ਤਰਨਤਾਰਨ (ਰਮਨ)-ਡਿਪਟੀ ਕਮਿਸ਼ਨਰ ਤਰਨਤਾਰਨ ਪਰਮਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਦੇ ਮੌਕੇ ’ਤੇ ਪਟਾਖਿਆ (ਗਰੀਨ ਕਰੈਕਰਜ਼) ਦੀ ਵਿਕਰੀ ਸਬੰਧੀ ਅਸਥਾਈ ਲਾਇਸੰਸ ਲੈਣ ਲਈ ਮਿਤੀ 11 ਅਕਤੂਬਰ ਤੋਂ 18 ਅਕਤੂਬਰ, 2024 ਤੱਕ ਸੇਵਾ ਕੇਂਦਰ ਤੋਂ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸਬੰਧੀ ਡਰਾਅ 21 ਅਕਤੂਬਰ ਨੂੰ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਸੀਤ ਲਹਿਰ ਸ਼ੁਰੂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਉਨ੍ਹਾਂ ਆਮ ਪਬਲਿਕ ਦੀ ਜਾਣਕਾਰੀ ਲਈ ਦੱਸਿਆ ਕਿ ਦਿਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਦੇ ਮੌਕੇ ’ਤੇ ਪਟਾਖਿਆ (ਗਰੀਨ ਕਰੈਕਰਜ਼) ਦੀ ਵਿਕਰੀ ਸਬੰਧੀ ਅਸਥਾਈ ਲਾਇਸੰਸ ਲੈਣ ਲਈ ਸੁਵਿਧਾ ਕੇਂਦਰ ਤੋਂ ਅਪਲਾਈ ਹੋਵੇਗਾ ਅਤੇ ਪ੍ਰਾਪਤ ਦਰਖਾਸਤਾਂ ਅਨੁਸਾਰ ਡਰਾਅ ਰਾਹੀਂ ਅਸਥਾਈ ਲਾਇਸੰਸ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਮੈਰਿਜ ਪੈਲਸਾਂ ਵਿਚ ਵਿਆਹ ਅਤੇ ਹੋਰ ਸਮਾਗਮਾਂ ਦੇ ਮੌਕੇ ਪਟਾਖੇ (ਗਰੀਨ ਕਰੈਕਰਜ਼) ਚਲਾਉਣ ਲਈ ਵੀ ਲਾਇਸੰਸ ਲੈਣ ਜ਼ਰੂਰੀ ਹੋਵੇਗਾ, ਜਿਸ ਦੀ ਪੂਰਨ ਤੌਰ ’ਤੇ ਜ਼ਿੰਮੇਵਾਰੀ ਮੈਰਿਜ ਪੈਲਸ ਦੇ ਮਾਲਕ ਦੀ ਹੋਵੇਗੀ।
ਇਹ ਵੀ ਪੜ੍ਹੋ- ਸੋਸ਼ਲ ਮੀਡੀਆ ਇਨਫਲੂਏਂਸਰ ਹਨੀ ਸੇਠੀ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਬਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਸਮੇਤ 2 ਵਿਅਕਤੀਆਂ ਨੇ ਛਾਲ ਮਾਰ ਕੇ ਬਚਾਈ ਜਾਨ
NEXT STORY