ਤਰਨਤਾਰਨ (ਰਮਨ)- ਥਾਣਾ ਸਦਰ ਪੱਟੀ ਦੀ ਪੁਲਸ ਨੇ ਸੱਸ ਨੂੰ ਗੰਭੀਰ ਸੱਟਾਂ ਲਗਾਉਣ ਦੇ ਜੁਰਮ ਹੇਠ 2 ਨੂੰਹਾਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- BSF ਨੇ ਸਰਹੱਦ ਤੋਂ ਫੜ੍ਹੀ ਹੈਰੋਇਨ ਦੀ ਵੱਡੀ ਖੇਪ, ਹਥਿਆਰ ਵੀ ਕੀਤੇ ਬਰਾਮਦ
ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਪੁੱਤਰ ਕੈਲ ਸਿੰਘ ਵਾਸੀ ਪਿੰਡ ਤੂਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਪਤਨੀ ਕੁਲਵੰਤ ਕੌਰ ਜੋ ਆਪਣੀਆਂ ਦੋਹਾਂ ਨੂੰਹਾਂ ਗੁਰਮੀਤ ਕੌਰ ਪਤਨੀ ਤਰਲੋਚਨ ਸਿੰਘ ਅਤੇ ਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਜਿਨ੍ਹਾਂ ਦੇ ਚਾਲ-ਚੱਲਣ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਰੋਕਦੀ ਸੀ, ਜਿਸ ਕਾਰਨ ਉਸਦੀਆਂ ਨੂੰਹਾਂ ਉਸ ਦੀ ਪਤਨੀ ਨਾਲ ਅਕਸਰ ਤੂੰ-ਤੂੰ ਮੈਂ-ਮੈਂ ਕਰਦੀਆਂ ਸਨ। ਬਲਕਾਰ ਸਿੰਘ ਨੇ ਦੱਸਿਆ ਕਿ ਬੀਤੀ 9 ਫਰਵਰੀ ਦੀ ਰਾਤ ਸਾਢੇ ਅੱਠ ਵਜੇ ਜਦੋਂ ਉਸ ਦੀ ਪਤਨੀ ਹਵੇਲੀ ਜਾਣ ਤੋਂ ਬਾਅਦ ਘਰ ਵਾਪਸ ਨਾ ਪਰਤੀ ਤਾਂ ਉਹ ਆਪਣੇ ਬੇਟੇ ਸਮੇਤ ਲੱਭਣ ਲਈ ਘਰੋਂ ਬਾਹਰ ਚਲੇ ਗਏ।
ਇਸ ਦੌਰਾਨ ਉਨ੍ਹਾਂ ਵੇਖਿਆ ਕਿ ਸੜਕ ਕਿਨਾਰੇ ਉਸ ਦੀ ਪਤਨੀ ਖੂਨ ਨਾਲ ਲੱਥ-ਪੱਥ ਹੋਈ ਡਿੱਗੀ ਪਈ ਸੀ, ਜਿਸ ਨੂੰ ਤੁਰੰਤ ਤਰਨਤਾਰਨ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਬਲਕਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੀਆਂ ਦੋਹਾਂ ਨੂੰਹਾਂ ਨੇ ਹੀ ਉਸਦੀ ਪਤਨੀ ਨੂੰ ਗੰਭੀਰ ਸੱਟਾਂ ਲੱਗਾਈਆਂ ਹਨ।
ਇਹ ਵੀ ਪੜ੍ਹੋ- ਪਾਕਿ ਡਰੋਨ ਨੇ ਫ਼ਿਰ ਇਕ ਵਾਰ ਭਾਰਤ 'ਚ ਦਿੱਤੀ ਦਸਤਕ, BSF ਨੇ ਦਾਗੇ ਫ਼ਾਇਰ, ਤਲਾਸ਼ੀ ਮੁਹਿੰਮ ਜਾਰੀ
ਇਸ ਬਾਬਤ ਥਾਣਾ ਸਦਰ ਪੱਟੀ ਅਧੀਨ ਆਉਂਦੀ ਚੌਂਕੀ ਤੂਤ ਦੇ ਇੰਚਾਰਜ ਏ.ਐੱਸ.ਆਈ ਕਿਰਪਾਲ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਦੇ ਬਿਆਨਾਂ ਹੇਠ ਦੋਵਾਂ ਨੂੰਹਾਂ ਖਿਲਾਫ਼ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, 12 ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ
NEXT STORY