ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਦੇ ਮੱਛੀ ਮਾਰਕੀਟ ਚੌਕ ਵਿਚ ਸ਼ਾਮ ਅਚਾਨਕ ਦੁਕਾਨ ਨੂੰ ਅੱਗ ਲੱਗ ਗਈ, ਜਿਸ ਦੌਰਾਨ ਮੌਕੇ ’ਤੇ ਮੌਜੂਦ ਥਾਣਾ ਸਿਟੀ ਦੇ ਮੁਖੀ ਗੁਰਮੀਤ ਸਿੰਘ ਅਤੇ ਪੁਲਸ ਫੋਰਸ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਉਕਤ ਅੱਗ ਨੂੰ ਕਾਬੂ ਕਰ ਲਿਆ ਨਹੀਂ ਤਾਂ ਇਸ ਮਾਰਕੀਟ ਵਿਚ ਵੱਡਾ ਨੁਕਸਾਨ ਹੋ ਸਕਦਾ ਸੀ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਚੈਕਿੰਗ ਦੌਰਾਨ ਮੱਛੀ ਮਾਰਕੀਟ ਮੌਜੂਦ ਸੀ। ਇਸੇ ਦੌਰਾਨ ਦੇਖਦੇ ਹੀ ਦੇਖਦੇ ਇਕ ਚਾਹ ਵਾਲੀ ਦੁਕਾਨ ਨੂੰ ਅੱਗ ਲੱਗ ਗਈ ਜੋ ਨਾਲ ਹੀ ਦਹੀਂ ਪਕੌੜਿਆਂ ਵਾਲੀ ਦੁਕਾਨ ਤੱਕ ਪਹੁੰਚ ਗਈ।
ਉਨ੍ਹਾਂ ਦੱਸਿਆ ਕਿ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਜਿਸ ਦੌਰਾਨ ਉਨ੍ਹਾਂ ਨੇ ਪੁਲਸ ਦੇ ਹੋਰ ਜਵਾਨਾਂ ਦੀ ਮਦਦ ਦੇ ਨਾਲ ਹਿੰਮਤ ਕਰ ਕੇ ਦੁਕਾਨ ਵਿਚ ਸਿਲੰਡਰ ਨੂੰ ਬਾਹਰ ਕੱਢ ਲਿਆ। ਇਸ ਦੌਰਾਨ ਪਹਿਲਾਂ ਉਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਪਾਰਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ।
ਇਹ ਵੀ ਪੜ੍ਹੋ- ਅਰਮੀਨੀਆ ਦੀ ਜੇਲ੍ਹ 'ਚ ਫਸਿਆ ਬਜ਼ੁਰਗ ਮਾਂ-ਪਿਓ ਦਾ ਇਕਲੌਤਾ ਸਹਾਰਾ, ਸੰਤ ਸੀਚੇਵਾਲ ਕੋਲ ਲਗਾਈ ਮਦਦ ਦੀ ਗੁਹਾਰ
ਕੁਝ ਹੀ ਮਿੰਟਾਂ ਬਾਅਦ ਫਾਇਰ ਬ੍ਰਿਗੇਡ ਵੀ ਮੌਕੇ ’ਤੇ ਪਹੁੰਚ ਗਈ , ਜਿਸ ਨੇ ਆ ਕੇ ਅੱਗ ’ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਅੱਗ ਭਿਆਨਕ ਰੂਪ ਧਾਰਨ ਕਰ ਸਕਦੀ ਸੀ।
ਇਸ ਮੌਕੇ ਦੁਕਾਨਦਾਰਾਂ ਨੇ ਥਾਣਾ ਮੁਖੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਅੱਗ ਨੂੰ ਰੋਕਣ ਲਈ ਤੁਰੰਤ ਸਿਲੰਡਰ ਨੂੰ ਬਾਹਰ ਕੱਢਣ ਮੌਕੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ। ਦੁਕਾਨਦਾਰਾਂ ਨੇ ਜਿਥੇ ਪੁਲਸ ਦਾ ਧੰਨਵਾਦ ਕੀਤਾ, ਉਸ ਦੇ ਨਾਲ ਹੀ ਫਾਇਰ ਬ੍ਰਿਗੇਡ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦਾ ਵੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ 'ਚ ਕੱਢੀਆਂ ਗਾਲ੍ਹਾਂ ਤਾਂ ਸੁਪਰਵਾਈਜ਼ਰ ਨੇ ਕਰ'ਤਾ ਕਤਲ, ਪੁਲਸ ਨੇ 48 ਘੰਟਿਆਂ 'ਚ ਸੁਲਝਾਈ ਗੁੱਥੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਰਮੀ ਦਿਖਾ ਰਹੀ ਤਿੱਖੇ ਤੇਵਰ, ਸਾਉਣ ਮਹੀਨੇ 'ਚ ਹੁੰਮਸ ਤੇ ਲੰਬੇ ਬਿਜਲੀ ਦੇ ਕੱਟਾਂ ਨੇ ਜਨਤਾ ਨੂੰ ਕੀਤਾ ਪ੍ਰੇਸ਼ਾਨ
NEXT STORY