀਬ 50 ਸਾਲ ਦਾ ਪੁਲਿਸ ਅਧਿਕਾਰੀ ਹੈ ਜੋ ਜਲੰਧਰ ਵਿਖੇ ਤਾਇਨਾਤ ਹੈ ਅਤੇ ਉਥੇ ਹੀ ਉਸ ਦਾ ਸੈਂਪਲ ਲਿਆ ਗਿਆ ਸੀ। ਸੈਂਪਲ ਦੇਣ ਦੇ ਬਾਅਦ ਉਕਤ ਵਿਅਕਤੀ ਆਪਣੇ ਘਰ ਆ ਗਿਆ ਸੀ ਜਿਸ ਦੀ ਰਿਪੋਰਟ ਜਲੰਧਰ ਵਿਖੇ ਪਾਜ਼ੇਟਿਵ ਆਉਣ ਦੇ ਬਾਅਦ ਅੱਜ ਸਿਹਤ ਵਿਭਾਗ ਨੇ ਉਸ ਨੂੰ ਧਾਰੀਵਾਲ ਵਿਖੇ ਆਈਸੋਲੇਟ ਕਰ ਦਿੱਤਾ ਹੈ। ਇਸ ਤੇਰ੍ਹਾਂ ਦੂਸਰਾ ਬਹਿਰਾਮਪੁਰ ਨਾਲ ਸਬੰਧਿਤ 57 ਸਾਲਾਂ ਦਾ ਵਿਅਕਤੀ ਹੈ ਜੋ ਟੀ. ਬੀ. ਦਾ ਮਰੀਜ਼ ਹੋਣ ਕਾਰਣ ਵੱਖ-ਵੱਖ ਥਾਈਂ ਆ ਜਾ ਰਿਹਾ ਸੀ ਅਤੇ ਉਸ ਦੀ ਟੀ. ਬੀ. ਦੀ ਰਿਪੋਰਟ ਤਾਂ ਨੈਗੇਟਿਵ ਆ ਗਈ, ਪਰ ਪਠਾਨਕੋਟ ਵਿਖੇ ਉਸ ਦਾ ਕੋਰੋਨਾ ਨਾਲ ਸਬੰਧਿਤ ਸੈਂਪਲ ਪਾਜ਼ੇਟਿਵ ਪਾਇਆ ਗਿਆ ਹੈ। ਇਸ ਵਿਅਕਤੀ ਨੂੰ ਸਿਵਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ, ਪਰ ਉਸ ਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਨਾਲ ਸਬੰਧਤ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਬੀਤੇ ਕੱਲ ਪਠਾਨਕੋਟ ਵਿਖੇ ਕਿਸੇ ਹੋਰ ਸਰੀਰਕ ਸਮੱਸਿਆ ਨਾਲ ਮੌਤ ਹੋਈ ਸੀ ਪਰ ਸਿਹਤ ਵਿਭਾਗ ਨੇ ਅਹਿਤਿਆਤ ਵਜੋਂ ਉਸ ਪੁਲਿਸ ਮੁਲਾਜਮ ਦੇ ਸੰਪਰਕ ਵਿਚ ਆਏ ਪਰਿਵਾਰਕ ਮੈਂਬਰਾਂ ਤੇ ਹੋਰ ਵਿਅਕਤੀਆਂ ਦੇ ਸੈਂਪਲ ਵੀ ਲਏ ਹਨ। ਇਹ ਪੁਲਿਸ ਮੁਲਾਜਮ ਕਾਦਰੀ ਮੁਹੱਲਾ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ ਹੈ।
ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦੇ 15 ਨਵੇਂ ਕੇਸਾਂ ਦੀ ਪੁਸ਼ਟੀ, ਇਕ ਮਰੀਜ਼ ਨੇ ਵੀ ਤੋੜਿਆ ਦਮ
NEXT STORY