ਲੋਪੋਕੇ (ਸਤਨਾਮ) : ਪੁਲਸ ਥਾਣਾ ਲੋਪੋਕੇ ਵਿਖੇ ਮਜ਼ਦੂਰੀ ਕਰ ਰਹੇ ਮਜ਼ਦੂਰ ਦੀ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਜ਼ਦੂਰਾਂ ਨੇ ਦੱਸਿਆ ਕਿ ਟਹਿਲ ਸਿੰਘ ਉਮਰ 65 ਸਾਲ ਦੇ ਕਰੀਬ ਪਿੰਡ ਠੱਠਾ ਜੋ ਕਿ ਥਾਣੇ ਦੀ ਚਾਰ ਦੀਵਾਰੀ ਹੋ ਰਹੀ ਸੀ, ਉੱਥੇ ਮਜ਼ਦੂਰੀ ਕਰ ਰਿਹਾ ਸੀ ਕਿ ਅਚਾਨਕ ਹੀ ਥਾਣਾ ਲੋਪੋਕੇ ਦੇ ਬਾਹਰ ਲੱਗੇ ਟਰਾਂਸਫਾਰਮਰ ਦੀ ਟੁੱਟੀ ਹੋਈ ਤਾਰ 'ਚ ਕਰੰਟ ਆਉਣ ਕਾਰਨ ਟਹਿਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਾਬਾ ਰਾਜਨ ਸਿੰਘ ਮੌੜੇ ਕਲਾਂ, ਸਰਪੰਚ ਜੀਤ ਸਿੰਘ ਜੌਹਲ, ਪਰਮਜੀਤ ਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਇਹ ਸਾਰੀ ਘਟਨਾ ਬਿਜਲੀ ਮਹਿਕਮੇ ਦੀ ਅਣਗਿਹਲੀ ਕਾਰਨ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।
CM ਮਾਨ ਦੀ SGPC ਪ੍ਰਧਾਨ ਧਾਮੀ ਨਾਲ ਮੁਲਾਕਾਤ, ਸੁਰੱਖਿਆ ਤੇ ਮਰਿਆਦਾ 'ਤੇ ਹੋਈ ਗੰਭੀਰ ਚਰਚਾ
NEXT STORY