ਕੋਝੀਕੋਡ- ਕੇਰਲ ਦੇ ਕੋਝੀਕੋਡ 'ਚ ਮਹਿੰਗੇ ਬੂਟ ਸਿਰਫ਼ ਇਕ ਰੁਪਏ 'ਚ ਵੇਚਣ ਦੀ ਇਕ ਦੁਕਾਨ ਦੀ ਪ੍ਰਚਾਰ ਮੁਹਿੰਮ ਦੌਰਾਨ ਐਤਵਾਰ ਸਵੇਰੇ ਭਾਰੀ ਭੀੜ ਜੁਟ ਗਈ ਅਤੇ ਪੁਲਸ ਨੂੰ ਇਸ ਨੂੰ ਕੰਟਰੋਲ ਕਰਨ ਲਈ ਲਾਠੀਚਾਰਜ ਕਰਨਾ ਪਿਆ। ਵਾਇਰਲ ਵਿਗਿਆਪਨਾਂ ਤੋਂ ਆਕਰਸ਼ਿਤ ਹੋ ਕੇ ਸੈਂਕੜੇ ਗਾਹਕ ਤੜਕੇ ਹੀ ਇਲਾਕੇ 'ਚ ਇਕੱਠੇ ਹੋ ਗਏ, ਜਿਸ ਨਾਲ ਭਾਜੜ ਵਰਗੀ ਸਥਿਤੀ ਪੈਦਾ ਹੋ ਗਈ ਅਤੇ ਆਵਾਜਾਈ ਪ੍ਰਭਾਵਿਤ ਹੋ ਗਿਆ। ਪੁਲਸ ਅਨੁਸਾਰ ਦੁਕਾਨ ਨੇ ਪਹਿਲੇ 100 ਗਾਹਕਾਂ ਨੂੰ ਸਿਰਫ਼ ਇਕ ਰੁਪਏ 'ਚ ਬੂਟ ਦੇਣ ਦਾ ਵਿਗਿਆਪਨ ਦਿੱਤਾ ਸੀ, ਜਿਸ ਤੋਂ ਬਾਅਦ ਦੇਰ ਰਾਤ 2 ਵਜੇ ਤੋਂ ਹੀ ਭੀੜ ਜਮ੍ਹਾ ਹੋਣ ਲੱਗੀ ਸੀ।
ਪੁਲਸ ਨੇ ਦੱਸਿਆ ਕਿ ਭੀੜ ਇੰਨੀ ਵੱਧ ਸੀ ਕਿ ਦੁਕਾਨ ਦੀ ਸਮਰੱਥਾ ਤੋਂ ਵੱਧ ਗਾਹਕ ਆ ਗਏ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸਨ ਅਤੇ ਵਾਇਨਾਡ ਵਰਗੇ ਜ਼ਿਲ੍ਹਿਆਂ ਤੋਂ ਵੀ ਲੋਕ ਆਏ ਸਨ। ਵਾਇਨਾਡ ਤੋਂ ਆਏ ਇਕ ਮੁੰਡੇ ਨੇ ਦੱਸਿਆ ਕਿ ਉਹ ਦੇਰ ਰਾਤ ਢਾਈ ਵਜੇ ਦੁਕਾਨ 'ਤੇ ਪਹੁੰਚਿਆ ਪਰ ਉੱਥੇ ਪਹਿਲਾਂ ਤੋਂ ਹੀ ਭਾਰੀ ਭੀੜ ਸੀ। ਲੋਕਾਂ ਦੀ ਭਾਰੀ ਭੀੜ ਕਾਰਨ ਇਲਾਕੇ 'ਚ ਭਾਜੜਾਂ ਪੈ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ। ਜਦੋਂ ਸਥਿਤੀ ਬੇਕਾਬੂ ਹੋ ਗਈ ਤਾਂ ਪੁਲਸ ਨੂੰ ਦਖ਼ਲ ਦੇਣਾ ਪਿਆ ਅਤੇ ਭਾਜੜ ਰੋਕਣ ਲਈ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਇਸ ਭੱਜ-ਦੌੜ ਮਗਰੋਂ, ਇਲਾਕੇ 'ਚ ਤਣਾਅ ਫੈਲਾਉਣ ਦੇ ਦੋਸ਼ 'ਚ ਦੁਕਾਨ ਮਾਲਕ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਜਵਾਈ ਦੀ ਸ਼ਰਮਨਾਕ ਕਰਤੂਤ, ਕੈਂਚੀ ਨਾਲ ਸੱਸ ਦੀ ਨੱਕ ਵੱਢ ਹੋਇਆ ਫਰਾਰ
NEXT STORY