ਗੁਰਦਾਸਪੁਰ (ਗੁਰਪ੍ਰੀਤ)- ਬੀਤੀ ਦੇਰ ਰਾਤ ਅਤੇ ਅੱਜ ਸਵੇਰ ਤੋਂ ਹੀ ਬਟਾਲਾ 'ਚ ਵੱਖ-ਵੱਖ ਥਾਵਾਂ 'ਤੇ ਐੱਨ. ਆਈ. ਏ. ਦੀ ਟੀਮ ਵੱਲੋਂ ਰੇਡ ਕੀਤੀ ਜਾ ਰਹੀ ਹੈ। ਇਸ ਦੌਰਾਨ ਐੱਨ. ਆਈ. ਏ. ਦੀ ਟੀਮ ਵੱਲੋਂ ਕਈ ਘਰਾਂ 'ਚ ਵੀ ਰੇਡ ਕੀਤੀ ਗਈ ਹੈ। ਤਹਿਸੀਲਦਾਰ ਬਟਾਲਾ ਅਭਿਸ਼ੇਕ ਵਰਮਾ ਨੇ ਪੁਸ਼ਟੀ ਕੀਤੀ ਕਿ ਜੋ ਰੈਡ ਚਲ ਰਹੀ ਹੈ ਉਹ ਐੱਨ. ਆਈ. ਏ. ਟੀਮ ਵਲੋਂ ਕੀਤੀ ਗਈ ਹੈ ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੇਖੌਫ਼ ਹੋਏ ਲੁਟੇਰੇ, ਦੁਕਾਨਦਾਰ ਕੋਲੋਂ ਲੱਖਾਂ ਰੁਪਏ ਲੁੱਟੇ ਹੋਏ ਫ਼ਰਾਰ, ਵਾਰਦਾਤ cctv 'ਚ ਕੈਦ
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਗੁਪਤ ਜਾਂਚ ਹੈ ਅਤੇ ਇਸ ਬਾਰੇ ਹੋਰ ਖੁਲਾਸੇ ਨਹੀਂ ਕੀਤੇ ਜਾ ਸਕਦੇ। ਦੂਸਰੇ ਪਾਸੇ ਬਟਾਲਾ ਦੇ ਅਚਲੀ ਗੇਟ 'ਚ ਇਕ ਘਰ 'ਚ ਰੇਡ ਕੀਤੀ ਤਾਂ ਉਥੇ ਮੌਜੂਦ ਬਾਜ਼ੁਰਗ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ 3 ਸਾਲ ਤੋਂ ਗੁਜਰਾਤ ਜੇਲ੍ਹ 'ਚ ਹੈ । ਪੁਲਸ ਉਸਨੂੰ ਥਾਈਲੈਂਡ ਤੋਂ ਫੜ ਕੇ ਲੈ ਆਈ ਸੀ ਅਤੇ ਉਦੋਂ ਤੋਂ ਹੀ ਉਸ 'ਤੇ ਨਸ਼ੇ ਦਾ ਕੇਸ ਦਰਜ ਕੀਤਾ ਗਿਆ ਹੈ। ਜਦਕਿ ਉਹ ਪਿਛਲੇ 3 ਸਾਲ ਤੋਂ ਜੇਲ੍ਹ 'ਚ ਹੈ ਅਤੇ ਹੁਣ ਅੱਜ ਵੀ ਇਕ ਟੀਮ ਦਿੱਲੀ ਤੋਂ ਆਈ ਸੀ ਅਤੇ ਪੁੱਛਗਿੱਛ ਕਰ ਵਾਪਸ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਇਕ ਪ੍ਰਾਪਰਟੀ ਡੀਲਰ ਅਤੇ ਇਕ ਅਕਾਊਂਟੈਂਟ ਦੇ ਘਰ 'ਚ ਇਨ੍ਹਾਂ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ- SGPC ਚੋਣਾਂ : ਸ਼੍ਰੋਮਣੀ ਅਕਾਲੀ ਦਲ ਨੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਐਲਾਨਿਆ ਉਮੀਦਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਬੇਖੌਫ਼ ਹੋਏ ਲੁਟੇਰੇ, ਦੁਕਾਨਦਾਰ ਕੋਲੋਂ ਲੱਖਾਂ ਰੁਪਏ ਲੁੱਟੇ ਹੋਏ ਫ਼ਰਾਰ, ਵਾਰਦਾਤ cctv 'ਚ ਕੈਦ
NEXT STORY