ਦੀਨਾਨਗਰ (ਗੋਰਾਇਆ)- ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਖਿਲਾਫ਼ ਪੂਰੀ ਸਖ਼ਤੀ ਨਾਲ ਸ਼ਿਕੰਜਾ ਕੱਸਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸੇ ਤਹਿਤ ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਿਆ ਆਈ.ਪੀ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏ.ਐੱਸ.ਪੀ. ਦੀਨਾਨਗਰ ਦਿਲਪ੍ਰੀਤ ਸਿੰਘ ਦੀ ਅਗਵਾਈ ਹੇਠਾਂ ਦੋ ਵੱਖ-ਵੱਖ ਮਾਮਲਿਆਂ ਵਿੱਚ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਸ਼ੂਗਰ ਮਿੱਲ ਪਨਿਆੜ ਵਿਖੇ ਸਪੈਸ਼ਲ ਨਾਕੇ ਦੌਰਾਨ ਇੱਕ ਆਈ20 ਕਾਰ ਵਿੱਚ ਦੋ ਨੌਜਵਾਨਾਂ ਦੀ ਚੈਕਿੰਗ ਦੌਰਾਨ 17 ਗ੍ਰਾਮ ਅਫੀਮ ਅਤੇ ਇੱਕ ਪਿਸਟਲ 32 ਬੋਰ ਦਾ ਬਰਾਮਦ ਹੋਇਆ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਏ.ਐੱਸ.ਪੀ. ਦੀਨਾਨਗਰ ਦਿਲਪੀਤ ਸਿੰਘ ਨੇ ਦੱਸਿਆ ਕਿ ਅਵਿਨਾਸ਼ ਸਿੰਘ ਪੁੱਤਰ ਰੂਪ ਸਿੰਘ ਵਾਸੀ ਸੇਖੂਪੁਰਾ ਮਜੀਰੀ ਨਰੋਟ ਜੈਮਲ ਸਿੰਘ ਤੇ ਹਰਸ਼ ਸੈਣੀ ਪੁੱਤਰ ਬਲਕਾਰ ਸਿੰਘ ਵਾਸੀ ਕਾਂਸੀ ਬਾੜਮਾ, ਨਰੋਟ ਜੈਮਲ ਸਿੰਘ ਵਿਰੁੱਧ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਕੇ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਅਫੀਮ ਚਰਨਜੀਤ ਸਿੰਘ ਉਰਫ ਸਿੰਪਲ ਵਾਸੀ ਵਿਜੇ ਨਗਰ ਅੰਮ੍ਰਿਤਸਰ ਕੋਲੋਂ ਖ਼ਰੀਦੀ ਹੈ ਜਿਸ ਦੀ ਨਿਸ਼ਾਨਦੇਹੀ 'ਤੇ ਇਸ ਕੋਲੋਂ 50 ਗ੍ਰਾਮ ਅਫੀਮ ਹੋ ਬਰਾਮਦ ਹੋਈ।

ਇਸੇ ਤਹਿਤ ਹੀ ਪੁਲਸ ਸਟੇਸ਼ਨ ਪੁਰਾਣਾਂ ਸਾਲਾਂ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇਕ ਵਿਅਕਤੀ ਕੋਲੋਂ 100 ਗ੍ਰਾਮ ਅਫੀਮ, 450 ਗ੍ਰਾਮ ਡੋਡੇ ਪੋਸਤ ਅਤੇ ਤਿੰਨ ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਸ ਮੁਤਾਬਕ ਮੁਲਜ਼ਮ ਦੀ ਪਛਾਣ ਗੁਰਜੀਤ ਸਿੰਘ ਉਰਫ ਕਾਲਾ ਵਾਸੀ ਨੌਸ਼ਹਿਰਾ ਵਜੋਂ ਹੋਈ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਲਗਾਤਾਰ ਹੋ ਰਹੀ ਬਾਰਿਸ਼ ਨੇ ਵਧਾ'ਤਾ ਦਰਿਆ ਦੇ ਪਾਣੀ ਦਾ ਪੱਧਰ, ਇਲਾਕੇ 'ਚ ਜਾਰੀ ਹੋ ਗਿਆ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਵਿਭਾਗ ਨੇ ਆਪਣੇ ਹੀ ਮੁਲਾਜ਼ਮ ਖ਼ਿਲਾਫ਼ ਕੀਤੀ ਵੱਡੀ ਕਾਰਵਾਈ
NEXT STORY