ਗੁਰਦਾਸਪੁਰ (ਵਿਨੋਦ)- ਬੀਤੀ ਰਾਤ ਇਲਾਕੇ ’ਚ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਮੌਸਮ ’ਚ ਭਾਰੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਕਿਸਾਨਾਂ ਨੂੰ ਕਈ ਮਨੁੱਖੀ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ । ਇਸ ਮੀਂਹ ਦਾ ਕਈ ਦਿਨਾਂ ਤੋਂ ਇੰਤਜ਼ਾਰ ਸੀ।
ਮੀਂਹ ਕਾਰਨ ਮੌਸਮ ’ਚ ਆਇਆ ਭਾਰੀ ਬਦਲਾਅ
ਰਾਤ ਨੂੰ ਪਏ ਭਾਰੀ ਮੀਂਹ ਕਾਰਨ ਅੱਜ ਸਵੇਰ ਤੋਂ ਹੀ ਮੌਸਮ ਵਿੱਚ ਭਾਰੀ ਤਬਦੀਲੀ ਦਰਜ ਕੀਤੀ ਗਈ। ਕੁਝ ਦਿਨਾਂ ਤੋਂ ਸਵੇਰੇ-ਸ਼ਾਮ ਠੰਡ ਪੈ ਰਹੀ ਸੀ ਜਦੋਂਕਿ ਦੁਪਹਿਰ ਵੇਲੇ ਮੌਸਮ ਗਰਮ ਰਿਹਾ। ਇਸ ਮੀਂਹ ਕਾਰਨ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ- ਭਾਈ ਰਾਜੋਆਣਾ ਵੱਲੋਂ ਭੁੱਖ ਹੜਤਾਲ ਦੇ ਵਿਚਾਰ 'ਤੇ ਸ਼੍ਰੋਮਣੀ ਕਮੇਟੀ ਦਾ ਬਿਆਨ ਆਇਆ ਸਾਹਮਣੇ
ਮੀਂਹ ਤੋਂ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ
ਖੇਤੀ ਮਾਹਿਰ ਡਾ: ਅਮਰੀਕ ਸਿੰਘ ਨੇ ਬਰਸਾਤ ਸਬੰਧੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਬਰਸਾਤ ਕਾਰਨ ਕਣਕ ਦੀ ਫ਼ਸਲ ਨੂੰ ਹੁਣ ਪਾਣੀ ਨਹੀਂ ਲਾਉਣਾ ਪਵੇਗਾ । ਦੂਜਾ, ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ ਅਤੇ ਕਿਸਾਨਾਂ ਦੀ ਮਿਹਨਤ ਦੀ ਵੀ ਬੱਚਤ ਹੋਵੇਗੀ। ਇਸ ਮੀਂਹ ਨਾਲ ਫ਼ਸਲ ਨੂੰ ਕਈ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਮੌਸਮ ਵਿੱਚ ਤਬਦੀਲੀ ਆਉਣ ਨਾਲ ਕੁਝ ਫ਼ਸਲਾਂ ਨੂੰ ਵਿਸ਼ੇਸ਼ ਲਾਭ ਮਿਲੇਗਾ।
ਇਹ ਵੀ ਪੜ੍ਹੋ- ਖ਼ਾਲਿਸਤਾਨੀ ਆਗੂ ਹਰਦੀਪ ਨਿੱਝਰ ਦਾ ਪੁਰਾਣਾ ਸਾਥੀ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ
ਇਹ ਮੀਂਹ ਮਨੁੱਖਾਂ ਲਈ ਫਾਇਦੇਮੰਦ ਹੈ
ਗੁਰਦਾਸਪੁਰ ਦੇ ਸੀਨੀਅਰ ਡਾ.ਕੇ.ਐਸ.ਬੱਬਰ ਨੇ ਕਿਹਾ ਕਿ ਇਸ ਮੀਂਹ ਦੇ ਕਈ ਫਾਇਦੇ ਹੋਣਗੇ। ਲੋਕਾਂ ਨੂੰ ਖੰਘ ਆਦਿ ਬਿਮਾਰੀਆਂ ਤੋਂ ਰਾਹਤ ਮਿਲੇਗੀ। ਕਿਉਂਕਿ ਬਰਸਾਤ ਨਾ ਹੋਣ ਕਾਰਨ ਲੋਕ ਖੰਘ ਆਦਿ ਦੀ ਸ਼ਿਕਾਇਤ ਕਰ ਰਹੇ ਸਨ ਅਤੇ ਜ਼ਿਆਦਾਤਰ ਮਰੀਜ਼ ਖੰਘ ਆਦਿ ਨਾਲ ਸਾਡੇ ਕੋਲ ਆ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਇਸ ਸਮੱਸਿਆ ਤੋਂ ਰਾਹਤ ਤਾਂ ਮਿਲੇਗੀ ਹੀ, ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਣਾ ਪਵੇਗਾ।
ਇਹ ਮੀਂਹ ਮਜ਼ਦੂਰਾਂ ਲਈ ਸ਼ਰਾਪ
ਜਦੋਂ ਵੀ ਰਾਤ ਨੂੰ ਮੀਂਹ ਪੈਂਦਾ ਹੈ ਅਤੇ ਸਵੇਰੇ ਮੀਂਹ ਪੈਂਦਾ ਰਹਿੰਦਾ ਹੈ ਤਾਂ ਮਜ਼ਦੂਰ ਵਰਗ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੁੰਦੀ ਹੈ। ਸਥਾਨਕ ਲਾਇਬ੍ਰੇਰੀ ਰੋਡ ’ਤੇ ਸਥਿਤ ਲੇਬਰ ਸ਼ੈੱਡ ਵਿੱਚ ਰੋਜ਼ਾਨਾ ਇੱਕ ਹਜ਼ਾਰ ਤੋਂ ਵੱਧ ਮਜ਼ਦੂਰ ਦਿਹਾੜੀ ਦੀ ਆਸ ਵਿੱਚ ਆਉਂਦੇ ਹਨ। ਜਿਨ੍ਹਾਂ ਨੂੰ ਦਿਹਾੜੀ ਵਜੋਂ ਕੰਮ ਮਿਲਦਾ ਹੈ। ਪਰ ਜਦੋਂ ਵੀ ਸਵੇਰ ਤੱਕ ਬਰਸਾਤ ਜਾਰੀ ਰਹਿੰਦੀ ਹੈ ਤਾਂ ਲੋਕ ਆਪਣਾ ਨਿਰਮਾਣ ਕੰਮ ਬੰਦ ਕਰ ਦਿੰਦੇ ਹਨ, ਜਿਸ ਦਾ ਸਿੱਧਾ ਅਸਰ ਇਨ੍ਹਾਂ ਮਜ਼ਦੂਰਾਂ ’ਤੇ ਪੈਂਦਾ ਹੈ। ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਘਰ ਪਰਤਣਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨਾਕਾ ਤੋੜ ਭੱਜੇ ਮੁਲਜ਼ਮਾਂ ਦਾ ਮਾਮਲਾ: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਹੁਣ ਤੱਕ 3 ਮੈਂਬਰ ਗ੍ਰਿਫ਼ਤਾਰ
NEXT STORY