ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਰਾਜਿੰਦਰ) : ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਸੁੱਭ ਅਨੰਦ ਕਾਰਜ ਦਿਵਸ ਨੂੰ ਸਮਰਪਿਤ ਮਾਣਕ ਚੌਕ ਝਬਾਲ ਸਥਿਤ ਗੁਰਦੁਆਰਾ ਬੀਬੀ ਵੀਰੋ ਜੀ ਵਿਖੇ 2 ਰੋਜ਼ਾ ਸਾਲਾਨਾ ਜੋੜ ਮੇਲਾ ਸੰਗਤਾਂ ਦੀ ਸ਼ਰਧਾ ਅਤੇ ਉਤਸ਼ਾਹ ਪੂਰਵਕ 8 ਤੇ 9 ਜੂਨ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵ. ਪਹਿਲਵਾਨ ਗੁਰਬਚਨ ਸਿੰਘ ਝਬਾਲ ਦੇ ਦੋਹਤੇ, ਸਵ. ਕੈਪਟਨ ਤਰਲੋਕ ਸਿੰਘ ਜਾਮਰਾਏ ਦੇ ਫਰਜੰਦ ਰਵੀਸ਼ੇਰ ਸਿੰਘ ਯੂ. ਐੱਸ. ਏ. ਤੇ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਨੇ ਦੱਸਿਆ ਕਿ ਇਸ ਜੋੜ ਮੇਲੇ ਨੂੰ ਸਮਰਪਿਤ 8 ਤੇ 9 ਜੂਨ ਨੂੰ ਕਸਬਾ ਝਬਾਲ ਵਿਖੇ ਖੇਡਾਂ ਦਾ ਮਹਾਦੰਗਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 8 ਜੂਨ ਨੂੰ ਪਹਿਲਵਾਨ ਮੁਹੰਮਦ ਅਲੀ ਈਰਾਨੀ ਅਤੇ ਬਣੀਆਂ ਜੰਮੂ ਵਿਚਾਲੇ ਝੰਡੀ ਵਾਲੀ ਕੁਸ਼ਤੀ ਕਰਵਾਈ ਜਾਵੇਗੀ।
9 ਜੂਨ ਨੂੰ ਅੰਤਰਰਾਸਟਰੀ ਕਬੱਡੀ ਟੀਮਾਂ ਬਾਬਾ ਨੋਧ ਸਿੰਘ ਸਪੋਰਟਸ ਕਬੱਡੀ ਕਲੱਬ ਅਤੇ ਸੱਤੂ ਨੰਗਲ ਕਬੱਡੀ ਕਲੱਬ ਰਮਦਾਸ ਵਿਚਾਲੇ ਦਿਲ ਖਿੱਚਵੇਂ ਮੁਕਾਬਲੇ ਕਰਵਾਏ ਜਾਣਗੇ। ਇਸ ਸਮਾਗਮ ਮੌਕੇ ਹੈਲੀਕਾਪਟਰ ਰਾਹੀਂ 8 ਜੂਨ ਨੂੰ ਗੁਰਦੁਆਰਾ ਬੀਬੀ ਵੀਰੋ ਜੀ ਅਤੇ ਗੁਰਦੁਆਰਾ ਬਾਬਾ ਬੁੱਢਾ ਜੀ ਦੇ ਉਪਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਯੂ. ਐੱਸ. ਏ. ਬਿਕਰਮਜੀਤ ਸਿੰਘ (ਡਿਪਟੀ) ਯੂ. ਐੱਸ. ਏ., ਅੰਮ੍ਰਿਤ ਸ਼ਹਿਬਾਜ਼ਪੁਰ, ਲਵ ਦੀਨਪੁਰ, ਸੋਨੂੰ ਜੌਹਲ, ਜਗਜੀਤ ਸਿੰਘ ਮੁੰਡਿਆਲਾ ਆਦਿ ਹਾਜ਼ਰ ਸਨ।
50 ਦੇ ਕਰੀਬ ਪਰਿਵਾਰਾਂ ਨੂੰ ਵੰਡੇ ਗੈਸ ਸਿਲੰਡਰ
NEXT STORY