ਕਾਦੀਆਂ (ਜ਼ੀਸ਼ਾਨ) : ਕਾਦੀਆਂ ਤੋਂ ਇਕ ਵਿਅਕਤੀ ਤੋਂ ਧੋਖੇ ਨਾਲ ਪੈਸੇ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਲੀਲਕਲਾਂ ਨੇ ਦੱਸਿਆ ਕਿ ਉਹ ਇਕ ਨਿਜੀ ਬੈਂਕ 'ਚੋਂ 50 ਹਜ਼ਾਰ ਰੁਪਏ ਕਢਵਾ ਕੇ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਚਰਚ ਦੇ ਸਾਹਮਣੇ ਉਸਦੇ ਪਿੱਛੇ ਸਕੂਟਰੀ 'ਤੇ ਸਵਾਰ 2 ਨੌਜਵਾਨਾਂ ਨੇ ਉਸਨੂੰ ਦੱਸਿਆ ਕਿ ਉਸਦੇ ਪੈਸੇ ਡਿੱਗ ਗਏ ਹਨ। ਇਸ 'ਤੇ ਜਦੋਂ ਉਸਨੇ ਆਪਣੇ ਪੈਸੇ ਗਿਣਨ ਲਈ ਨੌਜਵਾਨਾਂ ਨੂੰ ਦੇ ਦਿੱਤੇ। ਨੌਜਵਾਨਾਂ ਦੇ ਜਾਣ ਤੋਂ ਬਾਅਦ ਜਦ ਉਸਨੇ ਫਿਰ ਪੈਸੇ ਗਿਣੇ ਤਾਂ ਉਸ ਵਿਚੋਂ 14 ਹਜ਼ਾਰ 500 ਰੁਪਏ ਘੱਟ ਨਿਕਲੇ।
ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮਾਰ'ਤਾ ਬਜ਼ੁਰਗ
ਇਸ ਦੀ ਸ਼ਿਕਾਇਤ ਉਸ ਨੇ ਕਾਦੀਆਂ ਪੁਲਿਸ ਨੂੰ ਦੇ ਦਿੱਤੀ ਹੈ। ਇਸ ਸਬੰਧੀ ਦੱਸਦਿਆਂ ਕਾਦੀਆਂ ਥਾਣਾ ਮੁਖੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਬਲਕਾਰ ਸਿੰਘ ਵੱਲੋਂ ਇਸਦੀ ਸ਼ਿਕਾਇਤ ਮਿਲੀ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗੁਰਦੁਆਰੇ ਮੱਥਾ ਟੇਕਣ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਕਰ'ਤਾ ਘਰ ਸਾਫ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਕਾਰਨ ਪਾਰਟੀ ਦਾ ਕਾਫ਼ਲਾ ਰਿਹੈ ਵੱਧ: ਵਿਧਾਇਕ ਸ਼ੈਰੀ ਕਲਸੀ
NEXT STORY