ਤਰਨਤਾਰਨ (ਰਮਨ)- ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਥਾਣਾ ਖਾਲੜਾ ਦੀ ਪੁਲਸ ਨੇ ਇਕ ਡਰੋਨ ਸਮੇਤ ਅੱਧਾ ਕਿੱਲੋ ਹੈਰੋਇਨ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਮੁਖੀ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਪਾਰਟੀ ਸਮੇਤ ਪਿੰਡ ਵਾਂ ਤਾਰਾ ਸਿੰਘ ਵਿਖੇ ਮੌਜੂਦ ਸਨ, ਤਾਂ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਸੋਨਾ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਵਾਂ ਤਾਰਾ ਸਿੰਘ ਦੇ ਖੇਤ ਵਿਚ ਇਕ ਪੀਲੇ ਰੰਗ ਦਾ ਪੈਕਟ ਅਤੇ ਇਕ ਡਰੋਨ ਡਿੱਗਿਆ ਪਿਆ ਹੈ।
ਇਹ ਵੀ ਪੜ੍ਹੋ-ਪੰਜਾਬ: 10 ਸਕਿੰਟ 6 ਥੱਪੜ, ਕਲਯੁਗੀ ਮਾਂ ਨੇ ਨਿੱਕੀ ਜਿਹੀ ਧੀ 'ਤੇ ਢਾਹਿਆ ਕਹਿਰ
ਜਿਸ ਕਾਰਨ ਉਹ ਪੁਲਸ ਪਾਰਟੀ ਅਤੇ ਬੀ.ਐੱਸ.ਐੱਫ. ਦੀ 142 ਬਟਾਲੀਅਨ ਦੇ ਜਵਾਨਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਇਲਾਕੇ ਵਿਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਖੇਤ ਵਿਚ ਡਿੱਗੇ ਹੋਏ ਪੀਲੇ ਰੰਗ ਦੇ ਪੈਕਟ ਨੂੰ ਖੋਲ੍ਹਣ ਦੌਰਾਨ ਉਸ ’ਚੋਂ 501.7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਦਕਿ ਪੈਕਿੰਗ ਮਟੀਰੀਅਲ ਦਾ ਵਜ਼ਨ 67.5 ਗ੍ਰਾਮ ਪਾਇਆ ਗਿਆ। ਇਸ ਪੈਕਟ ਦੇ ਨਾਲ ਇਕ ਟੁੱਟਾ ਹੋਇਆ ਡਰੋਨ ਵੀ ਬਰਾਮਦ ਹੋਇਆ ਹੈ। ਥਾਣਾ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਜੰਮੂ-ਕਸ਼ਮੀਰ ਪੁਲਸ ਦੀ ਅੰਮ੍ਰਿਤਸਰ 'ਚ ਰੇਡ, AK-47 ਨਾਲ 2 ਮੁੰਡੇ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਰਹੱਦ ਨੇੜਿਓਂ ਅੱਧਾ ਕਿਲੋ ਹੈਰੋਇਨ ਅਤੇ ਟੁੱਟਾ ਹੋਇਆ ਡਰੋਨ ਬਰਾਮਦ
NEXT STORY