ਪਠਾਨਕੋਟ (ਅਦਿੱਤਿਆ) : ਪਠਾਨਕੋਟ ਸ਼ਹਿਰ ’ਚੋਂ ਲੰਘਦੀ ਮਾਧੋਪੁਰ-ਬਿਆਸ (ਐੱਮ. ਬੀ.) ਲਿੰਕ ਨਹਿਰ ’ਚ ਬੁੱਧਵਾਰ ਰਾਤ ਨੂੰ ਸ਼ੱਕੀ ਹਾਲਾਤ ’ਚ ਲਾਪਤਾ ਹੋਏ ਨੌਜਵਾਨ ਦਾ 43 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸਦੀ ਪਛਾਣ ਲਖਵਿੰਦਰ ਸਿੰਘ ਉਰਫ਼ ਬੌਨੀ (28) ਪੁੱਤਰ ਸੁਰਿੰਦਰ ਪਾਲ ਸਿੰਘ ਵਾਸੀ ਦੌਲਤਪੁਰ ਪਠਾਨਕੋਟ ਵਜੋਂ ਹੋਈ ਹੈ। ਉਕਤ ਨੌਜਵਾਨ ਵੀਡੀਓਗ੍ਰਾਫ਼ੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਡੇਢ ਦਹਾਕਾ ਸਿਡਨੀ ਤੋਂ ਪਿੰਡ ਆਉਣ ਨੂੰ ਤਰਸਦਾ ਰਿਹਾ ਨੌਜਵਾਨ, ਇਕੋ ਝਟਕੇ ਸਭ ਕੁਝ ਹੋ ਗਿਆ ਖ਼ਤਮ
ਨੌਜਵਾਨ ਦੀ ਵੱਡੀ ਭੈਣ ਰੀਤੂ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9 ਵਜੇ ਉਸ ਦੇ ਭਰਾ ਬੌਨੀ ਦਾ ਫੋਨ ਆਇਆ ਸੀ ਅਤੇ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਧੀਰਾ ਨਹਿਰ ’ਤੇ ਬੈਠਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਬੌਨੀ ਨਹਿਰ ’ਚ ਡਿੱਗ ਕੇ ਲਾਪਤਾ ਹੋ ਗਿਆ ਹੈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉਸ ਦੇ ਕੱਪੜੇ ਨਹਿਰ ਦੇ ਕੰਢੇ ਪਏ ਸਨ, ਜਦਕਿ ਪਰਸ ਅਤੇ ਮੋਬਾਈਲ ਉਸ ਦੇ ਦੋਸਤ ਕੋਲ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਰਾਤ ਸਮੇਂ ਬੌਨੀ ਨਾਲ ਕੋਈ ਗੱਲ ਹੋਈ ਹੋਵੇਗੀ। ਉਸ ਰਾਤ ਬੌਨੀ ਨਾਲ ਕੀ ਹੋਇਆ ਸੀ, ਇਹ ਉਸ ਦਾ ਦੋਸਤ ਹੀ ਦੱਸ ਸਕਦਾ ਹੈ, ਇਸ ਲਈ ਪੁਲਸ ਨੂੰ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ
ਦੂਜੇ ਪਾਸੇ ਇਸ ਘਟਨਾ ਸਬੰਧੀ ਥਾਣਾ ਡਵੀਜ਼ਨ ਨੰ-2 ਦੇ ਇੰਚਾਰਜ ਇੰਸਪੈਕਟਰ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਪਰ ਰਾਤ ਨੂੰ ਹਨੇਰਾ ਜ਼ਿਆਦਾ ਹੋਣ ਕਾਰਨ ਉਕਤ ਨੌਜਵਾਨ ਬੌਨੀ ਦਾ ਕੋਈ ਸੁਰਾਗ ਨਹੀਂ ਮਿਲਿਆ। ਜਿਸ ’ਤੇ ਵੀਰਵਾਰ ਨੂੰ ਸਥਾਨਕ ਗੌਤਾਖੋਰਾਂ ਨੂੰ ਨਹਿਰ ਦੇ ਪਾਣੀ ’ਚ ਉਤਾਰਿਆ ਗਿਆ ਪਰ ਫਿਰ ਵੀ ਬੌਨੀ ਦਾ ਕੋਈ ਸੁਰਾਗ ਨਹੀਂ ਲੱਗਿਆ, ਜਿਸ ’ਤੇ ਬੀਤੇ ਦਿਨ ਸ਼ੁੱਕਰਵਾਰ ਫਿਰ ਗੋਤਾਖੋਰਾਂ ਨੂੰ ਪਾਣੀ ’ਚ ਉਤਾਰਿਆ ਗਿਆ ਹੈ ਅਤੇ ਨਾਲ ਹੀ ਪਾਣੀ ਵੀ ਘੱਟ ਕਰਵਾਇਆ ਗਿਆ ਹੈ ਪਰ ਹਾਲੇ ਤੱਕ ਉਕਤ ਲਾਪਤਾ ਨੌਜਵਾਨ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਦੂਜੇ ਪਾਸੇ ਲਾਪਤਾ ਨੌਜਵਾਨ ਦੇ ਦੋਸਤ ਨੂੰ ਹਿਰਾਸਤ ’ਚ ਲੈ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 17 ਸਾਲ ਮਗਰੋਂ ਆਈਆਂ ਖ਼ੁਸ਼ੀਆਂ, 2 ਧੀਆਂ ਤੇ ਪੁੱਤ ਨੇ ਇਕੱਠਿਆਂ ਲਿਆ ਜਨਮ, ਮਾਂ ਨੇ ਕੀਤਾ ਰੱਬ ਦਾ ਸ਼ੁਕਰਾਨਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਨਿਆਰੇ ਦੀ ਦੁਕਾਨ ’ਚ ਲੁੱਟਣ ਵਾਲੇ 4 ਲੁਟੇਰੇ ਕਾਬੂ, 2 ਪਿਸਤੌਲ ਤੇ ਮੈਗਜ਼ੀਨ ਸਮੇਤ ਲੁੱਟੇ ਗਹਿਣੇ ਵੀ ਕੀਤੇ ਬਰਾਮਦ
NEXT STORY