ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ 'ਚ ਨਵੀਂ ਵਿਆਹੀ ਨੂੰਹ ਅਤੇ ਸੱਸ ਦੀ ਲੜਾਈ ਉਸ ਸਮੇਂ ਸੜਕ 'ਤੇ ਪੁੱਜ ਗਈ, ਜਦੋਂ ਚੂੜੇ ਵਾਲੀ ਨੂੰਹ ਸਹੁਰੇ ਪਰਿਵਾਰ ਖ਼ਿਲਾਫ਼ ਉਨ੍ਹਾਂ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠ ਗਈ।
ਇਹ ਵੀ ਪੜ੍ਹੋ : ਦਰਦਨਾਕ : ਖੱਡ 'ਚ ਡਿਗੀ ਕਾਰ 'ਚੋਂ ਨੌਜਵਾਨ ਦੀ ਅੱਧ ਸੜੀ ਲਾਸ਼ ਬਰਾਮਦ, ਨੇੜੇ ਪਈਆਂ ਸੀ ਬੀਅਰ ਦੀਆਂ ਬੋਤਲਾਂ
ਜਾਣਕਾਰੀ ਮੁਤਾਬਕ ਧਰਨਾ ਲਾ ਕੇ ਬੈਠੀ ਵਿਆਹੁਤਾ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੇ ਪਤੀ ਨੂੰ ਗਾਇਬ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਘਰ ਨੂੰ ਤਾਲੇ ਲਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰ ਜੋੜੇ ਦਾ ਪਿੱਛਾ ਕਰਦੇ ਨੌਜਵਾਨਾਂ ਦਾ ਵੱਡਾ ਕਾਂਡ, CCTV 'ਚ ਕੈਦ ਹੋਈ ਸਾਰੀ ਵਾਰਦਾਤ
ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਪਿਛਲੇ 8 ਮਹੀਨਿਆਂ ਤੋਂ ਘਰ ਨਹੀਂ ਆਇਆ, ਕਿਉਂਕਿ ਸਹੁਰੇ ਪਰਿਵਾਰ ਨੇ ਉਸ ਨੂੰ ਕਿਤੇ ਲੁਕੋ ਦਿੱਤਾ ਹੈ, ਜਿਸ ਕਾਰਨ ਉਹ ਸਹੁਰੇ ਪਰਿਵਾਰ ਖ਼ਿਲਾਫ਼ ਧਰਨਾ ਲਾਉਣ ਲਈ ਮਜਬੂਰ ਹੈ। ਦੂਜੇ ਪਾਸੇ ਉਸ ਦੀ ਸੱਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਰ ਨੂੰ ਤਾਲੇ ਨਹੀਂ ਲਾਏ, ਸਗੋਂ ਉਨ੍ਹਾਂ ਦੀ ਨੂੰਹ ਦਾ ਹੀ ਵਰਤਾਓ ਸਹੀ ਨਹੀਂ ਸੀ।
ਇਹ ਵੀ ਪੜ੍ਹੋ : ਭਰਾ ਨੇ ਹੀ ਭਰਾ ਨੂੰ ਦਿੱਤੀ ਬੇਰਹਿਮ ਮੌਤ, ਪੁਲਸ ਦੀ ਸਖ਼ਤੀ ਮਗਰੋਂ ਬਿਆਨ ਕੀਤਾ ਖੌਫ਼ਨਾਕ ਸੱਚ
ਇਸ ਤਰ੍ਹਾਂ ਨੂੰਹ-ਸੱਸ ਦੀ ਲੜਾਈ ਇਕ ਹਾਈ ਵੋਲਟੇਜ ਡਰਾਮਾ ਬਣ ਗਈ। ਧਰਨੇ 'ਤੇ ਬੈਠੀ ਵਿਆਹੁਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਤਰਜਾਰੀ ਵਿਆਹ ਹੈ, ਜਿਸ ਕਾਰਨ ਉਸ ਨਾਲ ਨਫ਼ਰਤ ਕੀਤੀ ਜਾ ਰਹੀ ਹੈ ਅਤੇ ਉਹ ਉਦੋਂ ਤੱਕ ਧਰਨੇ 'ਤੇ ਬੈਠੀ ਰਹੇਗੀ, ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ।
ਦਰਦਨਾਕ ਹਾਦਸੇ 'ਚ ਪੁਲਸ ਕਾਂਸਟੇਬਲ ਦੀ ਮੌਤ
NEXT STORY