ਨੈਸ਼ਨਲ ਡੈਸਕ- ਅੱਜ ਦੀ ਪੀੜ੍ਹੀ ਸੋਸ਼ਲ ਮੀਡੀਆ 'ਤੇ ਰੀਲਜ਼ ਬਣਾ ਕੇ ਮਸ਼ਹੂਰ ਹੋਣ 'ਚ ਲੱਗੀ ਹੋਈ ਹੈ। ਇਸੇ ਦੌਰਾਨ ਉੱਤਰ ਪ੍ਰਦੇਸ਼ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਦਾ ਕ੍ਰੇਜ਼ ਨੇ ਇਕ ਔਰਤ ਦੀ ਜਾਨ ਲੈ ਲਈ ਹੈ। ਇੱਥੋਂ ਦੇ ਬਾਂਦਾ ਜ਼ਿਲ੍ਹੇ ਦੇ ਬਬੇਰੂ ਕਸਬੇ ਵਿੱਚ ਇੱਕ 27 ਸਾਲਾ ਔਰਤ ਦੀ ਆਪਣੀ 4 ਸਾਲ ਦੀ ਮਾਸੂਮ ਧੀ ਦੇ ਸਾਹਮਣੇ ਤੜਫ਼-ਤੜਫ਼ ਕੇ ਜਾਨ ਨਿਕਲ ਗਈ।
ਅਸਲ 'ਚ ਉਕਤ ਔਰਤ, ਜਿਸ ਦੀ ਪਛਾਣ ਮੋਹਿਨੀ ਵਜੋਂ ਹੋਈ ਹੈ, ਫਾਂਸੀ ਦਾ ਸੀਨ ਰੀਕ੍ਰੀਏਟ ਕਰ ਕੇ ਇੱਕ ਰੀਲ ਬਣਾਉਣਾ ਚਾਹੁੰਦੀ ਸੀ। ਉਸ ਨੇ ਆਪਣੀ 4 ਸਾਲ ਦੀ ਧੀ ਨੂੰ ਮੋਬਾਈਲ ਫੜਾ ਕੇ ਵੀਡੀਓ ਰਿਕਾਰਡ ਕਰਨ ਲਈ ਕਿਹਾ ਤੇ ਉਹ ਖ਼ੁਦ ਫਾਂਸੀ ਦੀ ਐਕਟਿੰਗ ਕਰਨ ਲੱਗ ਪਈ।
ਰੀਲ ਬਣਾਉਂਦੇ ਸਮੇਂ ਉਸ ਦੀ ਸਾੜ੍ਹੀ ਦਾ ਫੰਦਾ ਅਚਾਨਕ ਕੱਸਿਆ ਗਿਆ ਅਤੇ ਮੋਹਿਨੀ ਬੇਹੋਸ਼ ਹੋ ਕੇ ਲਟਕ ਗਈ। ਮਾਸੂਮ ਬੱਚੀ ਨੂੰ ਲੱਗਿਆ ਕਿ ਸ਼ਾਇਦ ਇਹ ਵੀਡੀਓ ਦਾ ਹਿੱਸਾ ਹੈ, ਪਰ ਜਦੋਂ ਮਾਂ ਦੀ ਕੋਈ ਹਰਕਤ ਨਾ ਹੋਈ ਤਾਂ ਉਹ ਰੋਣ ਲੱਗ ਪਈ। ਪੁਲਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਆਪਣੇ ਫ਼ੋਨ 'ਤੇ ਵਾਰ-ਵਾਰ ਗੂਗਲ ਅਤੇ ਫੇਸਬੁੱਕ 'ਤੇ ਫੰਦਾ ਲਗਾਉਣ ਦੇ ਤਰੀਕੇ ਸਰਚ ਕਰ ਰਹੀ ਸੀ।
ਮ੍ਰਿਤਕਾ ਦੇ ਪਤੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਰੀਲ ਬਣਾਉਣ ਦੀ ਸ਼ੌਕੀਨ ਸੀ। ਗੁਆਂਢੀਆਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਮਹਿਲਾ ਨੂੰ ਫੰਦੇ ਤੋਂ ਉਤਾਰਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸੋਸ਼ਲ ਮੀਡੀਆ ਦੇ ਵਧ ਰਹੇ ਖ਼ਤਰਨਾਕ ਰੁਝਾਨ ਵੱਲ ਇੱਕ ਵੱਡਾ ਇਸ਼ਾਰਾ ਹੈ।
ਕਿਸੇ ਵੀ ਸਮੇਂ ਹੈਕ ਹੋ ਸਕਦੈ ਤੁਹਾਡਾ ਸਮਾਰਟਫੋਨ! ਗੂਗਲ ਨੇ ਐਂਡਰਾਇਡ ਯੂਜ਼ਰਸ ਲਈ ਜਾਰੀ ਕੀਤੀ ਚਿਤਾਵਨੀ
NEXT STORY