ਅੰਮ੍ਰਿਤਸਰ (ਛੀਨਾ)-ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਸਰਜਾ ਦੇ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਵਲੋਂ ਮੁਅੱਤਲ ਕੀਤੇ ਗਏ ਪੰਚਾਇਤ ਮੈਂਬਰਾਂ ਨੂੰ ਮਾਣਯੋਗ ਹਾਈਕੋਰਟ ਨੇ ਅਗਲੇ ਹੁਕਮਾਂ ਤੱਕ ਪਿੰਡ ਦੇ ਵਿਕਾਸ ਕੰਮਾਂ ’ਚ ਸਹਿਯੋਗ ਕਰਨ ਲਈ ਮੁਅੱਤਲੀ ’ਤੇ ਰੋਕ ਲਗਾ ਕੇ ਵੱਡੀ ਰਾਹਤ ਦਿੱਤੀ ਹੈ। ਮਾਣਯੋਗ ਜੱਜ ਸਹਿਬਾਨ ਨੇ ਸੁਣਵਾਈ ਦੌਰਾਨ ਖਾਸ ਤੌਰ ’ਤੇ ਆਖਿਆ ਕਿ ਬੀ. ਡੀ. ਪੀ. ਓ. ਕੋਲ ਪੰਚਾਇਤ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਖਾਸ ਤੌਰ ’ਤੇ ਉਦੋਂ ਜਦੋਂ ਉਨ੍ਹਾਂ (ਪੰਚਾਂ) ਖਿਲਾਫ ਕੋਈ ਵੀ ਜਾਂਚ ਨਾ ਚੱਲ ਰਹੀ ਹੋਵੇ।
ਇਹ ਵੀ ਪੜ੍ਹੋ- ਪੰਜਾਬ: ਦੋ ਮਾਸੂਮਾਂ ਦੀ ਦਰਦਨਾਕ ਮੌਤ, ਇਕੋ ਘਰ ਵਿਛੇ 2 ਸੱਥਰ, ਪਰਿਵਾਰ 'ਤੇ ਟੁੱਟਿਆ ਕਹਿਰ
ਇਸ ਸਬੰਧ ’ਚ ਗੱਲਬਾਤ ਕਰਦਿਆਂ ਪਿੰਡ ਸਰਜਾ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਸਰਜਾ ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਵਾਰਡ ਨੰ.1 ਤੋਂ ਪੰਚ ਜਸਬੀਰ ਕੌਰ, ਵਾਰਡ ਨੰ.2 ਤੋਂ ਪੰਚ ਭਜਨ ਕੌਰ, ਵਾਰਡ ਨੰ.4 ਤੋਂ ਪੰਚ ਪ੍ਰੇਮ ਸਿੰਘ ਤੇ ਵਾਰਡ ਨੰ.7 ਤੋਂ ਪੰਚ ਭਜਨ ਕੌਰ ਨੂੰ ਸਿਆਸੀ ਦਬਾਅ ਹੇਠ 3 ਵਾਰ ਮੁਅੱਤਲ ਕਰ ਕੇ ਉਨ੍ਹਾਂ ’ਤੇ ਪਿੰਡ ਦੇ ਵਿਕਾਸ ਕੰਮਾਂ ਅਤੇ ਮੀਟਿੰਗਾਂ ’ਚ ਸ਼ਾਮਲ ਹੋਣ ’ਤੇ ਰੋਕ ਲਗਾਈ ਗਈ ਸੀ ਜੋ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਸਿੱਧੀ ਜ਼ਿਆਦਤੀ ਹੈ।
ਇਹ ਵੀ ਪੜ੍ਹੋ- ਪੰਜਾਬ: ਕੁੜੀ ਨੇ ਘਰ ਸੱਦ ਮਰਵਾ'ਤਾ ਮੁੰਡਾ ਤੇ ਫਿਰ ਪੈਟਰੋਲ...
ਸਾਬਕਾ ਸਰਪੰਚ ਸਰਜਾ ਨੇ ਕਿਹਾ ਕਿ ਸਿਆਸੀ ਧੱਕੇਸ਼ਾਹੀ ਦੀ ਅੱਤ ਹੋਣ ਕਾਰਨ ਆਖੀਰ ਸਾਨੂੰ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ ਜਿਥੇ ਮਾਣਯੋਗ ਜੱਜ ਸਹਿਬਾਨ ਨੇ ਸਾਡੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦਲਿਤ ਭਾਈਚਾਰੇ ਨਾਲ ਸਬੰਧਤ ਕਾਂਗਰਸ ਦੇ ਚਾਰੇ ਮੈਂਬਰ ਪੰਚਾਇਤਾਂ ਦੀ ਮੁਅੱਤਲੀ ’ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ ਜੋ ਕਿ ਕਾਂਗਰਸ ਅਤੇ ਸਮੂਹ ਪਿੰਡ ਵਾਸੀਆਂ ਦੀ ਵੱਡੀ ਜਿੱਤ ਹੈ।
ਇਹ ਵੀ ਪੜ੍ਹੋ- ਪੰਜਾਬ: ਰਿਸ਼ਵਤ ਲੈਂਦਾ ਇੰਸਪੈਕਟਰ ਗ੍ਰਿਫਤਾਰ
ਮਲਕੀਤ ਸਿੰਘ ਸਰਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡ ਸਰਜਾ ’ਚ ਕਰਵਾਏ ਗਏ ਰਿਕਾਰਡਤੋੜ ਵਿਕਾਸ ਕੰਮਾਂ ਸਦਕਾ ਪਿੰਡ ਨੂੰ ਵਿਸ਼ੇਸ਼ ਐਵਾਰਡ ਵੀ ਮਿਲ ਚੁੱਕਾ ਹੈ ਤੇ ਇਨ੍ਹਾਂ ਕੰਮਾ ਸਦਕਾ ਹੀ ਪਿੰਡ ਦਾ ਸਾਰਾ ਮਾਹੌਲ ਇਕ ਤਰਫਾ ਹੈ ਜੋ ਕਿ ‘ਆਪ’ ਦੀ ਲੀਡਰਸ਼ਿਪ ਨੂੰ ਰਾਸ ਨਹੀਂ ਆ ਰਿਹਾ ਅਤੇ ਉਹ ਆਏ ਦਿਨ ਆਪਣੀ ਰਾਜਸੀ ਤਾਕਤ ਦੀ ਦੁਰਵਰਤੋਂ ਕਰ ਕੇ ਸਾਡੇ ਪੰਚਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹਨ ਜਿਸ ਨਾਲ ਉਨ੍ਹਾਂ ਦਾ ਅਸਲ ਚਿਹਰਾ ਵੀ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ।
ਸਾਬਕਾ ਸਰਪੰਚ ਸਰਜਾ ਨੇ ਕਿਹਾ ਕਿ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਧਿਰ ਵੱਲੋਂ ਸਰਪੰਚੀ ਦੀ ਚੋਣ ਲੜਨ ਵਾਲੇ ਉਮੀਦਵਾਰ ਅਤੇ 2 ਪੰਚ ਉਮੀਦਵਾਰਾਂ ਦੇ ਸਿਆਸੀ ਦਬਾਅ ਹੇਠ ਧੱਕੇ ਨਾਲ ਕਾਗਜ਼ ਰੱਦ ਕੀਤੇ ਗਏ ਸਨ ਜਿਸ ਕਾਰਨ ਕੁਲ 5 ਉਮੀਦਵਾਰਾਂ ਦੀ ਚੋਣ ਹੋਈ ਫਿਰ ਵੀ ਲੋਕਾਂ ਦੇ ਪਿਆਰ ਸਦਕਾ 4 ਮੈਂਬਰ ਪੰਚਾਇਤ ਕਾਂਗਰਸ ਦੇ ਜੇਤੂ ਰਹੇ ਜਿੰਨਾ ਨੂੰ ਰਾਜਸੀ ਦਬਾਅ ਕਾਰਨ ਇਨਾ ਤੰਗ ਪ੍ਰੇਸ਼ਾਨ ਕੀਤਾ ਗਿਆ ਕਿ ਅਖੀਰ ਸਾਨੂੰ ਮਾਣਯੋਗ ਹਾਈਕੋਰਟ ਤੱਕ ਪਹੁੰਚ ਕਰਨੀ ਪਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ: ਦੋ ਮਾਸੂਮਾਂ ਦੀ ਦਰਦਨਾਕ ਮੌਤ, ਇਕੋ ਘਰ ਵਿਛੇ 2 ਸੱਥਰ, ਪਰਿਵਾਰ 'ਤੇ ਟੁੱਟਿਆ ਕਹਿਰ
NEXT STORY