ਕਲਾਨੌਰ (ਮਨਮੋਹਨ) : ਸਰਹੱਦੀ ਇਲਾਕੇ 'ਚ ਟਰੱਕ ਆਦਿ ਓਵਰਲੋਡ ਵਾਹਨ ਸ਼ਰੇਆਮ ਟ੍ਰੈਫਿਕ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਟ੍ਰੈਫਿਕ ਸਮੱਸਿਆ ਅਤੇ ਹਾਦਸਿਆਂ ਦਾ ਵੱਡਾ ਕਾਰਣ ਬਣਦੇ ਜਾ ਰਹੇ ਹਨ, ਜਿਸ ਕਾਰਣ ਛੋਟੇ ਵਾਹਨ ਚਾਲਕਾਂ ਅਤੇ ਰਾਹੀਗਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਵੱਲ ਪ੍ਰਸ਼ਾਸਨ ਵਲੋਂ ਵਿਸ਼ੇਸ਼ ਧਿਆਨ ਦੇਣ ਅਤੇ ਟ੍ਰੈਫਿਕਾਂ ਨਿਯਮਾ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਸ਼ਖ਼ਤ ਕਾਰਵਾਈ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਲਾਏ ਜਾਂਦੇ ਜਾਗਰੂਕਤਾ ਸੈਮੀਨਾਰਾਂ ਦਾ ਅਸਰ ਜ਼ਿਆਦਾਤਰ ਕਾਗਜ਼ਾਂ ਤੱਕ ਹੀ ਸੀਮਿਤ ਬਣ ਕੇ ਰਹਿ ਗਿਆ ਹੈ।
ਇਹ ਵੀ ਪੜ੍ਹੋ : ਨਵਜੰਮੇ ਬੱਚੇ ਦੀ ਭੇਤਭਰੇ ਹਾਲਾਤ 'ਚ ਮੌਤ
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਸਰਕਾਰ ਵਲੋਂ ਓਵਰਲੋਡ ਵਾਹਨਾਂ ਦੇ ਨਾਲ-ਨਾਲ ਪੀਟਰ ਰੇਹੜਿਆਂ 'ਤੇ ਵੀ ਪਾਬੰਦੀ ਲਗਾਈ ਹੋਈ ਹੈ ਪਰ ਇਸ ਇਲਾਕੇ ਅੰਦਰ ਪੀਟਰ ਰੇਹੜਿਆਂ ਦੀ ਸੜਕਾਂ 'ਤੇ ਭਰਮਾਰ ਆਮ ਵੇਖੀ ਜਾ ਸਕਦੀ ਹੈ। ਓਵਰਲੋਡ ਵਾਹਨ ਬਿਨਾਂ ਕਿਸੇ ਡਰ ਤੋਂ ਸੜਕਾਂ 'ਤੇ ਧਮਾਲਾਂ ਪਾਈ ਫਿਰਦੇ ਹਨ, ਜਿਸ ਕਾਰਣ ਇਲਾਕੇ ਅੰਦਰ ਦਿਨ ਪ੍ਰਤੀ ਦਿਨ ਸੜਕੀ ਹਾਦਸੇ ਵਧਦੇ ਜਾ ਰਹੇ ਹਨ। ਪੁਲਸ ਪ੍ਰਸ਼ਾਸਨ ਸਿਰਫ ਖਾਨਾ ਪੂਰਤੀ ਲਈ ਦੋਪਹੀਆ ਵਾਹਨ ਚਲਾਕਾਂ ਦੇ ਚਲਾਨ ਕਰਦੇ ਤਾਂ ਆਮ ਵੇਖੇ ਜਾਂਦੇ ਹਨ ਪ੍ਰੰਤੂ ਦੂਜੇ ਪਾਸੇ ਓਵਰਲੋਡ ਟਰੱਕ ਅਤੇ ਹੋਰ ਕਈ ਵਾਹਨ ਜੋ ਮੇਨ ਅਤੇ ਲਿੰਕ ਸੜਕਾਂ 'ਤੇ ਰਾਤ ਅਤੇ ਦਿਨ ਸਮੇਂ ਬਿਨਾਂ ਕਿਸੇ ਡਰ ਅਤੇ ਟ੍ਰੈਫਿਕ ਨਿਯਮਾਂ ਨੂੰ ਦਰ ਕਿਨਾਰ ਕਰ ਕੇ ਰਾਹੀਗਰਾਂ ਅਤੇ ਬਾਕੀ ਵਾਹਨਾਂ ਲਈ, ਜਿਥੇ ਟ੍ਰੈਫਿਕ ਸਮੱਸਿਆ ਅਤੇ ਸੜਕ ਦੁਰਘਟਨਾਵਾਂ ਦਾ ਕਾਰਣ ਵੀ ਬਣ ਰਹੇ ਹਨ, ਦੇ ਖਿਲਾਫ ਪੁਲਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਕਰਨਾ ਉਚਿਤ ਨਹੀਂ ਸਮਝਿਆ ਜਾ ਰਿਹਾ, ਜਿਸ ਕਾਰਣ ਟ੍ਰੈਫਿਕ ਸਮਸਿੱਆ ਕੰਟਰੋਲ ਹੋਣ ਦੀ ਬਜਾਏ ਦਿਨ ਬ ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਕ੍ਰੈਸ਼ਰ ਨਾਲ ਲੱਦੇ ਟਰਾਲੇ ਨੇ 6 ਲੋਕਾਂ ਨੂੰ ਕੁਚਲਿਆ, ਕਹੀ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ
ਇਲਾਕਾ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਲਾਕੇ 'ਚ ਦਿਨ ਪ੍ਰਤੀ ਦਿਨ ਓਵਰਲੋਡ ਵਾਹਨਾਂ ਕਾਰਣ ਵੱਧ ਰਹੀ ਟ੍ਰੈਫਿਕ ਪ੍ਰੇਸ਼ਾਨੀ 'ਤੇ ਕਾਬੂ ਪਾਉਣ ਲਈ ਓਵਰਲੋਡ ਵਾਹਨ ਚਾਲਕਾਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਵਧ ਰਹੇ ਸੜਕ ਹਾਦਸਿਆਂ ਤੇ ਟ੍ਰੈਫਿਕ ਸਮਸਿੱਆ 'ਤੇ ਰੋਕ ਲੱਗ ਸਕੇ।
ਨਵਜੰਮੇ ਬੱਚੇ ਦੀ ਭੇਤਭਰੇ ਹਾਲਾਤ 'ਚ ਮੌਤ
NEXT STORY