ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਪੰਜਾਬ ਅੰਦਰ ਝੋਨੇ ਦੀ ਪਰਾਲੀ ਨੂੰ ਕਿਸਾਨਾਂ ਵਲੋਂ ਲਾਈ ਜਾ ਰਹੀ ਅੱਗ ਦੇ ਧੂੰਏ ਦਾ ਪ੍ਰਦੂਸ਼ਣ ਵੱਧਣ ਕਾਰਨ ਵੀਰਵਾਰ ਤੜਕਸਾਰ ਤਰਨਤਾਰਨ ਦੇ ਕਈ ਖੇਤਰਾਂ 'ਚ ਸੰਘਣੀ ਧੁੰਦ ਦੀ ਚਾਦਰ ਛਾਈ ਰਹੀ। ਸੰਘਣੇ ਕੋਰੇ ਕਾਰਨ ਕੁਝ ਦਿਖਾਈ ਨਾ ਦੇਣ ਕਰਕੇ ਲੋਕਾਂ ਨੂੰ ਆਪਣੇ ਵਹੀਕਲ ਲਾਇਟਾਂ ਜਗਾ ਕੇ ਬਹੁਤ ਹੀ ਹੌਲੀ ਗਤੀ ਨਾਲ ਚਲਾਉਣ ਲਈ ਮਜ਼ਬੂਰ ਹੋਣਾ ਪਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਪਰਾਲੀ ਨੂੰ ਅੱਗ ਲਾਉਣ ਨਾਲ ਆਸਮਾਨ 'ਚ ਹੁੰਮਸ ਬਣਦਾ ਜਾ ਰਿਹਾ ਹੈ, ਜਿਸ ਕਰਕੇ ਹਵਾ ਦਾ ਦਬਾਅ ਘੱਟ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 3-4 ਦਿਨਾਂ ਦੌਰਾਂਨ ਅਜੇ ਮੀਂਹ ਪੈਣ ਦੀ ਕੋਈ ਸੰਭਾਵਨਾਂ ਨਹੀਂ, ਜਿਸ ਕਰਕੇ ਅਜਿਹੀ ਖਤਰਨਾਕ ਧੁੰਦ ਵਰਗੀ ਸਥਿਤੀ ਦਾ ਬਣੇ ਰਹਿਣਾ ਸੁਭਾਵਿਕ ਹੀ ਮੰਨਿਆਂ ਜਾ ਸਕਦਾ ਹੈ।
ਮੌਸਮ ਵਿਭਾਗ ਨੇ ਇਨ੍ਹਾਂ ਦਿਨਾਂ ਦੌਰਾਨ ਵਹੀਕਲ ਚਾਲਕਾਂ ਨੂੰ ਸੜਕਾਂ 'ਤੇ ਬਹੁਤ ਹੀ ਧਿਆਨ ਅਤੇ ਹੌਲੀ ਗਤੀ ਨਾਲ ਵਹੀਕਲ ਚਲਾਉਣ ਦੀ ਸਲਾਹ ਦਿੱਤੀ ਹੈ। ਗੌਰਤਲਬ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੌਲ ਬੋਰਡ ਵਲੋਂ ਸੰਚਾਲਿਤ ਪ੍ਰਦੂਸ਼ਣ ਮਾਪਕ ਮਸ਼ੀਨਾਂ ਰਾਹੀਂ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਜੋ ਰਿਕਾਰਡ ਕੀਤਾ ਗਿਆ ਹੈ, ਉਸ ਤੋਂ ਸਥਿਤੀ ਸਪੱਸ਼ਟ ਹੈ ਕਿ ਪਿੱਛਲੇ ਸਾਲ 2017 ਵਾਂਗ ਪੰਜਾਬ ਅੰਦਰ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਹੀ ਧੁੰਦ ਵਰਗੀ ਸਥਿਤੀ ਕਈ ਦਿਨ ਬਣੀ ਰਹਿ ਸਕਦੀ ਹੈ। ਜਿਸ ਕਾਰਨ ਸੜਕਾਂ 'ਤੇ ਚੱਲਣ ਵਾਲੇ ਵਾਹਨਾਂ ਨੂੰ ਬਰੇਕਾਂ ਲੱਗਣਾ ਵੀ ਆਮ ਗੱਲ ਹੋਵੇਗੀ।
ਕੀ ਕਹਿਣੈ ਸਿਹਤ ਮਹਿਰਾਂ ਦਾ
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ 'ਤੇ ਰੋਕ ਨਾ ਲਾਈ ਗਈ ਤਾਂ ਪ੍ਰਦੂਸ਼ਣ ਦਾ ਪੱਧਰ ਆਪਣੀ ਹੱਦ ਤੋਂ ਪਾਰ ਹੋ ਜਾਵੇਗਾ ਅਤੇ ਅਗਾਮੀ ਦਿਨਾਂ ਦੌਰਾਨ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ, ਖੰਘ, ਫੇਫੜਿਆਂ, ਅੱਖਾਂ ਦੀਆਂ ਬਿਮਾਰੀਆਂ, ਗਲੇ ਅਤੇ ਛਾਤੀ ਦੀਆਂ ਬਿਮਾਰੀਆਂ ਆਪਣੀ ਲਪੇਟ 'ਚ ਲੈ ਲੈਣਗੀਆਂ।
ਅਜੇ ਵੀ ਲੈਣ ਕਿਸਾਨ ਸਬਕ, ਪਰਾਲੀ ਨੂੰ ਸਾੜਣ ਤੋਂ ਕਰਨ ਤੌਬਾ : ਏ.ਡੀ.ਸੀ. ਸੰਦੀਪ ਰਿਸ਼ੀ
ਸਹਾਇਕ ਡਿਪਟੀ ਕਮਿਸ਼ਨਰ ਡਾ. ਸੰਦੀਪ ਰਿਸ਼ੀ ਦਾ ਕਹਿਣਾ ਹੈ ਕਿ ਗਲੋਬਨ ਵਾਰਮਿੰਗ ਹੋਣ ਦਾ ਕਾਰਨ ਕਿਸਾਨਾਂ ਵੱਲੋਂ ਪ੍ਰਸ਼ਾਸਨ ਦੀ ਗੱਲ ਨਾ ਮੰਨਦਿਆਂ ਪਰਾਲੀ ਨੂੰ ਅੱਗ ਲਾਉਣਾ ਹੈ। ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਅੱਜ ਕਰੀਬ 1790 ਥਾਂਵਾਂ 'ਤੇ ਕਿਸਾਨਾਂ ਵਲੋਂ ਜ਼ਿਲਾ ਤਰਨਤਾਰਨ ਅੰਦਰ ਪਰਾਲੀ ਨੂੰ ਅੱਗ ਲਾਈ ਗਈ ਹੈ।
ਭੁੱਲਰ ਦੀ ਅਗਵਾਈ 'ਚ ਪਿੰਡਾਂ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਹਰ ਵਰਗ ਖੁਸ਼ : ਸਤਰਾਜ
NEXT STORY