ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਦੇ ਲੋਕ ਇਸ ਸਮੇਂ ਦਹਿਸ਼ਤ ’ਚ ਆਪਣੇ ਦਿਨ ਕੱਟ ਰਹੇ ਹਨ ਕਿਉਂਕਿ ਸ਼ਾਮ ਹੁੰਦੇ ਸਾਰ ਹੀ ਲੋਕਾਂ ਨੂੰ ਆਪਣੇ ਘਰਾਂ ’ਚ ਇੱਟਾਂ-ਰੋੜੇ, ਸ਼ਰਾਬ ਦੀਆਂ ਬੋਤਲਾਂ, ਲੋਹੇ ਦੇ ਜਿੰਦਰੇ, ਸ਼ਬਜੀਆਂ ਦੇ ਛਿਲਕੇ ਵੱਜਣ ਦਾ ਡਰ ਸਤਾਉਣ ਲੱਗਦਾ ਹੈ। ਸ਼ਾਮ 7.30 ਤੋਂ 2 ਵਜੇ ਤੱਕ ਇਹ ਘਟਨਾ ਹੁੰਦੀ ਹੈ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮੁਹੱਲਾ ਨਿਵਾਸੀ ਊਸ਼ਾ, ਈਸ਼ਾ, ਮੁਸਕਾਨ ਸਮੇਤ ਹੋਰਨਾਂ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਸਾਡੇ ਘਰਾਂ ’ਚ ਇੱਟਾਂ-ਰੋੜੇ, ਸ਼ਰਾਬ ਦੀਆਂ ਬੋਤਲਾਂ, ਜਿੰਦਰੇ ਅਤੇ ਸਬਜ਼ੀਆਂ ਦੇ ਛਿਲਕੇ ਵੱਜ ਰਹੇ ਹਨ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
ਇਸ ਸਬੰਧੀ ਕਈ ਵਾਰ ਅਸੀਂ ਆਪਣੇ ਪੱਧਰ ’ਤੇ ਰਾਤ ਜਾਗ ਕੇ ਪਹਿਰੇ ਵੀ ਲਾਏ ਹਨ ਤਾਂ ਕਿ ਪਤਾ ਚੱਲ ਸਕੇ ਕਿ ਇਹ ਪੱਥਰ ਕਿੱਥੋਂ ਆਉਂਦੇ ਹਨ ਅਤੇ ਕੌਣ ਸੁੱਟਦਾ ਹੈ ਪਰ ਇਸ ਸਬੰਧੀ ਅਜੇ ਤੱਕ ਸਾਨੂੰ ਪਤਾ ਨਹੀਂ ਲੱਗ ਸਕਿਆ। ਉਸ ਤੋਂ ਇਲਾਵਾ ਗਲੀ ’ਚ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਹੋਏ ਹਨ, ਤਾਂ ਕਿ ਇਸ ਘਟਨਾ ਦਾ ਪਤਾ ਲੱਗ ਸਕੇ ਪਰ ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਤਾਂ ਰਾਤ ਹੁੰਦੇ ਸਾਰ ਹੀ ਘਰਾਂ ’ਚ ਕੌਣ ਪੱਥਰ ਸੁੱਟਦਾ ਹੈ। ਲੋਕਾਂ ਨੇ ਦੱਸਿਆ ਕਿ ਇਨ੍ਹਾਂ ਪੱਥਰਾਂ ਦੇ ਸੁੱਟਣ ਕਾਰਨ ਉਹ ਰਾਤ ਸਮੇਂ ਆਪਣੇ ਅੰਦਰੋਂ ਨਿਕਲਣ ਤੋਂ ਡਰਦੇ ਹਨ। ਜਦੋਂਕਿ ਕਈ ਵਾਰ ਲੋਕ ਅਤੇ ਬੱਚੇ ਜ਼ਖਮੀ ਵੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ-ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
ਇਸ ਸਬੰਧੀ ਕਈ ਵਾਰ ਸਿਟੀ ਪੁਲਸ ਗੁਰਦਾਸਪੁਰ ਨੂੰ ਸੂਚਿਤ ਕੀਤਾ ਗਿਆ ਹੈ ਪਰ ਉਹ ਸਾਡੇ ਤੋਂ ਸਬੂਤ ਮੰਗਦੇ ਹਨ। ਜਦੋਂਕਿ ਸਾਨੂੰ ਖੁਦ ਨੂੰ ਪਤਾ ਨਹੀਂ ਕਿ ਇਹ ਪੱਥਰ ਘਰਾਂ ’ਚ ਕੌਣ ਸੁੱਟ ਰਿਹਾ ਹੈ, ਇਸ ਸਬੰਧੀ ਪੁਲਸ ਨੂੰ ਕੀ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਸਬੰਧੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਕੇ ਸਾਨੂੰ ਰਾਹਤ ਦਿੱਤੀ ਜਾਵੇ ਕਿਉਂਕਿ ਘਰਾਂ ’ਚ ਅਜਿਹੇ ਭਾਰੀ ਇੱਟਾਂ-ਰੋੜੇ, ਜਿੰਦਰੇ ਵੱਜਣ ਕਾਰਨ ਕਿਸੇ ਦਾ ਵੀ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਮਸ਼ਹੂਰ ਵਕੀਲ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਲੁੱਟ ਕੇ ਲੈ ਗਏ ਲੱਖਾਂ ਰੁਪਏ ਤੇ ਸੋਨਾ-ਚਾਂਦੀ
ਵਿਦੇਸ਼ ਭੇਜਣ ਦੇ ਨਾਂ ’ਤੇ 29 ਲੱਖ 45 ਹਜ਼ਾਰ ਰੁਪਏ ਦੀ ਠੱਗੀ, ਪਤੀ-ਪਤਨੀ ਵਿਰੁੱਧ ਕੇਸ ਦਰਜ
NEXT STORY