ਗੁਰਦਾਸਪੁਰ, (ਵਿਨੋਦ)- ਇਕ ਲਡ਼ਕੀ ਨਾਲ ਹੋਏ ਗੈਂਗਰੇਪ ਦੇ ਮੁੱਖ ਮੁਲਜ਼ਮ ਸਰਬਜੀਤ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਤਾਂ ਕਰ ਲਿਆ ਹੈ ਪਰ ਉਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਜੋ ਗੱਲ ਦੱਸੀ ਹੈ, ਉਹ ਹੈਰਾਨ ਕਰਨ ਵਾਲੀ ਹੈ।
ਸਰਬਜੀਤ ਸਿੰਘ ਨੇ ਸਵੀਕਾਰ ਕੀਤਾ ਕਿ ਉਸ ਦੇ ਪਿਤਾ ਅਤੇ ਪੀਡ਼ਤ ਲਡ਼ਕੀ ਦੇ ਪਿਤਾ ਵਿਚ ਝਗਡ਼ਾ ਹੋਇਆ ਸੀ ਅਤੇ ਪੀਡ਼ਤ ਲਡ਼ਕੀ ਦੇ ਪਰਿਵਾਰ ਵਾਲਿਅਾਂ ਨੇ ਮੇਰੇ ਪਿਤਾ ਦੀ ਬੇਇੱਜ਼ਤੀ ਕੀਤੀ ਸੀ, ਜਿਸ ਦਾ ਬਦਲਾ ਲੈਣ ਲਈ ਮੈਂ ਲਡ਼ਕੀ ਨੂੰ ਆਪਣੇ ਪ੍ਰੇਮ-ਜਾਲ ’ਚ ਫਸਾਇਆ ਅਤੇ ਅਾਪਣੇ ਸਾਥੀਅਾਂ ਸਮੇਤ ਉਸ ਨਾਲ ਗੈਂਗਰੇਪ ਕੀਤਾ।
ਸਰਬਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਹੇਮਰਾਜਪੁਰ ਨੇ ਸਵੀਕਾਰ ਕੀਤਾ ਕਿ ਉਹ ਜਾਣਦਾ ਸੀ ਕਿ ਲਡ਼ਕੀ ਉਸ ਤੋਂ ਉਮਰ ਵਿਚ ਵੱਡੀ ਹੈ ਅਤੇ ਉਸ ਦਾ ਪਹਿਲਾਂ ਵੀ ਕਿਤੇ ਵਿਆਹ ਹੋਇਆ ਸੀ। ਇਸ ਦੇ ਬਾਵਜੂਦ ਉਸ ਨੇ ਬਦਲਾ ਲੈਣ ਲਈ ਲਡ਼ਕੀ ਨੂੰ ਪ੍ਰੇਮ ਜਾਲ ਵਿਚ ਫਸਾਇਆ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ 13 ਅਗਸਤ ਨੂੰ ਭਜਾ ਕੇ ਲੈ ਗਿਆ ਅਤੇ ਮੁੰਬਈ ਜਾ ਕੇ ਖੁਦ ਵੀ ਜਬਰ-ਜ਼ਨਾਹ ਕੀਤਾ ਅਤੇ ਆਪਣੇ ਦੋਸਤਾਂ ਕੋਲੋਂ ਵੀ ਕਰਵਾਇਅਾ ਤੇ ਉਥੇ ਲਡ਼ਕੀ ਦੀ ਕੁੱਟ-ਮਾਰ ਵੀ ਕੀਤੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਨਾਲ ਉਹ ਆਪਣੇ ਪਿੰਡ ਆ ਗਏ ਸੀ।
ਦੂਜੇ ਪਾਸੇ ਪੀਡ਼ਤ ਲਡ਼ਕੀ ਹਸਪਤਾਲ ਵਿਚ ਦਾਖਲ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦਾ ਅੱਜ ਮੈਡੀਕਲ ਵੀ ਕਰਵਾਇਆ ਗਿਆ। ਲਡ਼ਕੀ ਨੇ ਦੋਸ਼ ਲਾਇਆ ਕਿ ਰੱਖਡ਼ੀ ਵਾਲੇ ਦਿਨ ਉਹ ਆਪਣੇ ਪੇਕੇ ਜਾਣਾ ਚਾਹੁੰਦੀ ਸੀ ਪਰ ਸਰਬਜੀਤ ਸਿੰਘ ਨੂੰ ਸ਼ੱਕ ਸੀ ਕਿ ਉਹ ਸਾਰੀ ਗੱਲ ਆਪਣੇ ਪਰਿਵਾਰ ਵਾਲਿਅਾਂ ਨੂੰ ਦੱਸ ਦੇਵੇਗੀ, ਜਿਸ ਕਾਰਨ ਸਰਬਜੀਤ ਸਿੰਘ ਅਤੇ ਉਸ ਦੇ ਪਰਿਵਾਰ ਵਾਲਿਅਾਂ ਨੇ ਉਸ ਨੂੰ ਪੇਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਉਸ ਵੱਲੋਂ ਜ਼ਿੱਦ ਕਰਨ ’ਤੇ ਉਸ ਨੂੰ ਘਰ ਦੇ ਪਿੱਛੇ ਇਕ ਟੁੱਟੇ ਹੋਏ ਕਮਰੇ ਵਿਚ ਬੰਦ ਕਰ ਦਿੱਤਾ। ਜਦੋਂ ਰੱਖਡ਼ੀ ਵਾਲੇ ਦਿਨ ਉਸ ਦੇ ਮਾਤਾ-ਪਿਤਾ ਉਸ ਨੂੰ ਮਿਲਣ ਲਈ ਆਏ ਤਾਂ ਉਨ੍ਹਾਂ ਨੂੰ ਵੀ ਸਹੁਰੇ ਪਰਿਵਾਰ ਵਾਲਿਅਾਂ ਨੇ ਬੇਇੱਜ਼ਤ ਕੀਤਾ। ਪੀਡ਼ਤਾ ਨੇ ਦੱਸਿਆ ਕਿ ਇਕ ਸ਼ਿਵ ਸੈਨਾ ਮਹਿਲਾ ਨੇਤਾ ਨੇ ਮੇਰੇ ਪਰਿਵਾਰ ਵਾਲਿਅਾਂ ਦੀ ਕਹਾਣੀ ਸੁਣ ਕੇ ਉਸ ਨੂੰ ਮੁਕਤ ਕਰਵਾ ਕੇ ਹਸਪਤਾਲ ਵਿਚ ਦਾਖਲ ਕਰਵਾਇਆ। ਪੀਡ਼ਤਾ ਅਨੁਸਾਰ ਸਰਬਜੀਤ ਦੇ ਜਿਨ੍ਹਾਂ ਦੋ ਦੋਸਤਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ, ਉਹ ਗੁਰਦਾਸਪੁਰ ਤੋਂ ਸਾਡੇ ਨਾਲ ਮੁੰਬਈ ਗਏ ਸਨ।
ਸ਼ਰਾਬ ਦੀਆਂ ਨਾਜਾਇਜ਼ ਪੇਟੀਆਂ ਬਰਾਮਦ
NEXT STORY