ਅੰਮ੍ਰਿਤਸਰ (ਸੰਜੀਵ)- ਗਹਿਣੇ ਚੋਰੀ ਕਰਕੇ ਲੈ ਜਾਣ ਦੇ ਦੋਸ਼ ’ਚ 15 ਸਾਲਾ ਕੁੜੀ ਨੂੰ ਕੁੱਟ-ਕੁੱਟ ਕੇ ਕਤਲ ਕਰਨ ਦੇ ਮਾਮਲੇ ’ਚ ਥਾਣਾ ਗੇਟ ਹਕੀਮਾ ਦੀ ਪੁਲਸ ਨੇ ਵਿਨੀਤ ਕੁਮਾਰ, ਹਨੀ, ਨੰਨੂ, ਮਲਕੀਤ ਸਿੰਘ ਅਤੇ ਉਨ੍ਹਾਂ ਦੇ ਇਕ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੇ ਭਰਾ ਸੁਜਲ ਸਹੋਤਾ ਨੇ ਦੱਸਿਆ ਕਿ ਉਹ ਤਿੰਨ ਭੈਣ-ਭਰਾ ਹਨ ਅਤੇ ਉਸ ਦੀ ਭੈਣ ਲਵਾਨੀਆ ਸੈਲੂਨ ਦਾ ਕੰਮ ਕਰਦੀ ਸੀ। 15 ਜੁਲਾਈ ਨੂੰ ਉਸ ਦੇ ਮਾਸੜ ਨੇ ਫ਼ੋਨ ਕਰਕੇ ਉਸ ਨੂੰ ਆਪਣੀ ਭੈਣ ਨਾਲ ਆਉਣ ਲਈ ਕਿਹਾ, ਜਿੱਥੇ ਉਸ ਦੀ ਭੈਣ ’ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਦੋਸ਼ ਲਾਇਆ ਗਿਆ।
ਇਹ ਵੀ ਪੜ੍ਹੋ- ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਸੰਤ ਨਿਰੰਜਨ ਦਾਸ ਨਾਲ ਕੀਤੀ ਮੁਲਾਕਾਤ
ਪਹਿਲਾਂ ਤਾਂ ਮਾਸੜ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਆਪਣੇ ਭਰਾ ਨੰਨੂ ਨੂੰ ਬੁਲਾ ਲਿਆ। ਦੋਵੇਂ ਉਸ ਦੀ ਭੈਣ ਨੂੰ ਇਕ ਕਮਰੇ ’ਚ ਲੈ ਗਏ, ਜਿੱਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁਝ ਸਮੇਂ ਬਾਅਦ ਦੋਵੇਂ ਭਰਾ ਉਸ ਦੀ ਮਾਸੀ ਨੂੰ ਲੈ ਕੇ ਉੱਪਰਲੇ ਕਮਰੇ ’ਚ ਗਏ, ਉਹ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਚਲਾ ਗਿਆ। ਕਮਰੇ ’ਚ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਨਗਨ ਹਾਲਤ ’ਚ ਪਈ ਸੀ, ਜਿਸ ਨੂੰ ਉਸ ਦੀ ਮਾਸੀ ਨੇ ਕੱਪੜੇ ਪਾਏ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ- ਪੰਜਾਬ: ਦੋ ਮਾਸੂਮਾਂ ਦੀ ਦਰਦਨਾਕ ਮੌਤ, ਇਕੋ ਘਰ ਵਿਛੇ 2 ਸੱਥਰ, ਪਰਿਵਾਰ 'ਤੇ ਟੁੱਟਿਆ ਕਹਿਰ
ਇਸ ਤੋਂ ਬਾਅਦ ਉਸ ਦੇ ਮਾਸੜ ਨੇ ਆਪਣੀ ਲਾਲ ਰੰਗ ਦੀ ਗੱਡੀ ਕੱਢੀ ਅਤੇ ਲਾਸ਼ ਪਿਛਲੀ ਸੀਟ ’ਤੇ ਰੱਖ ਦਿੱਤੀ। ਫਿਰ ਉਸ ਨੂੰ ਅਤੇ ਉਸ ਦੀ ਮਾਸੀ ਨੂੰ ਬਿਠਾ ਕੇ ਉਹ ਉਨ੍ਹਾਂ ਦੇ ਘਰ ਜਲੰਧਰ ਵੱਲ ਚੱਲ ਪਿਆ। ਰਸਤੇ ’ਚ ਉਸ ਦੇ ਮਾਸੜ ਨੇ ਕਿਸੇ ਨੂੰ ਫ਼ੋਨ ਕਰਕੇ ਬੁਲਾਇਆ, ਜੋ ਕਰਤਾਰਪੁਰ ਦੇ ਕੋਲ ਉਨ੍ਹਾਂ ਨੂੰ ਮਿਲਿਆ। ਉਥੇ ਮਾਸੜ ਨੇ ਲਾਸ਼ ਦੂਸਰੀ ਗੱਡੀ ’ਚ ਰੱਖ ਦਿੱਤੀ ਅਤੇ ਉਸ ਨੂੰ ਤੇ ਮਾਸੀ ਨੂੰ ਵੀ ਉਸੇ ਗੱਡੀ ’ਚ ਬਿਠਾ ਕੇ ਉਹ ਖ਼ੁਦ ਉਥੋਂ ਚਲਾ ਗਿਆ।
ਇਹ ਵੀ ਪੜ੍ਹੋ- ਪੰਜਾਬ: ਕੁੜੀ ਨੇ ਘਰ ਸੱਦ ਮਰਵਾ'ਤਾ ਮੁੰਡਾ ਤੇ ਫਿਰ ਪੈਟਰੋਲ...
ਸੁਜਲ ਨੇ ਦੱਸਿਆ ਕਿ ਉਸ ਦਾ ਮਾਸੜ ਵਿਨੀਤ ਕੁਮਾਰ ਉਸ ਦੀ ਭੈਣ ਨਾਲ ਗ਼ਲਤ ਸੰਬੰਧ ਬਣਾਉਣਾ ਚਾਹੁੰਦਾ ਸੀ। ਜਦੋਂ ਉਸ ਦੀ ਭੈਣ ਨੇ ਇਸ ਦਾ ਇਨਕਾਰ ਕੀਤਾ ਤਾਂ ਮੁਲਜ਼ਮ ਨੇ ਰੰਜਿਸ਼ ਤਹਿਤ ਉਸ ਦੇ ਬੈਗ ’ਚ ਸੋਨੇ ਦੇ ਗਹਿਣੇ ਪਾ ਦਿੱਤੇ ਅਤੇ ਚੋਰੀ ਦਾ ਝੂਠਾ ਦੋਸ਼ ਲਾ ਦਿੱਤਾ। ਸਾਰਾ ਸਾਮਾਨ ਪਹਿਲਾਂ ਹੀ ਪਿੰਡ ਦੀ ਪੰਚਾਇਤ ’ਚ ਮਾਸੜ ਵਿਨੀਤ ਕੁਮਾਰ ਅਤੇ ਮਾਮੇ ਮਲਕੀਤ ਸਿੰਘ ਨੂੰ ਸੌਂਪ ਦਿੱਤਾ ਗਿਆ ਸੀ। ਇਸੇ ਰੰਜਿਸ਼ ਕਾਰਨ ਵਿਨੀਤ ਕੁਮਾਰ ਨੇ ਉਸ ਦੀ ਭੈਣ ਨੂੰ ਬੁਲਾਇਆ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ: ਰਿਸ਼ਵਤ ਲੈਂਦਾ ਇੰਸਪੈਕਟਰ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਭਲਕੇ ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ ਸਕੂਲ!
NEXT STORY