ਦੀਨਾਨਗਰ (ਕਪੂਰ) - ਦੀਵਾਲੀ ਵਾਲੇ ਦਿਨ ਨਜ਼ਦੀਕੀ ਪਿੰਡ ਅਵਾਂਖਾ ’ਚ ਝਾੜੀਆਂ ’ਚ ਲੁਕ ਕੇ ਨਸ਼ੇ ਦੀ ਡੋਜ਼ ਲੈਂਦੇ 2 ਨੌਜਵਾਨ ਬੇਹੋਸ਼ ਹੋ ਗਏ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਐੱਸ. ਐੱਸ. ਪੀ. ਗੁਰਦਾਸਪੁਰ ਦੇ ਨਿਰਦੇਸ਼ਾਂ ’ਤੇ ਡੀ. ਐੱਸ. ਪੀ. ਜਸਪਾਲ ਸਿੰਘ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਕਪਿਲ ਕੌਸ਼ਲ ਅਤੇ ਥਾਣਾ ਦੀਨਾਨਗਰ ਦੇ ਇੰਚਾਰਜ ਮੇਜਰ ਸਿੰਘ ਦੀ ਅਗਵਾਈ ’ਚ ਕਰੀਬ 6 ਦਰਜਨ ਪੁਲਸ ਅਧਿਕਾਰੀ ਤੇ ਕਰਮਚਾਰੀਆਂ ਵੱਲੋਂ ਪਿੰਡ ਅਵਾਂਖਾ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲਾਂਕਿ ਤਲਾਸ਼ੀ ਮੁਹਿੰਮ ਦੌਰਾਨ ਪੁਲਸ ਦੇ ਹੱਥੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ।
ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਵਿਖੇ 2 ਕਨਾਲਾਂ ਪਿੱਛੇ ਚੱਲੀਆਂ ਡਾਗਾਂ, ਸ਼ਰੀਕੇ ਵਿਚਾਲੇ ਹੋਈ ਖ਼ੂਨੀ ਝੜਪ (ਵੀਡੀਓ)
ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ। ਪਿਛਲੇ ਦਿਨੀਂ ਇਸ ਪਿੰਡ ’ਚ ਤਲਾਸ਼ੀ ਮੁਹਿੰਮ ਚਲਾ ਕੇ ਨਸ਼ਾ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਸਮੇਂ-ਸਮੇਂ ’ਤੇ ਪਿੰਡ ’ਚ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ। ਜਿੱਥੇ ਵੀ ਘਰ ’ਚ ਨਸ਼ਾ ਪਾਇਆ ਗਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸਾਂ ਦੀ ਰੋਕਥਾਮ ਲਈ ਪੁਲਸ ਦਾ ਸਹਿਯੋਗ ਕਰਨ, ਨਸ਼ਿਆਂ ਬਾਰੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ ’ਚੋਂ ਮੁੜ ਵਾਇਰਲ ਹੋਈ ਨਸ਼ੇ 'ਚ ਧੁੱਤ ਨੌਜਵਾਨ ਦੀ ਵੀਡੀਓ
ਗੁਰਦਾਸਪੁਰ ਵਿਖੇ 2 ਕਨਾਲਾਂ ਪਿੱਛੇ ਚੱਲੀਆਂ ਡਾਗਾਂ, ਸ਼ਰੀਕੇ ਵਿਚਾਲੇ ਹੋਈ ਖ਼ੂਨੀ ਝੜਪ (ਵੀਡੀਓ)
NEXT STORY