ਗੁਰਦਾਸਪੁਰ (ਸਰਬਜੀਤ) - ਸਰਬਜੀਤ ਕੌਰ ਪਤਨੀ ਤਰਲੋਕ ਚੰਦ ਵਾਸੀ ਸਦਰ ਬਾਜ਼ਾਰ ਨੇ ਜਗ ਬਾਣੀ ਨੂੰ ਇੱਕ ਲਿਖਤ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸਦਰ ਬਾਜ਼ਾਰ ਵਿੱਚ ਉਸਦੀ ਦੁਕਾਨ ਅਤੇ ਦੁਕਾਨ ਦੇ ਪਿੱਛੇ ਉਸਦਾ ਘਰ ਹੈ। ਉਨ੍ਹਾਂ ਦੀ ਦੁਕਾਨ ਦੇ ਕੋਲ ਪਬਲਿਕ ਬਾਥਰੂਮ ਬਣਿਆ ਹੋਇਆ ਹੈ, ਜਿਸ ਤੋਂ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਹੈ। ਬਦਬੂ ਆਉਣ ਕਰਕੇ ਉਨ੍ਹਾਂ ਨੂੰ ਕਈ ਤਰਾਂ ਦੀਆਂ ਬੀਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ, ਜਿਸ ਨਾਲ ਮੇਰੀ ਅਤੇ ਮੇਰੇ ਪਰਿਵਾਰ ਦੀ ਸਿਹਤ ਖ਼ਰਾਬ ਰਹਿੰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਡੇਮਾਨ ਨਿਕੋਬਾਰ ’ਚ ਮਾਂ ਸਣੇ ਡੇਢ ਸਾਲਾ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ, ਭੁੱਬਾਂ ਮਾਰ ਰੋਇਆ ਪੇਕਾ ਪਰਿਵਾਰ
ਉਸ ਨੇ ਦੱਸਿਆ ਕਿ ਬਦਬੂ ਅਤੇ ਗੰਦਗੀ ਕਾਰਨ ਸਾਨੂੰ ਸ਼ੁੱਧ ਹਵਾ ਨਹੀਂ ਮਿਲਦੀ। ਕੇਵਲ ਗੰਦਗੀ ਵਾਲੀ ਹਵਾ ਹੀ ਸਾਡੇ ਘਰ ਵਿੱਚ ਪ੍ਰਵੇਸ਼ ਕਰਦੀ ਹੈ। ਇਸ ਬਾਰੇ ਕਈ ਵਾਰ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਅਧਿਕਾਰੀਆਂ ਵੱਲੋਂ ਕੋਈ ਵੀ ਢੁੱਕਵਾਂ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖਿਆ ਸੀ, ਜਿਨ੍ਹਾਂ ਦਾ ਸਾਨੂੰ ਪੱਤਰ ਰਾਹੀਂ ਉਸਦਾ ਜਵਾਬ ਆਇਆ ਸੀ ਪਰ ਨਗਰ ਕੌਂਸਲ ਨੇ ਉਸ ਜਵਾਬ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਬਾਥਰੂਮ ਸਾਡਾ ਘਰ ਅਤੇ ਦੁਕਾਨ ਦੇ ਅੱਗੋਂ ਚੁੱਕਿਆ ਜਾਵੇ।
ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ : ਅਣਪਛਾਤੇ ਲੋਕਾਂ ਨੇ ਗੋਲੀਆਂ ਨਾਲ ਭੁੰਨਿਆ ਇਕ ਵਿਅਕਤੀ
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ
ਕਾਰਜ ਸਾਧਕ ਅਫ਼ਸਰ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸਹੂਲਤਾਂ ਲਈ ਕਾਲਜ ਰੋਡ ’ਤੇ ਨਵੇ ਪਬਲਿਕ ਬਾਥਰੂਮ ਉਸਾਰੇ ਗਏ ਹਨ। ਇਸ ਬਾਰੇ ਮੈਂ ਪਬਲਿਕ ਮੀਟਿੰਗ ਕਰਾਂਗਾ ਅਤੇ ਫਿਰ ਹੀ ਇਸਦਾ ਹੱਲ ਕੀਤਾ ਜਾ ਸਕਦਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਚੌਂਕ ਸੁੰਦਰ ਬਣਾਏ ਜਾਣ ਪਰ ਉਥੇ ਬਾਥਰੂਮ ਹੈ। ਇਸਦੀ ਪ੍ਰਪੋਜਲ ਸਰਕਾਰ ਨੂੰ ਭੇਜੀ ਗਈ ਹੈ, ਜੋ ਫ਼ੈਸਲਾ ਆਵੇਗਾ ਉਹ ਲਾਗੂ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਹੋਟਲ ਦੇ ਕਮਰਿਆਂ ਤੇ ਬਾਥਰੂਮਾਂ ’ਚ CCTV ਲੁਕਾ ਵੀਡੀਓ ਬਣਾ ਬਲੈਕਮੇਲ ਕਰਨ ਵਾਲਾ ਗ੍ਰਿਫ਼ਤਾਰ
ਵਿਦੇਸ਼ ਕੈਨੇਡਾ ਭੇਜਣ ਦੇ ਨਾਂ ’ਤੇ 14 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
NEXT STORY