ਅੰਮ੍ਰਿਤਸਰ, (ਅਰੁਣ)— ਪੈਸਿਆਂ ਦੇ ਲੈਣ ਦੇਣ ਦੌਰਾਨ ਹੋਏ ਬੋਲ ਬੁਲਾਰੇ ਦੌਰਾਨ ਅਚਾਨਕ ਬੇਹੋਸ਼ ਹੋ ਕੇ ਡਿੱਗੇ ਵਿਅਕਤੀ ਦੀ ਮੌਤ ਹੋ ਗਈ। ਥਾਣਾ ਮਹਿਤਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਹਿਤਾ ਵਾਸੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਨਾਲ ਪੈਸਿਆਂ ਦੇ ਲੈਣ ਦੇਣ ਦੇ ਚਲਦਿਆਂ ਬੀਤੀ ਸਵੇਰੇ ਪੈਸੇ ਲੈÎਣ ਪੁੱਜੇ ਜਸਪ੍ਰੀਤ ਸਿੰਘ ਪੁੱਤਰ ਗੋਪਾਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਹਰਬਿੰਦਰ ਸਿੰਘ, ਹਰਸਿਮਰਨ ਸਿੰਘ ਪੁੱਤਰ ਰਾਜੂ ਤੇ ਲਖਵਿੰਦਰ ਸਿੰਘ ਪੁੱਤਰ ਹਰਬਿੰਦਰ ਸਿੰਘ ਵਾਸੀ ਮਹਿਤਾ ਚੌਕ ਵਲੋਂ ਬੋਲ ਬੁਲਾਰਾ ਕੀਤਾ ਤਾਂ ਉਸ ਦਾ ਪਤੀ ਬੇਹੋਸ਼ ਹੋ ਕੇ ਡਿੱਗ ਪਿਆ। ਇਲਾਜ ਲਈ ਹਸਪਤਾਲ ਲੈ ਕੇ ਜਾਣ ਮੌਕੇ ਰਸਤੇ 'ਚ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਪੈਰ ਪਸਾਰਣ ਲੱਗੀ ਗਲਘੋਟੂ ਬੀਮਾਰੀ, 2 ਬੱਚਿਆਂ ਦੀ ਮੌਤ
NEXT STORY