ਤਰਨਤਾਰਨ (ਰਮਨ) : ਜ਼ਿਲ੍ਹਾ ਤਰਨਤਾਰਨ ਦੇ ਸੇਵਾ ਮੁਕਤ ਸਿਵਲ ਸਰਜਨ ਅਤੇ ਮੌਜੂਦਾ ਅਕਾਊਟੈਂਟ ਖ਼ਿਲਾਫ਼ ਆਪਸੀ ਮਿਲੀ ਭੁਗਤ ਕਰਕੇ ਫੰਡਾ ਦੀ ਦੁਰਵਰਤੋਂ ਕਰ ਅਣਅਧਿਕਾਰਿਤ ਤੌਰ 'ਤੇ ਪਾਲਸੀ ਅਤੇ ਨਿਯਮਾਂ ਖ਼ਿਲਾਫ ਜਾਣ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਖੇ ਮੌਜੂਦਾ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੇ ਬਿਆਨਾਂ ਹੇਠ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਤਰਨਤਾਰਨ ਦੇ ਮੌਜੂਦਾ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਪੁਰਾਣੇ ਸਿਵਲ ਸਰਜਨ ਡਾਕਟਰ ਕਮਲ ਪਾਲ ਸਿੱਧੂ ਜੋ ਇਸ ਵੇਲੇ ਸੇਵਾ ਮੁਕਤ ਹੋ ਚੁੱਕੇ ਹਨ ਵੱਲੋਂ ਆਪਣੇ ਕਾਰਜਕਾਲ ਦੌਰਾਨ ਸਿਹਤ ਵਿਭਾਗ ਵਿਚ ਅਕਾਊਂਟੈਂਟ ਹਰਸ਼ਦੀਪ ਸਿੰਘ ਨਾਲ ਮਿਲੀ ਭਗਤ ਕਰਕੇ ਫੰਡਾਂ ਦੀ ਦੁਰਵਰਤੋਂ ਕਰਕੇ ਅਣਅਧਿਕਾਰਿਤ ਤੌਰ 'ਤੇ ਪਾਲਸੀ ਅਤੇ ਨਿਯਮਾਂ ਖਿਲਾਫ ਕੰਮ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ਵਿਚ ਪਹਿਲੀ ਵਾਰ ਲਾਗੂ ਹੋਈ ਇਹ ਨੀਤੀ
ਇਸ ਦੌਰਾਨ ਪੁਲਸ ਵੱਲੋਂ ਕੀਤੀ ਗਈ ਪੱਤਰ ਨੰਬਰ 258 ਮਿਤੀ 29.01.25 ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਵਲੋਂ ਆਪਣੀ ਨੌਕਰੀ ਦੇ ਅਰਸੇ ਦੌਰਾਨ ਪੰਜਾਬ ਸਰਕਾਰ ਵਲੋਂ ਪੰਜਾਬ ਮੋਤੀਆ ਮੁਕਤ ਅਭਿਆਨ ਲਈ ਭੇਜੀ ਗਈ ਰਾਸ਼ੀ 29,30,953 ਰੁਪਏ ਦੀ ਰਾਸ਼ੀ ਜੋ ਵਿਆਜ ਸਮੇਤ 31,83,000 ਹੋ ਗਏ ਸਨ ਦੀ ਉਸ ਸਮੇਂ ਦੇ ਸਿਵਲ ਸਰਜਨ ਤਰਨਤਾਰਨ ਡਾ. ਕਮਲਪਾਲ (ਸੇਵਾ ਮੁਕਤ) ਅਤੇ ਹਰਸ਼ਦੀਪ ਸਿੰਘ, ਅਕਾਊਂਟ ਅਫਸਰ ਤਰਨਤਾਰਨ ਨੇ ਮਿਲੀ ਭੁਗਤ ਕਰਕੇ ਫੰਡਾਂ ਦੀ ਦੁਰਵਰਤੋਂ ਕਰਕੇ ਅਣਅਧਿਕਾਰਿਤ ਤੌਰ 'ਤੇ ਪਾਲਸੀ ਅਤੇ ਨਿਯਮਾਂ ਖ਼ਿਲਾਫ ਜਾ ਕੇ ਇਕ ਦਿਨ ਵਿਚ ਹੀ ਇਕੋ ਫਰਮ ਤੋਂ ਕੁੱਲ ਰੁਪਏ 31,59,067 ਦੀ ਖਰੀਦ ਕੀਤੀ ਹੈ। ਖਰੀਦ ਕਰਨ ਲਈ ਬਣਾਈ ਕਮੇਟੀ ਦੇ ਮੈਂਬਰਾਂ ਤੋਂ ਕੋਈ ਵੀ ਤਸਦੀਕ ਨਹੀਂ ਕਰਵਾਈ ਗਈ ਅਤੇ ਕਮੇਟੀ ਮੈਂਬਰਾਂ ਦੇ ਦਸਤਖ਼ਤ ਵੀ ਜਾਅਲੀ ਪ੍ਰਤੀਤ ਹੁੰਦੇ ਹਨ ਕਿਉਂਕਿ ਕਈ ਮੈਂਬਰਾ ਨੇ ਕਮੇਟੀ ਗਠਨ ਦੇ ਹੁਕਮਾਂ 'ਤੇ ਹੋਏ ਉਨ੍ਹਾਂ ਦੇ ਦਸਤਖਤ ਉਨ੍ਹਾਂ ਕੀਤੇ ਸਨ ਤੋਂ ਇਨਕਾਰੀ ਕੀਤੀ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ, ਡੇਰੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ
ਇਸ ਤੋਂ ਇਲਾਵਾ ਡਿਸਪੈਚ ਰਜਿਸਟਰ ਨਵਾਂ ਲਗਾਉਣਾ, ਬਿਨਾਂ ਟੈਂਡਰ ਸੱਦੇ ਖਰੀਦ ਕਰਨੀ, ਫੰਡਸ ਸਰਕਾਰ ਦੀ ਮੰਗ 'ਤੇ ਵੀ ਵਾਪਸ ਨਾ ਕਰਨਾ, ਬਿੱਲ ਆਪ ਪਾਸ ਕਰਨ ਹਿੱਤ 50,000 ਤੋਂ ਘੱਟ ਰਾਸ਼ੀ ਦੇ 66 ਬਿੱਲ ਇੱਕੋ ਮਿਤੀ ਨੂੰ ਹੀ ਤਿਆਰ ਕਰਵਾਉਣ ਲਈ ਨੋਡਲ ਅਫਸਰ ਨੂੰ ਸਾਰੀ ਪ੍ਰਕ੍ਰਿਆ ਵਿਚ ਸ਼ਾਮਲ ਨਾ ਕਰਨਾ, ਮਾਡਲ ਕੋਡ ਆਫ ਕੰਡਕੇਟ ਦੀ ਉਲੰਘਣਾ, ਫੰਡਸ ਦੀ ਦੁਰ ਵਰਤੋਂ ਆਦਿ ਵੀ ਉਕਤ ਪਬਲਿਕ ਸਰਵੈਂਟ ਅਧਿਕਾਰੀਆ ਦੀ ਬਦਨੀਯਤੀ ਸਾਬਤ ਕਰਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਡੀ ਗੁਰਿੰਦਰ ਪਾਲ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਸਬੰਧੀ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੇ ਬਿਆਨਾਂ ਹੇਠ ਸਾਬਕਾ ਸਿਵਲ ਸਰਜਨ ਕਮਲ ਪਾਲ ਸਿੱਧੂ ਅਤੇ ਅਕਾਊਂਟ ਅਫਸਰ ਹਰਸ਼ਦੀਪ ਸਿੰਘ ਖ਼ਿਲਾਫ ਥਾਣਾ ਸਿਟੀ ਤਰਨਤਾਰਨ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਸਰਕਾਰੀ ਦਫ਼ਤਰਾਂ ਨੂੰ ਲੈ ਕੇ ਵੱਡਾ ਫ਼ੈਸਲਾ
ਕੀ ਕਿਹਾ ਸਾਬਕਾ ਸਿਵਲ ਸਰਜਨ ਨੇ
ਉਧਰ ਸਾਬਕਾ ਸਿਵਲ ਸਰਜਨ ਕਮਲ ਪਾਲ ਸਿੱਧੂ ਨੇ ਆਪਣੇ ਉੱਪਰ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ਇਸ ਦੇ ਵਿਰੁੱਧ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਵਾਉਣ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਵਿਚਾਲੇ ਛਿੜੀ ਜੰਗ ਦੌਰਾਨ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਸੇ ਦੇ ਲੈਣ-ਦੇਣ ਕਰ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ 3 ਕਾਬੂ
NEXT STORY