ਇੰਟਰਨੈਸ਼ਨਲ ਡੈਸਕ - ਸੋਸ਼ਲ ਮੀਡੀਆ 'ਤੇ ਅਕਸਰ ਅਜੀਬੋ-ਗਰੀਬ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿਚ ਪਾਕਿਸਤਾਨ ਤੋਂ ਸਾਹਮਣੇ ਆਏ ਇੱਕ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਨੇ ਆਪਣੀ ਮੋਟਰਸਾਈਕਲ 'ਤੇ ਅਜਿਹਾ 'ਜੁਗਾੜ' ਲਗਾਇਆ ਹੈ ਕਿ ਲੋਕ ਇਸਨੂੰ 'ਦੇਸੀ ਕਾਰ' ਕਹਿਣ ਲੱਗ ਪਏ ਹਨ।
ਉਸਨੇ ਬਾਈਕ ਦੇ ਪਿਛਲੇ ਹਿੱਸੇ ਵਿੱਚ ਇੱਕ ਚਾਰਪਾਈ (ਮੰਜਾ) ਬੰਨ੍ਹ ਦਿੱਤੀ , ਜਿਸ 'ਤੇ ਉਸਦਾ ਪੂਰਾ ਪਰਿਵਾਰ ਬੈਠ ਕੇ ਸਫ਼ਰ ਕਰਦਾ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਪਿਛਲੇ ਹਿੱਸੇ ਵਿੱਚ ਲੱਕੜ ਦੀ ਇੱਕ ਚਾਰਪਾਈ ਨੂੰ ਮਜ਼ਬੂਤੀ ਨਾਲ ਫਸਾਇਆ ਗਿਆ ਹੈ। ਚਾਰਪਾਈ ਦੇ ਦੋਵੇਂ ਪਾਸੇ ਪਰਿਵਾਰ ਦੇ ਮੈਂਬਰ ਸੰਤੁਲਨ ਬਣਾ ਕੇ ਬੈਠੇ ਹਨ, ਜਦਕਿ ਬਾਈਕ ਚਲਾ ਰਿਹਾ ਵਿਅਕਤੀ ਬੜੇ ਆਰਾਮ ਨਾਲ ਸੜਕ 'ਤੇ ਅੱਗੇ ਵਧ ਰਿਹਾ ਹੈ।
ਆਲੇ-ਦੁਆਲੇ ਤੋਂ ਲੰਘ ਰਹੇ ਲੋਕ ਇਸ ਨਜ਼ਾਰੇ ਨੂੰ ਦੇਖ ਕੇ ਦੰਗ ਰਹਿ ਗਏ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ 'ਕੰਪਿਊਟਰ' ਨਾਲ ਅਮਰੀਕਾ ਨੂੰ ਪਛਾੜਿਆ
ਇਸ ਵੀਡੀਓ 'ਤੇ ਯੂਜ਼ਰਸ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਬਾਈਕ ਨਹੀਂ, ਪੂਰੀ ਫੈਮਿਲੀ ਕਾਰ ਬਣ ਗਈ ਹੈ, ਜਦਕਿ ਦੂਜੇ ਨੇ ਮਜ਼ਾਕ ਵਿੱਚ ਇਸਨੂੰ 'ਗਰੀਬਾਂ ਦੀ SUV' ਦੱਸਿਆ।ਕੁਝ ਲੋਕਾਂ ਦਾ ਕਹਿਣਾ ਹੈ ਕਿ ਆਰਥਿਕ ਮਜ਼ਬੂਰੀ ਇਨਸਾਨ ਤੋਂ ਅਜਿਹੇ ਜੁਗਾੜ ਕਰਵਾਉਂਦੀ ਹੈ। ਹਾਲਾਂਕਿ ਇਹ ਜੁਗਾੜ ਦੇਖਣ ਵਿੱਚ ਅਨੋਖਾ ਲੱਗ ਰਿਹਾ ਹੈ, ਪਰ ਸੁਰੱਖਿਆ ਦੇ ਲਿਹਾਜ਼ ਨਾਲ ਇਸਨੂੰ ਬਹੁਤ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਲੋਕਾਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਸੜਕ 'ਤੇ ਅਚਾਨਕ ਬ੍ਰੇਕ ਲੱਗ ਜਾਵੇ ਜਾਂ ਸੰਤੁਲਨ ਵਿਗੜ ਜਾਵੇ, ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਕਈ ਯੂਜ਼ਰਸ ਨੇ ਸਵਾਲ ਉਠਾਇਆ ਹੈ ਕਿ ਟ੍ਰੈਫਿਕ ਪੁਲਸ ਅਜਿਹੇ ਖ਼ਤਰਨਾਕ ਜੁਗਾੜ ਨੂੰ ਸੜਕ 'ਤੇ ਚੱਲਣ ਦੀ ਇਜਾਜ਼ਤ ਕਿਵੇਂ ਦੇ ਸਕਦੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਵੀਡੀਓ ਪਾਕਿਸਤਾਨ ਦੇ ਕਿਸ ਸ਼ਹਿਰ ਦੀ ਹੈ, ਪਰ ਇਹ ਇੰਟਰਨੈੱਟ 'ਤੇ ਤੇਜ਼ੀ ਨਾਲ ਸੁਰਖੀਆਂ ਬਟੋਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡੀ ਖ਼ਬਰ : ਬੰਬ ਨਾਲ ਉਡਾ'ਤਾ ਸਰਕਾਰੀ ਸਕੂਲ ! KP 'ਚ ਦਹਿਸ਼ਤ ਦਾ ਮਾਹੌਲ
NEXT STORY