ਜੇਠੂਵਾਲ/ਵੇਰਕਾ(ਜਰਨੈਲ ਤੱਗੜ)- ਅੰਮ੍ਰਿਤਸਰ ਬਟਾਲਾ ਜੀ.ਟੀ. ਰੋਡ ‘ਤੇ ਸਥਿਤ ਸਬਵੇ ਦੇ ਸਾਹਮਣੇ ਅੱਜ ਸਵੇਰੇ ਕਰੀਬ 10 ਵਜੇ ਇੱਕ ਦੁਖਦਾਈ ਸੜਕ ਹਾਦਸਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਇੱਕ ਐਕਟਿਵਾ ਸਵਾਰ ਜਦੋਂ ਸੜਕ ‘ਤੇ ਖੜ੍ਹੀ ਸਕੂਲ ਵੈਨ ਨੂੰ ਓਵਰਟੇਕ ਕਰ ਰਿਹਾ ਸੀ, ਤਾਂ ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਅਣਪਛਾਤੀ ਗੱਡੀ ਨੇ ਉਸਨੂੰ ਸਾਈਡ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਐਕਟਿਵਾ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 2, 3, 4 ਤੇ 5 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ALERT ਜਾਰੀ
ਮ੍ਰਿਤਕ ਦੀ ਪਹਿਚਾਣ ਰਸਪਾਲ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮੱਲੂਵਾਲ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਕੱਥੂਨੰਗਲ ਪੁਲਸ ਵੱਲੋਂ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਐਨਕਾਊਂਟਰ ਦੌਰਾਨ ਦਹਿਲਿਆ ਪੂਰਾ ਇਲਾਕਾ
ਚੰਡੀਗੜ੍ਹ 'ਚ ਇੰਡੀਗੋ ਦੀਆਂ 2 ਫਲਾਈਟਾਂ ਰੱਦ, 31 ਦੇਰੀ ਨਾਲ ਹੋਈਆਂ ਆਪਰੇਟ
NEXT STORY