ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਬਟਾਲਾ ਦੀ ਪੂਨਮ ਜੋ ਰੋਜ਼ ਸਵੇਰੇ ਨੇੜਲੇ ਪਿੰਡਾਂ ਚੋਂ ਛੋਟੇ-ਛੋਟੇ ਬੱਚਿਆਂ ਨੂੰ ਬਟਾਲਾ 'ਚ ਵੱਖ-ਵੱਖ ਸਕੂਲਾਂ 'ਚ ਆਪਣੇ ਈ- ਰਿਕਸ਼ਾ ਤੇ ਛੱਡਣ ਆਉਂਦੀ ਹੈ। ਇਹ ਲੋਕਾਂ ਲਈ ਇਕ ਵੱਖ ਤਰ੍ਹਾਂ ਦੀ ਔਰਤ ਡਰਾਈਵਰ ਹੈ। ਪੂਨਮ ਦਾ ਕਹਿਣਾ ਹੈ ਕਿ ਵੱਡੇ ਸ਼ਹਿਰਾਂ 'ਚ ਔਰਤ ਹਰ ਕੰਮ 'ਚ ਆਪਣੇ ਪਰਿਵਾਰ ਅਤੇ ਪਤੀ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਹੈ ਤਾਂ ਫਿਰ ਉਹ ਕਿਉਂ ਨਹੀਂ।
ਇਹ ਵੀ ਪੜ੍ਹੋ- ਭਾਰਤ 'ਚ ਪਾਕਿ ਡਰੋਨ ਦੀ ਦਸਤਕ, BSF ਨੇ ਦਾਗੇ ਫ਼ਾਇਰ, ਤਲਾਸ਼ੀ ਮੁਹਿੰਮ ਜਾਰੀ
ਬਟਾਲਾ ਦੀਆਂ ਸੜਕਾਂ 'ਤੇ ਸਵੇਰ ਪੂਨਮ ਨੇੜਲੇ ਪਿੰਡਾਂ ਤੋਂ ਛੋਟੇ ਬੱਚੇ ਲੈ ਕੇ ਈ- ਰਿਕਸ਼ਾ 'ਤੇ ਸਕੂਲ ਛੱਡਦੀ ਹੈ ਅਤੇ ਇਹ ਔਰਤ ਨੇ ਆਪਣੀ ਵੱਖ ਪਹਿਚਾਣ ਬਣਾਈ ਹੋਈ ਹੈ। ਪੂਨਮ ਦਾ ਕਹਿਣਾ ਹੈ ਕਿ ਉਸਦਾ ਪਤੀ ਵੀ ਸਕੂਲ ਵੈਨ ਚਲਾਉਂਦਾ ਹੈ ਜਦਕਿ ਗੱਡੀ ਦੀਆਂ ਕਿਸ਼ਤਾਂ, ਘਰ ਦੇ ਖ਼ਰਚੇ, ਆਪਣੇ ਬੱਚਿਆਂ ਦੀ ਸਿੱਖਿਆ ਅਤੇ ਹੋਰਨਾਂ ਖ਼ਰਚਿਆਂ ਨੂੰ ਦੇਖਦੇ ਉਸ ਨੇ ਵੀ ਬੀੜਾ ਚੁੱਕਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਮਿਲਾ ਜਦ ਕੋਈ ਕੰਮ ਕਰਨ ਬਾਰੇ ਕਿਹਾ ਤਾਂ ਪਤੀ ਨੇ ਸੁਝਾਵ ਦਿੱਤਾ ਕਿ ਉਹ ਈ- ਰਿਕਸ਼ਾ ਚਲਾਉਣਾ ਸਿਖ ਲਵੇ। ਇਹ ਕੰਮ ਕਰੇ।
ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ ਨੂੰ ਲੈ ਕੇ ਬੋਲੇ ਰਾਹੁਲ ਗਾਂਧੀ, ਦਿੱਤਾ ਅਹਿਮ ਬਿਆਨ
ਪੂਨਮ ਦੇ ਪਤੀ ਜਿੰਦਰ ਮਸੀਹ ਜੋ ਖੁਦ ਡਰਾਈਵਰ ਹਨ, ਉਨ੍ਹਾਂ ਨੇ ਹੀ ਆਪਣੀ ਪਤਨੀ ਨੂੰ ਡਰਾਈਵਰ ਦੀ ਸਿਖਲਾਈ ਦਿੱਤੀ ਅਤੇ ਹੁਣ ਦੋਵੇਂ ਪਤੀ- ਪਤਨੀ ਸਕੂਲੀ ਬੱਚੇ ਆਪਣੇ ਵਾਹਨਾਂ ਰਾਹੀਂ ਸਕੂਲਾਂ 'ਚ ਛੱਡਦੇ ਹਨ। ਜਿੰਦਰ ਮਸੀਹ ਨੇ ਦੱਸਿਆ ਕਿ ਜਿੱਥੇ ਉਸਦੀ ਪਤਨੀ ਵੀ ਉਸ ਨਾਲ ਮੇਹਨਤ ਕਰਦੀ ਹੈ ਅਤੇ ਉਹ ਘਰ ਦੇ ਅਤੇ ਆਪਣੇ ਬੱਚਿਆਂ ਦੀ ਵੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾ ਰਹੀ ਹੈ। ਜਿੰਦਰ ਨੇ ਦੱਸਿਆ ਕਿ ਉਹ ਡਰਾਈਵਰ ਦੇ ਨਾਲ ਟੇਲਰ ਦਾ ਵੀ ਕੰਮ ਕਰਦਾ ਹੈ। ਉਥੇ ਹੀ ਪੂਨਮ ਦਾ ਕਹਿਣਾ ਸੀ ਕਿ ਅੱਜ ਔਰਤਾਂ ਕਿਸੇ ਵੀ ਕੰਮ 'ਚ ਪਿੱਛੇ ਨਹੀਂ ਹਨ ਅਤੇ ਸਿਰਫ਼ ਸੋਚ ਬਦਲਣ ਦੀ ਲੋੜ ਹੈ ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸਰਹੱਦ ਪਾਰ: ਗਿਲਗਿਤ-ਬਾਲਤਿਸਤਾਨ ’ਚ ਲੋਕਾਂ ਨੇ ‘ਭਾਰਤ ਨਾਲ ਜੋੜਨ’ ਦੀ ਕੀਤੀ ਮੰਗ, ਕੀਤਾ ਰੋਸ ਪ੍ਰਦਰਸ਼ਨ
NEXT STORY