ਬਹਿਰਾਮਪੁਰ(ਗੋਰਾਇਆ): ਲਗਭਗ 4 ਮਹੀਨੇ ਪਹਿਲਾ ਜਿੱਥੇ ਹੜ੍ਹ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਮਾਰ ਪੈਣ ਕਾਰਨ ਲੋਕਾਂ ਨੂੰ ਘਰਾਂ ਤੋਂ ਬੇਘਰ ਹੋਣ ਲਈ ਮਜ਼ਬੂਰ ਹੋਣਾ ਪਿਆ ਸੀ, ਉਥੇ ਹੀ ਰਾਵੀ ਦਰਿਆ ਤੋਂ ਪਾਰਲੇ ਪਾਸੇ ਵੱਸੇ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੂੰ ਅੱਜ ਵੀ ਹੜ੍ਹ ਦਾ ਸੰਤਾਪ ਝੱਲਣਾ ਪੈ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਹੜ੍ਹ ਦੇ ਸਮੇਂ ਕੇਂਦਰ ਅਤੇ ਪੰਜਾਬ ਦੇ ਕਈ ਮੰਤਰੀਆਂ, ਵਿਧਾਇਕ, ਡਿਪਟੀ ਕਮਿਸ਼ਨਰ ਸਮੇਤ ਹੋਰ ਨੇਤਾ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਰਾਵੀ ਦਰਿਆ ਦੇ ਪਾਰ ਵੱਸੇ ਲਗਭਗ ਅੱਧੀ ਦਰਜ਼ਨ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਉੱਥੇ ਟਾਪੂ ਵਰਗੇ ਇਲਾਕੇ ਦੇ ਲੋਕਾਂ ਦੇ ਜੀਵਨ ਨੂੰ ਬੇਹਤਰ ਕਰਨ ਦੇ ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੇ ਦਾਅਵੇ ਕਰਦੇ ਆ ਰਹੇ ਹਨ ਪਰ ਸੱਚਾਈ ਇਹ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਇਨ੍ਹਾਂ ਰਾਵੀ ਦਰਿਆ ਦੇ ਪਾਰ ਵਸੇ ਲੋਕਾਂ ਦੀ ਅੱਜ ਤੱਕ ਇਕ ਵੀ ਮੰਗ ਪੂਰੀ ਨਹੀਂ ਹੋਈ। ਇਹੀ ਕਾਰਨ ਹੈ ਕਿ ਇਸ ਇਲਾਕੇ ਦੇ ਲੋਕ ਅਜੇ ਵੀ ਆਜ਼ਾਦੀ ਦਾ ਨਿੱਘ ਨਹੀਂ ਮਾਣ ਰਹੇ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 8 ਦਸੰਬਰ ਤੱਕ ਦੀ ਜਾਣੋ Weather Update
ਜਦੋਂ ਵੀ ਸਰਕਾਰ ਬਦਲਦੀ ਜਾਂ ਜਦੋਂ ਵੀ ਜ਼ਿਲਾ ਡਿਪਟੀ ਕਮਿਸ਼ਨਰ ਬਦਲਦਾ ਹੈ ਤਾਂ ਮੰਤਰੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜ਼ਿਲੇ ਦੇ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਦੀਆ ਮੁਸ਼ਕਲਾਂ ਤੋਂ ਜਾਣੂ ਜ਼ਰੂਰ ਹੁੰਦੇ ਹਨ ਪਰ ਮੁੜ ਕਿਸੇ ਵੱਲੋਂ ਕੋਈ ਮੁਸ਼ਕਲ ਦਾ ਹੱਲ ਨਹੀਂ ਕੀਤਾ ਜਾਂਦਾ, ਸਿਰਫ ਲਾਰੇ ਲੱਪਿਆ ਤੱਕ ਹੀ ਸੀਮਿਤ ਰਹਿੰਦੇ ਹਨ। ਜੇਕਰ ਹੜ੍ਹ ਦੀ ਮਾਰ ਪੈਣ ਤੋਂ ਬਾਆਦ ਅੱਜ ਵੀ ਲੋਕਾਂ ਦੇ ਹਲਾਤ ਵੇਖੇ ਜਾਣ ਤਾਂ ਕਈ ਲੋਕਾ ਦੇ ਘਰ ਪਾਣੀ ਦੀ ਮਾਰ ਹੇਠਾਂ ਆਉਣ ਕਾਰਨ ਤਬਾਹ ਹੋ ਚੁੱਕੇ ਸੀ ਪਰ ਲੋਕ ਅੱਜ ਵੀ ਤਰਪਾਲ ’ਚ ਅੱਤ ਦੀ ਸਰਹੱਦੀ ਵਿਚ ਦਿਨ ਕੱਟਣ ਲਈ ਮਜਬੂਰ ਹੋ ਰਹੇ ਹਨ
ਇਹ ਵੀ ਪੜ੍ਹੋ- ਤਰਨਤਾਰਨ: ਦੁਕਾਨਦਾਰ ਦੇ ਕਤਲ ਮਗਰੋਂ ਇਕ ਹੋਰ ਕਰਿਆਨਾ ਸਟੋਰ 'ਤੇ ਵਾਰਦਾਤ, ਦਹਿਸ਼ਤ 'ਚ ਇਲਾਕਾ ਵਾਸੀ
ਭਾਵੇਂ ਕਿ ਸਮੇਂ-ਸਮੇਂ ਦੀ ਸਰਕਾਰਾਂ ਵੱਲੋਂ ਹੜ੍ਹ ਤੋਂ ਬਾਆਦ ਸਥਾਨਕ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕਈ ਐਲਾਨ ਕੀਤੇ ਪਰ ਜੇਕਰ ਹਕੀਕਤ ’ਚ ਦੇਖਿਆ ਜਾਵੇ ਤਾਂ ਇਸ ਇਲਾਕੇ ਦੇ ਲੋਕਾਂ ਦੀ ਇਕ ਵੀ ਮੰਗ ਅੱਜ ਤੱਕ ਪੂਰੀ ਨਹੀਂ ਹੋਈ। ਇਹੀ ਕਾਰਨ ਹੈ ਕਿ ਇਹ ਲੋਕ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਕਹਿਣ ਤੋਂ ਵੀ ਸ਼ਰਮ ਮਹਿਸੂਸ ਕਰਦੇ ਹਨ।
ਇਹ ਵੀ ਪੜ੍ਹੋ- ਪੰਜਾਬ: ਇੰਨਾ ਭਿਆਨਕ ਹਾਦਸਾ, ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ
ਇਸ ਭਰਿਆਲ ਖੇਤਰ ਦੇ ਤਿੰਨ ਪਾਸੇ ਰਾਵੀ ਅਤੇ ਉੱਜ ਦਰਿਆ ਵਗਦੇ ਹਨ, ਜਦੋਂ ਕਿ ਚੌਥੇ ਪਾਸੇ ਪਾਕਿਸਤਾਨ ਦੀ ਸਰਹੱਦ ਹੈ। ਇਹੀ ਕਾਰਨ ਹੈ ਕਿ ਬਰਸਾਤ ਦੇ ਮੌਸਮ ’ਚ ਇਹ ਪੂਰਾ ਇਲਾਕਾ ਦੇਸ਼ ਤੋਂ ਪੂਰੀ ਤਰ੍ਹਾਂ ਕੱਟਿਆ ਜਾਂਦਾ ਹੈ। ਰਾਵੀ ਦਰਿਆ ਉੱਤੇ ਪਲਟੂਨ ਪੁਲ ਦੇ ਖੁੱਲ੍ਹਣ ਕਾਰਨ ਸੜਕ ਸੰਪਰਕ ਪੂਰੀ ਤਰ੍ਹਾਂ ਕੱਟਿਆ ਜਾਂਦਾ ਹੈ। ਇਸ ਇਲਾਕੇ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਦਰਿਆ ਦੇ ਪਾਣੀ ਦੇ ਵਹਾਅ ’ਚ ਵਹਿ ਗਈ ਹੈ, ਜਦੋਂ ਕਿ ਇਕ ਜਾਂ ਦੋ ਪਿੰਡਾਂ ਦੀ ਪੂਰੀ ਜ਼ਮੀਨ ਦਰਿਆ ’ਚ ਵਹਿ ਗਈ ਹੈ। ਦਰਿਆਈ ਪਾਣੀ ਨਾਲ ਜ਼ਮੀਨ ਦਾ ਕਟੌਤੀ ਅੱਜ ਵੀ ਜਾਰੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਐਨਕਾਊਂਟਰ ਦੌਰਾਨ ਦਹਿਲਿਆ ਪੂਰਾ ਇਲਾਕਾ
ਜੇਕਰ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਸਮੇਤ ਸਰਕਾਰੀ ਕਰਮਚਾਰੀ ਇਲਾਕੇ ’ਚ ਆਪਣੀ ਤਾਇਨਾਤੀ ਨੂੰ ਨਰਕ ਭਾਰੀ ਜ਼ਿੰਦਗੀ ਕੱਟਣ ਦੇ ਬਰਾਬਰ ਸਮਝਦੇ ਹਨ, ਜਿਸ ਕਾਰਨ ਅੱਜ ਵੀ ਲੋਕਾਂ ਨੂੰ ਸਿਹਤ ਸਹੂਲਤਾਂ, ਸਿੱਖਿਆ ਦੀ ਸਹੂਲਤ ਆਦਿ ਸਹੀ ਤਰੀਕੇ ਨਾਲ ਨਹੀਂ ਮਿਲ ਰਹੀਆ ਹਨ।
ਲੰਬੇ ਸਮੇਂ ਤੋਂ ਪੱਕੇ ਪੁਲ ਦੀ ਮੰਗ ਨਹੀਂ ਹੋ ਰਹੀ ਪੁਰੀ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਹੀ ਮਕੌੜਾ ਪੱਤਣ ਨੇੜੇ ਰਾਵੀ ਦਰਿਆ ’ਤੇ ਸਥਾਈ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਸਾਲ 2021 ’ਚ ਇਸ ਪੁਲ ਦੇ ਨਿਰਮਾਣ ਨਾਲ ਸਬੰਧਤ ਹਰ ਤਰ੍ਹਾਂ ਦੀ ਐੱਨ. ਓ. ਸੀ. ਜਾਰੀ ਕਰਵਾ ਚੁੱਕੀ ਹੈ। ਇਸ ਪੁਲ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ 100 ਕਰੋੜ 48 ਲੱਖ ਰੁਪਏ ਪ੍ਰਾਪਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਪੁਲ ਬਣਾਉਣ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ।
ਕੀ ਕਹਿਣਾ ਹੈ ਇਲਾਕੇ ਦੇ ਲੋਕਾਂ ਦਾ
ਇਸ ਇਲਾਕੇ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਤੂਰ, ਰੂਪ ਸਿੰਘ ਭਰਿਆਲ, ਨੰਬਰਦਾਰ ਵਿਜੇ ਸਿੰਘ, ਸਰਪੰਚ ਬਿਕਰਮਜੀਤ ਸਿੰਘ, ਸਰਪੰਚ ਅਮਰੀਕ ਸਿੰਘ, ਕਰਮ ਚੰਦ, ਜਸਬੀਰ ਪਾਲ, ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਅਤੇ ਹੋਰ ਲੋਕਾਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਇਕ ਵਾਰ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਵੀ ਕੀਤਾ ਸੀ, ਕਈ ਵਿਰੋਧ ਪ੍ਰਦਰਸ਼ਨ ਕੀਤੇ ਗਏ ਪਰ ਇਸ ਦੇ ਬਾਵਜੂਦ ਸਾਨੂੰ ਝੂਠੇ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ। ਜਦੋਂ ਕਿ ਸਾਡੀ ਮੁੱਖ ਮੰਗ ਰਾਵੀ ਦਰਿਆ ’ਤੇ ਪੱਕਾ ਪੁਲ ਹੈ।
ਇਸ ਤੋਂ ਇਲਾਵਾ, ਇਸ ਭਰਿਆਲ ਖੇਤਰ ਲਈ ਵਿਸ਼ੇਸ਼ ਸਹੂਲਤਾਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ, ਪਾਣੀ ਦੀ ਸਪਲਾਈ ਦੀਆਂ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਕ ਛੋਟਾ ਹਸਪਤਾਲ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਬਾਕੀ ਜੋ ਲੋਕ ਅੱਜ ਵੀ ਤਰਪਾਲਾਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ ਉਨ੍ਹਾਂ ਨੂੰ ਜਲਦ ਪੱਕੇ ਘਰਾਂ ਲਈ ਗਾਰਟਾਂ ਜਾਰੀ ਕੀਤੀਆ ਜਾਣ ਅਤੇ ਜੋੋ ਹੜ੍ਹਾਂ ਕਾਰਨ ਸਤਾਪ ਅਤੇ ਸੜਕਾਂ ਟੁੱਟਿਆ ਹਨ ਉਨ੍ਹਾਂਦੀ ਰਿਪੇਅਰ ਹੋਣੀ ਚਾਹੀਦੀ ਹੈ।
6 ਦਸੰਬਰ ਤੱਕ ਪੈਨਸ਼ਨਰਾਂ ਦੀ ਕੀਤੀ ਜਾਵੇਗੀ KYC
NEXT STORY