ਝਬਾਲ (ਨਰਿੰਦਰ)-ਨੌਜਵਾਨਾਂ ਨੂੰ ਰੁਜ਼ਗਾਰ ਲਈ ਆਪਣੇ ਪੈਰਾਂ ਤੇ ਖੜ੍ਹੇ ਕਰਨ ਦੇ ਉਪਰਾਲੇ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਦੀ ਪ੍ਰਧਾਨ ਮੰਤਰੀ ਕੌਂਸਲ ਵਿਕਾਸ ਯੋਜਨਾ ਤਹਿਤ ਅੱਡਾ ਝਬਾਲ ਵਿਖੇ ਟੈਕਨੀਕਲ ਸੈਂਟਰ ਖੋਲ੍ਹਿਆ ਗਿਆ, ਜਿਸ 'ਚ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਲਈ ਸਰਕਾਰ ਵੱਲੋ ਮੁੱਫਤ ਪੰਜ ਤਰ੍ਹਾਂ ਦੇ ਕੋਰਸ ਕਰਵਾ ਕੇ ਉਨ੍ਹਾਂ ਨੂੰ ਰੋਜ਼ਗਾਰ 'ਚ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੇ ਸਮਰੱਥ ਕੀਤਾ ਜਾਵੇਗਾ । ਇਸ ਟੈਕਨੀਕਲ ਸੈਂਟਰ ਦਾ ਉਦਘਾਟਨ ਗੋਰਮਿੰਟ ਕਾਲਜ ਇੰਗਲਿਸ਼ ਦੇ ਹੈਡ ਡਾ. ਲਖਵਿੰਦਰ ਸਿੰਘ ਗਿੱਲ, ਜੀ.ਆਰ.ਡੀ.ਪ੍ਰਧਾਨ ਉਕਾਰ ਸਿੰਘ ਨੇ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਬਹੁਤ ਹੀ ਵਧੀਆਂ ਉਪਰਾਲਾ ਹੈ । ਉਨ੍ਹਾਂ ਕਿਹਾ ਕਿ ਇਸ ਸੈਂਟਰ 'ਚ ਕੁੱਲ 150 ਸੀਟਾ ਹਨ, ਜਿਨ੍ਹਾਂ ਦਾ ਦਾਖਲਾ ਚਾਲੂ ਹੈ । ਇਸ ਸਮੇਂ ਡਾ. ਲਖਵਿੰਦਰ ਸਿੰਘ, ਪ੍ਰਧਾਨ ਉਕਾਰ ਸਿੰਘ ਤੇ ਆਏ ਹੋਏ ਪੰਚਾ ਸਰਪੰਚਾ ਨੂੰ ਇੰਚਾਰਜ ਗੁਰਕੰਵਲ ਸਿੰਘ ਅਤੇ ਸਰਬਜੀਤ ਸਿੰਘ ਨੇ ਸਨਮਾਨਤ ਕੀਤਾ । ਇਸ ਸਮੇਂ ਕੰਵਲਜੀਤ ਕੌਰ, ਸਰਪੰਚ ਮੋਨੂੰ ਚੀਮਾ, ਕਾਮਰੇਡ ਅਸ਼ੋਕ ਕੁਮਾਰ ਸੋਹਲ, ਲਖਵਿੰਦਰ ਸਿੰਘ, ਰਵੀਸ਼ੇਰ ਸਿੰਘ, ਜਗਰੂਪ ਸਿੰਘ, ਜੰਗਸ਼ੇਰ ਸਿੰਘ ਲਹੀਆ,ਦਿਲਬਾਗ ਸਿੰਘ ਆਦਿ ਹਾਜ਼ਰ ਸਨ ।
ਤੇਜ਼ ਰਫਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਲਿਆ ਆਪਣੀ ਲਪੇਟ 'ਚ, ਇਕ ਦੀ ਮੌਤ
NEXT STORY