ਬਟਾਲਾ (ਸਾਹਿਲ, ਯੋਗੀ)- ਘਰ ਵਿਚ ਦਾਖਲ ਹੋ ਕੇ ਚੋਰੀ ਕਰਨ ਵਾਲੇ ਤਿੰਨ ਨੌਜਵਾਨਾਂ ਵਿਚੋਂ ਇਕ ਨੂੰ ਕਾਬੂ ਕਰਕੇ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਚੋਰੀ ਕੀਤੇ ਗਹਿਣੇ, ਨਗਦੀ, ਮੋਬਾਈਲ ਤੇ ਟੈਬਲੈੱਟ ਬਰਾਮਦ ਕਰ ਲਿਆ ਹੈ ਤੇ ਇਸ ਸਬੰਧੀ ਤਿੰਨ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏ.ਐੱਸ.ਆਈ ਕੁਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਸੰਦੀਪ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਤਲਵੰਡੀ ਭਰਥ ਨੇ ਲਿਖਵਾਇਆ ਹੈ ਕਿ ਉਸ ਤਿੰਨੋਂ ਬੱਚੇ ਵਿਦੇਸ਼ ਵਿਚ ਰਹਿੰਦੇ ਹਨ ਅਤੇ ਬੀਤੀ 11 ਅਪ੍ਰੈਲ ਨੂੰ ਉਹ ਆਪਣੇ ਪਤੀ ਸੁਖਦੇਵ ਸਿੰਘ ਸਮੇਤ ਰੋਟੀ ਪਾਣੀ ਖਾ ਕੇ ਸੋ ਗਏ ਸੀ ਕਿ ਅੱਧੀ ਰਾਤ ਦੇ ਬਾਅਦ ਢਾਈ ਵਜੇ ਦੇ ਕਰੀਬ ਘਰ ਵਿਚ ਖੜਾਕ ਦੀ ਆਵਾਜ਼ ਸੁਣ ਕੇ ਉਹ ਉੱਠੀ ਤਾਂ ਦੇਖਿਆ ਕਿ ਘਰ ਦਾ ਸਮਾਨ ਖਿੱਲਰਿਆ ਪਿਆ ਸੀ, ਜਿਸ ’ਤੇ ਉਸਦਾ ਪਤੀ ਸੁਖਦੇਵ ਸਿੰਘ ਵੀ ਉੱਠ ਪਿਆ।
ਇਹ ਵੀ ਪੜ੍ਹੋ- ਬਰਸਾਤੀ ਸੀਜ਼ਨ ਤੋਂ ਪਹਿਲਾਂ DC ਅੰਮ੍ਰਿਤਸਰ ਵੱਲੋਂ ਸਖ਼ਤ ਨਿਰਦੇਸ਼ ਜਾਰੀ
ਉਕਤ ਬਿਆਨਕਰਤਾ ਮਹਿਲਾ ਮੁਤਾਬਕ ਦੇਖਦੇ ਹੀ ਦੇਖਦੇ ਤਿੰਨੋਂ ਨੌਜਵਾਨ ਘਰ ਦੇ ਡਰਾਇੰਗ ਰੂਮ ਦੀ ਖਿੜਕੀ ਵਿਚੋਂ ਬਾਹਰ ਭੱਜ ਗਏ, ਜਿਸ ’ਤੇ ਉਹ ਸਹਿਮੇ ਹੋਏ ਚੁੱਪਚਾਪ ਬੈਠ ਗਏ, ਜਿਸ ’ਤੇ ਬਾਅਦ ਵਿਚ ਉਸ ਨੇ ਦੇਖਿਆ ਕਿ ਬੈੱਡਰੂਮ ਵਿਚ ਪਈ ਅਲਮਾਰੀ ਖੁੱਲ੍ਹੀ ਹੋਈ ਸੀ, ਜਿਸ ਵਿਚ ਉਸਦੀ ਲੜਕੀ ਨਵਜੋਤ ਕੌਰ ਜੋ ਕਿ ਵਿਦੇਸ਼ ਕੈਨੇਡਾ ਰਹਿੰਦੀ ਹੈ, ਦੇ 2 ਹਾਰ ਸੋਨਾ ਅਤੇ ਲਾੱਕਰ ਵਿਚ ਪਏ ਪਰਸ ਵਿਚੋਂ 2 ਮੁੰਦਰੀਆਂ ਲੇਡੀਜ਼, 2 ਮਰਦਾਨਾ ਮੁੰਦਰੀਆਂ ਤੇ ਇਕ ਟੈਬਲੈੱਟ ਫੋਨ, 13000 ਰੁਪਏ ਨਕਦੀ ਤੇ ਇਕ ਫੋਨ ਰੈੱਡਮੀ ਗਾਇਬ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ: ਪਿਓ-ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲੀਆਂ
ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਬਿਆਨਕਰਤਾ ਸੰਦੀਪ ਕੌਰ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਹੈ ਕਿ ਜਦੋਂ ਤਿੰਨੋਂ ਨੌਜਵਾਨ ਬਾਹਰ ਭੱਜੇ ਤਾਂ ਉਸ ਨੇ ਦੇਖਿਆ ਕਿ ਜੁਗਰਾਜ ਸਿੰਘ ਉਰਫ ਜੱਗੂ ਤੇ ਆਸ਼ੀਸ਼ ਉਰਫ ਅੰਸ਼ੂ ਦੋਵੇਂ ਵਾਸੀ ਪਿੰਡ ਤਲਵੰਡੀ ਭਾਰਥ ਅਤੇ ਇਨ੍ਹਾਂ ਦਾ ਰਿਸ਼ਤੇਦਾਰ ਗੁਸੇਵਕ ਸਿੰਘ ਵਾਸੀ ਪਿੰਡ ਮਾਨਸੈਂਡਵਾਲ ਸਨ, ਜੋ ਜਾਂਦੇ ਸਮੇਂ ਉਸ ਨੂੰ ਧਮਕੀ ਦੇ ਗਏ ਸਨ। ਏ.ਐੱਸ.ਆਈ ਕੁਲਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਘਣੀਏ ਕੇ ਬਾਂਗਰ ਵਿਖੇ ਉਪਰੋਕਤ ਤਿੰਨਾਂ ਨੌਜਵਾਨਾਂ ਖਿਲਾਫ ਬਣਦੀ ਧਾਰਾ ਹੇਠ ਮਾਮਲਾ ਦਰਜ ਕਰਨ ਤੋਂ ਬਾਅਦ ਇਕ ਨੌਜਵਾਨ ਜੁਗਰਾਜ ਸਿੰਘ ਉਰਫ ਜੱਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਚੋਰੀ ਕੀਤਾ ਉਕਤ ਸਾਮਾਨ ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ! ਬਦਲ ਸਕਦਾ ਮਿਜਾਜ਼, ਪੜ੍ਹੋ ਵਿਭਾਗ ਦੀ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਹੈਰੋਇਨ, ਡਰੱਗ ਮਨੀ, ਇਲੈਕਟ੍ਰੋਨਿਕ ਕੰਡਾ ਤੇ ਇਕ ਪਿਸਟਲ ਸਮੇਤ ਦੋ ਗ੍ਰਿਫ਼ਤਾਰ
NEXT STORY