ਗੁਰਦਾਸਪੁਰ (ਹਰਮਨ)- ਥਾਣਾ ਤਿੱਬੜ ਦੀ ਪੁਲਸ ਨੇ ਕੋਰੀਅਰ ਦਾ ਕੰਮ ਕਰਦੇ ਵਿਅਕਤੀ ਕੋਲੋਂ ਨਗਦੀ ਖੋਹਣ ਦੇ ਦੋਸ਼ਾਂ ਹੇਠ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਰੋਹਿਤ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਕੋਰੀਅਰ ਦਾ ਕੰਮ ਕਰਦਾ ਹੈ ਅਤੇ 3 ਅਪ੍ਰੈਲ ਨੂੰ ਸ਼ਾਮ 5 ਵਜੇ ਉਹ ਸਠਇਾਲੀ ਪੁੱਲ ਤੋਂ ਆਪਣੇ ਮੋਟਰਸਾਈਕਲ ਨੰਬਰ ਪੀਬੀ06ਐਚ5303 ’ਤੇ ਪਾਰਸਲ ਦੇ ਕੇ ਅੱਡਾ ਡੱਲਾ ਗੋਰੀਆ ਦੇ ਨਜ਼ਦੀਕ ਪਹੁੰਚਿਆ ਤਾਂ ਵਿਕਾਸ ਉਰਫ ਗੁੱਡੂ, ਆਕਾਸ਼ ਮਸੀਹ ਉਰਫ ਟੀਕੂ ਅਤੇ ਮੰਗਤ ਰਾਮ ਉਰਫ ਅਜੇ ਨੇ ਉਸ ਕੋਲੋਂ 5800 ਰੁਪਏ ਖੋਹ ਲਏ। ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕੀਤਾ ਹੈ।
ਚੇਅਰਮੈਨ ਬਹਿਲ ਵੱਲੋਂ ਕੀਤੇ ਜਾਣਗੇ ਸਰਕਾਰੀ ਸਕੂਲਾਂ 'ਚ ਵਿਕਾਸ ਕਾਰਜਾਂ ਦੇ ਉਦਘਾਟਨ, ਉਲੀਕਿਆ ਪ੍ਰੋਗਰਾਮ
NEXT STORY