ਪਠਾਨਕੋਟ (ਆਦਿੱਤਿਆ)- ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਥਾਣਾ ਸਦਰ ਪਠਾਨਕੋਟ ਦੇ ਇੰਸਪੈਕਟਰ ਹਰਪ੍ਰੀਤ ਬਾਜਵਾ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਪਿੰਡ ਸਿੰਬਲੀ ਗੁੱਜਰਾਂ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਡੀ. ਐੱਸ. ਪੀ . ਦਿਹਾਤੀ ਸੁਮੀਰ ਸਿੰਘ ਮਾਨ ਦੀ ਦੇਖ-ਰੇਖ ਹੇਠ ਕੀਤੀ ਗਈ ਹੈ। ਮੁਲਜ਼ਮ ਪਿੰਡ ਤਲਵਾੜਾ ਵਿਖੇ ਅੰਬਰ ਸਟੋਨ ਕਰੈੱਸ਼ਰ ਚਲਾ ਰਹੇ ਸਨ ਅਤੇ ਖੱਡ ਦੇ ਕੰਮਾਂ ਲਈ ਦੋ ਟਿੱਪਰ ਅਤੇ ਇਕ ਜੇ. ਸੀ. ਬੀ. ਮਸ਼ੀਨ ਦੀ ਵਰਤੋਂ ਕਰ ਰਹੇ ਸਨ।
ਇਹ ਵੀ ਪੜ੍ਹੋ- ਪਰਿਵਾਰ ਨਾਲ ਵਾਪਰਿਆ ਭਾਣਾ, ਚਾਰਜਰ 'ਚ ਕਰੰਟ ਆਉਣ ਕਾਰਨ 12 ਸਾਲਾ ਪੁੱਤ ਦੀ ਹੋਈ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਰੀ ਸੁਨੀਲ ਕੁਮਾਰ ਜੇ. ਈ. ਮਾਈਨਿੰਗ ਇੰਸਪੈਕਟਰ ਸਬ-ਡਵੀਜ਼ਨ ਪਠਾਨਕੋਟ ਨੇ ਪੁਲਸ ਨੂੰ ਗੈਰ-ਕਾਨੂੰਨੀ ਮਾਈਨਿੰਗ ਦੀ ਕਾਰਵਾਈ ਬਾਰੇ ਸੂਚਿਤ ਕੀਤਾ, ਜਿਸ ਤਹਿਤ ਇਹ ਸਾਂਝੀ ਕਾਰਵਾਈ ਕੀਤੀ ਗਈ। ਮਾਈਨਿੰਗ ਵਿਭਾਗ ਤੋਂ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਅਗਵਾਈ ਹੇਠਲੀ ਪੁਲਸ ਟੀਮ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਵੱਲੋਂ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ। ਪੁਲਸ ਟੀਮ ਨੇ ਦੋ ਟਿੱਪਰ ਅਤੇ ਜੇ. ਸੀ. ਬੀ. ਮਸ਼ੀਨ ਸਮੇਤ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ’ਚ ਵਰਤਿਆ ਜਾਣ ਵਾਲਾ ਸਾਮਾਨ ਵੀ ਜ਼ਬਤ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਰਜੁਨ ਪੁੱਤਰ ਮਦਨ ਲਾਲ ਵਾਸੀ ਤਲਵਾੜਾ ਜੱਟਾਂ, ਸੁਨੀਲ ਕੁਮਾਰ ਪੁੱਤਰ ਰਾਮ ਜੀ ਲਾਲ ਵਾਸੀ ਤਲਵਾੜ ਗੁੱਜਰਾਂ, ਬੰਸੀਲਾਲ ਪੁੱਤਰ ਗੁਰਦਿਆਲ ਸਿੰਘ ਵਾਸੀ ਤਬੂਆ ਅਤੇ ਲਾਲ ਚੰਦ ਪੁੱਤਰ ਚੰਨਣ ਰਾਮ ਲਹਿਰੀ ਬਹਿਰਾਮਣਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਉੱਠੀ ਅਫੀਮ ਦੀ ਖੇਤੀ ਦੀ ਮੰਗ, ਨਵਜੋਤ ਕੌਰ ਸਿੱਧੂ ਨੇ ਕੀਤਾ ਵੱਡਾ ਦਾਅਵਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਬੀ. ਓ. ਪੀ. ਧਨੌਆ ਕਲਾਂ ’ਚ 15 ਕਰੋੜ ਦੀ ਹੈਰੋਇਨ ਜ਼ਬਤ, BSF ਵੱਲੋਂ ਸਰਚ ਆਪ੍ਰੇਸ਼ਨ ਜਾਰੀ
NEXT STORY