ਬਾਬਾ ਬਕਾਲਾ ਸਾਹਿਬ (ਅਠੌਲਾ)-ਪਹਿਲੀ ਵਾਰ ਹੋਂਦ ਵਿਚ ਆਈ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਲਈ ਅੱਜ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ 9, ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ ਇਕ ਸੀਟ ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਉੱਥੇ ਹੀ ਕਾਂਗਰਸ ਅਤੇ ਭਾਜਪਾ ਖਾਤਾ ਵੀ ਖੋਲ੍ਹ ਨਹੀਂ ਸਕੀ।
ਚੋਣ ਨਤੀਜਿਆਂ ਮੁਤਾਬਕ ਹੇਠ ਲਿਖੇ ਵਾਰਡਾਂ ਵਿੱਚੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜੇਤੂ ਰਹੇ ਹਨ।
ਵਾਰਡ ਨੰ: 1 ਤੋਂ ਕੁਲ 550 ਵੋਟਾਂ ਵਿਚੋਂ ਆਮ ਆਦਮੀ ਪਾਰਟੀ ਦੀ ਬੀਬੀ ਸੁਖਵਿੰਦਰ ਸਿੰਘ ਪਤਨੀ ਪਰਮਜੀਤ ਸਿੰਘ ਨੂੰ 189, ਅਕਾਲੀ ਦਲ ਦੀ ਬੀਬੀ ਰਵਿੰਦਰ ਕੌਰ ਪਤਨੀ ਦਲਬੀਰ ਸਿੰਘ ਨੂੰ 98 ਅਤੇ ਅਜ਼ਾਦ ਉਮੀਦਵਾਰ ਨੂੰ ਕੇਵਲ 17 ਵੋਟਾਂ ਪਈਆਂ ਹਨ ।
ਵਾਰਡ ਨੰ: 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੈਮਲ ਸਿੰਘ ਭੁੱਲਰ (ਭਾਗੇਵਾਲ) ਜੇਤੂ ਰਹੇ ਹਨ । ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮੋਹਣ ਸਿੰਘ ਕੰਗ ਨੂੰ ਹਰਾਇਆ। ਕੁਲ 813 ਵੋਟਾਂ ਪੋਲ ਹੋਈਆਂ, ‘ਆਪ’ ਦੇ ਜੈਮਲ ਸਿੰਘ ਭੁੱਲਰ ਨੂੰ 204, ਅਕਾਲੀ ਦਲ ਦੇ ਮੋਹਣ ਸਿੰਘ ਕੰਗ ਨੂੰ 110, ਕਾਂਗਰਸ ਦੇ ਗੁਰਵਿੰਦਰ ਸਿੰਘ ਨੂੰ 103 ਅਤੇ ਮੁਖਤਾਰ ਸਿੰਘ ਭੁੱਲਰ ਨੂੰ 83 ਵੋਟਾਂ ਪਈਆਂ ।
ਵਾਰਡ ਨੰ: 3 ਤੋਂ ਕੁਲ 556 ਵੋਟਾਂ ਪਈਆਂ, ਜਿਸ ਵਿਚ ਆਮ ਆਦਮੀ ਪਾਰਟੀ ਦੀ ਬੀਬੀ ਗੁਰਮੀਤ ਕੌਰ ਪਤਨੀ ਕੁਲਵੰਤ ਸਿੰਘ ਰੱਬ ਨੂੰ 164, ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਪਤਨੀ ਬਲਜੀਤ ਸਿੰਘ ਨੂੰ 139 ਅਤੇ ਅਾਜ਼ਾਦ ਉਮੀਦਵਾਰ ਨੂੰ 37 ਵੋਟਾਂ ਅਤੇ ਕਾਂਗਰਸ ਨੂੰ ਕੇਵਲ 5 ਵੋਟਾਂ ਪਰਾਪਤ ਹੋਈਆਂ ਹਨ ।
ਵਾਰਡ ਨੰ: 4 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਰਮਨਦੀਪ ਕੌਰ ਰੰਧਾਵਾ (ਸੁਪਤਨੀ ਕੁਲਵੰਤ ਸਿੰਘ ਰੰਧਾਵਾ) 225 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ । ਉਨ੍ਹਾਂ ਆਪਣੇ ਨੇੜਲੇ ਵਿਰੋਧੀ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਸੰਧੂ ਅਤੇ ਆਮ ਆਦਮੀ ਪਾਰਟੀ ਦੇ ਸ: ਪਰਮਜੀਤ ਸਿੰਘ ਨੂੰ ਹਰਾਇਆ
ਵਾਰਡ ਨੰ: 5 ਤੋਂ ਤੋਂ ਆਮ ਆਦਮੀ ਪਾਰਟੀ ਦੀ ਬੀਬੀ ਮਨਜੀਤ ਕੌਰ ਬਿਨਾਂ ਮੁਕਾਬਲੇ ਜੇਤੂ ਰਹੇ ਸਨ ।
ਵਾਰਡ ਨੰ: 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਪਨੇਸਰ (ਸਾਬਕਾ ਸਰਪੰਚ) ਜੇਤੂ ਰਹੇ ਹਨ । ਉਨ੍ਹਾਂ ਆਪਣੇ ਨੇੜਲੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਦਵਿੰਦਰ ਸਿੰਘ ਬਬਲੂ ਅਤੇ ਅਾਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ ਨੂੰ ਹਰਾਇਆ । ਕੁਲ 451 ਵੋਟਾਂ ਪੋਲ ਹੋਈਆਂ, ਗੁਰਮੀਤ ਸਿੰਘ ਪਨੇਸਰ ਨੂੰ 186, ਅਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ ਨੂੰ 138, ਅਕਾਲੀ ਦਲ ਦੇ ਦਲਬੀਰ ਸਿੰਘ ਬੱਬਲੂ ਨੂੰ 108, ਵੋਟਾਂ ਪ੍ਰਾਪਤ ਹੋਈਆਂ।
ਵਾਰਡ ਨੰ: 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸਰਬਜੀਤ ਕੌਰ (ਪਤਨੀ ਕੁਲਦੀਪ ਸਿੰਘ ਧਾਮੀ) 180 ਵੋਟਾਂ ਨਾਲ ਜੇਤੂ ਰਹੇ ਹਨ। ਇੱਥੇ ਉਨ੍ਹਾਂ ਆਮ ਆਦਮੀ ਪਾਰਟੀ ਦੀ ਬੀਬੀ ਬਲਜੀਤ ਕੌਰ (ਪਤਨੀ ਸਰਮੁੱਖ ਸਿੰਘ) 81 ਅਤੇ ਅਜ਼ਾਦ ਉਮੀਦਵਾਰ ਸ਼ਰਨਪ੍ਰੀਤ ਕੌਰ ਪਤਨੀ ਜਸਪਿੰਦਰ ਸਿੰਘ 27 ਅਤੇ ਆਜ਼ਾਦ ਉਮੀਦਵਾਰ ਸ੍ਰੀਮਤੀ ਸਰੋਜ ਬਾਲਾ (ਪਤਨੀ ਰਾਕੇਸ਼ ਕੁਮਾਰ) ਨੂੰ 65 ਵੋਟਾਂ ਦੇ ਫਰਕ ਨਾਲ ਹਰਾਇਆ ।
ਵਾਰਡ ਨੰ. 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਿੰਦਰ ਸਿੰਘ 153 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ । ਉਨ੍ਹਾਂ ਅਾਜ਼ਾਦ ਉਮੀਦਵਾਰ ਕਰਤਾਰ ਸਿੰਘ ਕਾਲਾ 62 ਅਤੇ ਅਕਾਲੀ ਉਮੀਦਵਾਰ ਜਥੇਦਾਰ ਰੇਸ਼ਮ ਸਿੰਘ 96 ਅਤੇ ਕਾਂਗਰਸ ਦੇ ਬਿਕਰਮਜੀਤ ਸਿੰਘ ਨੂੰ (106 ਵੋਟਾਂ) ਨਾਲ ਹਰਾਇਆ
ਵਾਰਡ ਨੰ. 9 ਤੋਂ ਆਜ਼ਾਦ ਉਮੀਦਵਾਰ ਬੀਬੀ ਬਲਜੀਤ ਕੌਰ (ਸੁਪਤਨੀ ਸੁਖਚੈਨ ਸਿੰਘ ਗਿੱਲ) 142 ਵੋਟਾਂ ਤੇ ਜੇਤੂ ਰਹੇ ਹਨ । ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਪਰਮਿੰਦਰ ਕੌਰ 96, ਅਤੇ ਆਮ ਆਦਮੀ ਪਾਰਟੀ ਦੇ ਸਰਬਜੀਤ ਕੌਰ (ਪਤਨੀ ਮਨੋਹਰ ਸਿੰਘ) 119 ਅਤੇ ਕਾਂਗਰਸ ਦੀ ਗੁਰਪ੍ਰੀਤ ਕੌਰ (ਪਤਨੀ ਮਨਜੀਤ ਸਿੰਘ) ਨੂੰ 51 ਵੋਟਾਂ ਨਾਲ ਹਰਾਇਆ ।
ਵਾਰਡ ਨੰ. 10 ਤੋਂ ਸ਼੍ਰੋਮਣੀ ਅਕਾਲੀ ਉਮੀਦਵਾਰ ਬੀਬੀ ਰਣਜੀਤ ਕੌਰ (ਸੁਪਤਨੀ ਕਰਮ ਸਿੰਘ) 209 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ । ਉਨ੍ਹਾਂ ਨੇ ਆਪ ਦੇ ਉਮੀਦਵਾਰ ਰਮਨਜੀਤ ਸਿੰਘ 186 ਵੋਟਾਂ ਅਤੇ ਅਜ਼ਾਦ ਉਮੀਦਵਾਰ ਸੁਰਜੀਤ ਸਿੰਘ ਇੰਸਪੈਕਟਰ 89 ਵੋਟਾਂ ਨਾਲ ਹਰਾਇਆ ਹੈ ।
ਵਾਰਡ ਨੰ. 11 ਤੋਂ ‘ਆਪ’ ਦੇ ਰਵੀ ਸਿੰਘ 161 ਵੋਟਾਂ ਲੈਕੇ ਜੇਤੂ ਰਹੇ ਹਨ । ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਉਮੀਦਵਾਰ ਮੰਗਲ ਸਿੰਘ ਮਹਿਕ ਅਤੇ ਅਜ਼ਾਦ ਉਮੀਦਵਾਰ ਗੁਰਮੇਜ ਸਿੰਘ ਪੱਪੂ ਟੇਲਰ ਨੂੰ ਹਰਾਇਆ ਹੈ
ਵਾਰਡ ਨੰ: 12) ਤੋਂ ਆਪ ਦੇ ਸੁਰਜੀਤ ਸਿੰਘ ਕੰਗ ਬਿਨਾਂ ਮੁਕਾਬਲੇ ਜੇਤੂ ਰਹੇ ਹਨ ।
ਵਾਰਡ ਨੰ. 13 ਤੋਂ ‘ਆਪ’ ਦੇ ਉਮੀਦਵਾਰ ਸੁਖਜੀਤ ਕੌਰ ਕੰਗ (ਪਤਨੀ ਸੁਰਜੀਤ ਸਿੰਘ ਕੰਗ) 134 ਵੋਟਾਂ ਲੈ ਕੇ ਰਹੇ ਹਨ, ਉਨ੍ਹਾਂ ਨੇ ਭਾਜਪਾ ਦੀ ਉਮੀਦਵਾਰ ਬੀਬੀ ਪਰਦੀਪ ਕੌਰ (ਪਤਨੀ ਦਿਲਬਾਗ ਸਿੰਘ) 84 ਵੋਟਾਂ ਅਤੇ ਕਾਂਗਰਸ ਦੀ ਬੀਬੀ ਸੁਖਜੀਤ ਕੌਰ (ਪਤਨੀ ਇਕਬਾਲ ਸਿੰਘ) ਨੂੰ 36 ਵੋਟਾਂ ਨਾਲ ਹਰਾਇਆ ਹੈ ।
ਬਾਬਾ ਬਕਾਲਾ ਸਾਹਿਬ ਤੋਂ ਜੇਤੂ ਰਹੇ ਉਮੀਦਵਾਰ ਵਾਰਡ ਨੰ. 1 ਤੋਂ ਬੀਬੀ ਸੁਖਵਿੰਦਰ ਕੌਰ, ਵਾਰਡ ਨੰ. 2 ਤੋਂ ਜੈਮਲ ਸਿੰਘ ਭੁੱਲਰ, ਵਾਰਡ ਨੰ. 3 ਤੋਂ ਬੀਬੀ ਗੁਰਮੀਤ ਕੌਰ, ਵਾਰਡ ਨੰ. 4 ਤੋਂ ਬੀਬੀ ਰਮਨਦੀਪ ਕੌਰ ਰੰਧਾਵਾ, ਵਾਰਡ ਨੰ. 5 ਤੋਂ ਬੀਬੀ ਮਨਜੀਤ ਕੌਰ, ਵਾਰਡ ਨੰ. 6 ਤੋਂ ਗੁਰਮੀਤ ਸਿੰਘ ਪਨੇਸਰ, ਵਾਰਡ ਨੰ. 7 ਤੋਂ ਬੀਬੀ ਸਰਬਜੀਤ ਕੌਰ, ਵਾਰਡ ਨੰ. 8 ਤੋਂ ਮਨਿੰਦਰ ਸਿੰਘ, ਵਾਰਡ ਨੰ. 9 ਤੋਂ ਬੀਿਬੀ ਬਲਜੀਤ ਕੌਰ, ਵਾਰਡ ਨੰ. 10 ਤੋਂ ਬੀਬੀ ਰਣਜੀਤ ਕੌਰ, ਵਾਰਡ ਨੰ. 11 ਤੋਂ ਰਵੀ ਸਿੰਘ, ਵਾਰਡ ਨੰ. 12 ਤੋਂ ਸੁਰਜੀਤ ਸਿੰਘ ਕੰਗ ਅਤੇ ਵਾਰਡ ਨੰ: 13 ਤੋਂ ਬੀਬੀ ਸੁਖਜੀਤ ਕੌਰ ਕੰਗ ਜੇਤੂ ਰਹੇ ਹਨ ।
ਚੋਰਾਂ ਨੇ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਬੈਂਕ ਏ.ਟੀ.ਐੱਮ. ਨੂੰ ਬਣਾਇਆ ਨਿਸ਼ਾਨਾ
NEXT STORY