ਟੂਰਮੇਲ ਪਾਸ (ਏਪੀ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਮੰਗਲਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਿਰੀਨੇਸ ਦੇ ਇੱਕ ਦੂਰ-ਦੁਰਾਡੇ ਪਹਾੜੀ ਦਰੇ 'ਤੇ ਇੱਕ ਨਿੱਜੀ ਮੁਲਾਕਾਤ ਲਈ ਮੇਜ਼ਬਾਨੀ ਕਰ ਰਹੇ ਹਨ। ਸ਼ੀ ਜਿਨਪਿੰਗ ਸੋਮਵਾਰ ਨੂੰ ਫਰਾਂਸ ਦੇ ਦੌਰੇ 'ਤੇ ਪਹੁੰਚੇ। ਉਨ੍ਹਾਂ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਵਪਾਰਕ ਵਿਵਾਦ ਅਤੇ ਯੂਕ੍ਰੇਨ ਯੁੱਧ ਨਾਲ ਜੁੜੇ ਮੁੱਦੇ ਹਾਵੀ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ ਦੱਖਣੀ ਚੀਨ ਸਾਗਰ 'ਚ ਤੈਨਾਤੀ ਲਈ ਪਹੁੰਚੇ ਸਿੰਗਾਪੁਰ
ਮੈਕਰੋਨ ਨੇ ਚੀਨੀ ਰਾਸ਼ਟਰਪਤੀ ਨੂੰ ਸਪੇਨ ਦੀ ਸਰਹੱਦ ਨੇੜੇ ਤੁਮਾਲੇ ਦੱਰੇ 'ਤੇ ਸੱਦਾ ਦਿੱਤਾ ਹੈ। ਇਸ ਥਾਂ 'ਤੇ ਮੈਕਰੋਨ ਨੇ ਬਚਪਨ 'ਚ ਆਪਣੀ ਦਾਦੀ ਨਾਲ ਸਮਾਂ ਬਿਤਾਇਆ ਸੀ। ਪਿਛਲੇ ਸਾਲ ਦੇ ਸ਼ੁਰੂ ਵਿਚ ਜਦੋਂ ਮੈਕਰੋਨ ਚੀਨ ਦੇ ਦੌਰੇ 'ਤੇ ਸਨ, ਸ਼ੀ ਜਿਨਪਿੰਗ ਉਨ੍ਹਾਂ ਨੂੰ ਗੁਆਂਗਡੋਂਗ ਸੂਬੇ ਦੇ ਗਵਰਨਰ ਦੇ ਨਿਵਾਸ 'ਤੇ ਲੈ ਗਏ, ਜਿੱਥੇ ਚੀਨੀ ਰਾਸ਼ਟਰਪਤੀ ਦੇ ਪਿਤਾ ਕਦੇ ਰਹਿੰਦੇ ਸਨ। ਤੁਹਮਲੇ ਦੱਰੇ 'ਚ ਬਰਫ਼ ਦੀ ਚਾਦਰ ਵਿਛੀ ਹੋਈ ਹੈ ਅਤੇ ਉਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਤੁਹਮਾਲੇ ਪਾਸ ਵੱਲ ਜਾਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਸੀ। ਸ਼ੀ ਜਿਨਪਿੰਗ ਆਲਮੀ ਤਣਾਅ ਦਰਮਿਆਨ ਸਬੰਧਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਨ ਲਈ ਯੂਰਪ ਦੇ ਦੌਰੇ 'ਤੇ ਹਨ। ਉਹ ਸਰਬੀਆ ਅਤੇ ਹੰਗਰੀ ਵੀ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ ਦੱਖਣੀ ਚੀਨ ਸਾਗਰ 'ਚ ਤੈਨਾਤੀ ਲਈ ਪਹੁੰਚੇ ਸਿੰਗਾਪੁਰ
NEXT STORY