ਜਲੰਧਰ (ਸੋਨੂੰ)- ਜਲੰਧਰ ਸ਼ਹਿਰ 'ਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਘਟਨਾ ਪੱਛਮੀ ਹਲਕੇ ਦੇ ਚੋਪੜਾ ਕਾਲੋਨੀ ਵਿੱਚ ਵਾਪਰੀ, ਜਿੱਥੇ ਦੋ ਬਾਈਕ ਸਵਾਰ ਸਨੈਚਰਾਂ ਨੇ ਦਿਨ-ਦਿਹਾੜੇ ਇਕ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਭੱਜ ਗਏ। ਇਹ ਸਨੈਚਿੰਗ ਘਟਨਾ ਪੁਲਸ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਵਿਖਾਈ ਦੇ ਰਹੀ ਹੈ।
ਪੰਜਾਬ: ਲੱਗੀਆਂ ਵੱਡੀਆਂ ਪਾਬੰਦੀਆਂ! 23 ਅਗਸਤ ਤੱਕ ਹੁਕਮ ਹੋ ਗਏ ਜਾਰੀ

ਦਰਅਸਲ ਕੱਲ੍ਹ ਹੀ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕ੍ਰਾਈਮ ਕੰਟਰੋਲ ਵਿਟ ਹੈ। ਉਥੇ ਹੀ ਅੱਜ ਦੁਪਹਿਰ ਬਾਈਕ ਸਵਾਰ ਵਿਅਕਤੀਆਂ ਨੇ ਪੈਦਲ ਜਾ ਰਹੀ ਇਕ ਔਰਤ ਤੋਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਭੱਜ ਗਏ। ਇਹ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਸੀ. ਸੀ. ਟੀ. ਵੀ. ਫੁਟੇਜ 'ਚ ਇਕ ਵਿਅਕਤੀ ਬਾਈਕ 'ਤੇ ਸਵਾਰ ਵਿਖਾਈ ਦੇ ਰਿਹਾ ਹੈ ਅਤੇ ਇਕ ਹੋਰ ਵਿਅਕਤੀ ਜਿਸ ਦਾ ਮੂੰਹ ਢੱਕਿਆ ਹੋਇਆ ਹੈ, ਪੈਦਲ ਜਾ ਰਹੀ ਔਰਤ ਦਾ ਪਿੱਛਾ ਕਰਦਾ ਹੈ, ਉਸ ਦੀਆਂ ਕੰਨਾਂ ਦੀਆਂ ਵਾਲੀਆਂ ਖੋਹਦਾ ਹੈ ਅਤੇ ਆਪਣੇ ਸਾਥੀ ਨਾਲ ਭੱਜ ਜਾਂਦਾ ਹੈ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਇਕ ਐਕਟਿਵਾ ਸਵਾਰ ਰੁਕਿਆ ਅਤੇ ਸਨੈਚਰਾਂ ਨੂੰ ਰੋਕਣ ਲਈ ਰੌਲਾ ਪਾਇਆ ਪਰ ਲੁਟੇਰੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

ਘਟਨਾ ਦਾ ਵੇਰਵਾ ਦਿੰਦੇ ਹੋਏ ਅਮਨ ਸਚਦੇਵਾ ਨੇ ਕਿਹਾ ਕਿ ਕਾਲੋਨੀ ਗੇਟ ਨੇੜੇ ਇਕ ਕਰਿਆਨੇ ਦੀ ਦੁਕਾਨ 'ਤੇ ਉਨ੍ਹਾਂ ਦੀ ਮਾਂ ਸਾਮਾਨ ਖ਼ਰੀਦਣ ਗਈ ਸੀ। ਇਕ ਬਾਈਕ ਸਵਾਰ ਵਿਅਕਤੀ ਪੈਦਲ ਆਇਆ, ਉਸ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਭੱਜ ਗਿਆ। ਇਹ ਘਟਨਾ ਦੁਪਹਿਰ ਪੌਣੇ 1 ਵਜੇ ਦੇ ਕਰੀਬ ਵਾਪਰੀ। ਪੀੜਤਾ ਦਾ ਦੋਸ਼ ਹੈ ਕਿ ਉਹ ਪੁਲਸ ਵੱਲੋਂ ਇਸ ਘਟਨਾ ਨਾਲ ਨਜਿੱਠਣ ਦੇ ਤਰੀਕੇ ਤੋਂ ਨਾਖ਼ੁਸ਼ ਹੈ। ਜਦੋਂ ਉਸ ਨੇ 112 'ਤੇ ਸ਼ਿਕਾਇਤ ਦਰਜ ਕਰਵਾਈ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਇਹ ਘਟਨਾ ਇਕ ਘੰਟਾ ਪੁਰਾਣੀ ਹੈ ਅਤੇ ਉਸ ਨੂੰ ਪੁਲਸ ਥਾਣੇ ਵਿਚ ਜਾ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਦਾਖ਼ਲ
ਇਸ ਤੋਂ ਬਾਅਦ ਇਸ ਘਟਨਾ ਸਬੰਧੀ ਸ਼ਿਕਾਇਤ ਥਾਣਾ 5 ਵਿਖੇ ਦਰਜ ਕਰਵਾਈ ਗਈ ਹੈ। ਇਹ ਧਿਆਨ ਦੇਣਯੋਗ ਹੈ ਕਿ ਗੋਲੀਬਾਰੀ ਦੀ ਘਟਨਾ ਸਤਿੰਦਰ ਸਿੰਘ ਵੱਲੋਂ ਸੀ. ਪੀ. ਵਜੋਂ ਚਾਰਜ ਸੰਭਾਲਣ ਤੋਂ ਕੁਝ ਘੰਟੇ ਬਾਅਦ ਹੀ ਵਾਪਰੀ ਸੀ। ਹਾਲਾਂਕਿ ਮੀਡੀਆ ਨੇ ਪਿਛਲੇ ਦਿਨ ਸ਼ਹਿਰ 'ਚ ਗੈਰ-ਕਾਨੂੰਨੀ ਦੇਹ ਵਪਾਰ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਮੁੱਦੇ ਵੀ ਚੁੱਕੇ ਸਨ।
ਇਹ ਵੀ ਪੜ੍ਹੋ: ਦੁਬਈ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਾਸੀਆਂ ਨੂੰ ਵੱਡੀ ਸੌਗਾਤ! ਰਵਨੀਤ ਬਿੱਟੂ ਨੇ ਰੱਖਿਆ ਦੋ ਰੇਲਵੇ ਓਵਰਬ੍ਰਿਜਾਂ ਦਾ ਨੀਂਹ ਪੱਥਰ
NEXT STORY