ਝਬਾਲ(ਨਰਿੰਦਰ)-ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਮਨਜੀਤ ਸਿੰਘ ਰਟੌਲ ਸੀਨੀਅਰ ਮੈਡੀਕਲ ਅਫ਼ਸਰ ਸੀ. ਐੱਚ. ਸੀ. ਝਬਾਲ, ਜ਼ਿਲਾ ਐਪੀਡੀਮੋਲੋਜਿਸਟ ਡਾ. ਸੁਖਜਿੰਦਰ ਸਿੰਘ, ਏ. ਐੱਮ. ਓ. ਕੰਵਲ ਬਲਰਾਜ ਸਿੰਘ ਦੀ ਰਹਿਨੁਮਾਈ ਹੇਠ ਡਰਾਈ ਡੇ, ਫਰਾਈ ਡੇ ਮੁਹਿੰਮ ਤਹਿਤ ਅੱਜ ਝਬਾਲ ਬਲਾਕ ਦੇ ਵੱਖ-ਵੱਖ ਪਿੰਡਾਂ ਵਿਖੇ ਲੋਕਾਂ ਨੂੰ ਡੇਂਗੂ, ਮਲੇਰੀਆ,ਚਿਕਨ ਗੁਨੀਆ ਸੰਬੰਧੀ ਜਾਗਰੁਕ ਕੀਤਾ ਗਿਆ।
ਇਸ ਸੰਬੰਧੀ ਸਿਹਤ ਟੀਮ ਵੱਲੋਂ ਦੱਸਿਆ ਗਿਆ ਕਿ ਮੌਸਮ ਦੇ ਬਦਲਾਅ ਕਾਰਨ ਮੱਛਰਾਂ ਦੀ ਕਾਫੀ ਤਾਦਾਦ ਵੱਧ ਰਹੀ ਹੈ, ਸਾਨੂੰ ਇਨ੍ਹਾਂ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਜੇਕਰ ਪਾਣੀ ਜਮ੍ਹਾਂ ਹੈ, ਉਸ ਨੂੰ ਸਾਫ ਕਰ ਦੇਵੋ ਜਾਂ ਮਿੱਟੀ ਪਾ ਕੇ ਪੂਰ ਦੇਵੋ ਜਾਂ ਫਿਰ ਕਾਲਾ ਤੇਲ ਪਾ ਕੇ ਮੱਛਰਾਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਕਿਸੇ ਨੂੰ ਤੇਜ਼ ਬੁਖਾਰ ਹੋਣ ਤੋਂ ਬਾਅਦ ਪਸੀਨਾ ਆਉਂਦਾ ਹੈ, ਸਰੀਰ ਟੁੱਟਦਾ ਭੱਜਦਾ ਹੈ, ਉਲਟੀ ਨੂੰ ਮਨ ਕਰਦਾ ਹੈ ਤਾਂ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਜ਼ਰੂਰ ਸੂਚਿਤ ਕੀਤਾ ਜਾਵੇ। ਇਸ ਮੌਕੇ ਡਾ. ਗੁਰਵਿੰਦਰ ਸਿੰਘ, ਰਾਮ ਰਸ਼ਪਾਲ , ਰਬਿੰਦਰ ਸਿੰਘ ਐੱਸ. ਆਈ., ਗਗਨਦੀਪ ਸਿੰਘ, ਵਿਕਰਮ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਹਰਪ੍ਰੀਤ ਕੌਰ ਸੀ.ਐੱਚ.ਓ.,ਫਾਰਮਾਸਿਸਟ ਹਰਭਜਨ ਸਿੰਘ, ਰਾਜਪਾਲ ਸਿੰਘ,ਕੁਲਦੀਪ ਕੌਰ ਆਦਿ ਹਾਜ਼ਰ ਸਨ।
ਕੋਰੀਅਰ ਦਾ ਕੰਮ ਕਰਦੇ ਵਿਅਕਤੀ ਤੋਂ ਨਗਦੀ ਖੋਹੀ, ਤਿੰਨ ਗ੍ਰਿਫਤਾਰ
NEXT STORY