ਸੰਭਾਜੀਨਗਰ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਹਨ ਅਤੇ ਦੇਸ਼ ਦੀ ਅਗਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਪਰ ਨਰਿੰਦਰ ਮੋਦੀ ਦੇ ਭਾਸ਼ਣਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ‘ਭਾਜਪਾ ਦੇ ਪ੍ਰਧਾਨ ਮੰਤਰੀ’ ਹਨ, ਭਾਰਤ ਦੇ ਨਹੀਂ।
ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ ਵਿਚ ਇਕ ਪ੍ਰਚਾਰ ਰੈਲੀ ਵਿਚ ਰਾਕਾਂਪਾ ਦੇ 83 ਸਾਲਾ ਸੰਸਥਾਪਕ ਨੇ ਕਿਹਾ ਕਿ ਮੋਦੀ ਨੂੰ ਵਿਰੋਧੀ ਧਿਰ ਉੱਤੇ ਹਮਲਾ ਕਰਨ ਦੀ ਥਾਂ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੇਸ਼ ਲਈ ਕੀ ਕਰੇਗੀ। ਪਵਾਰ ਇਥੇ ਵਿਰੋਧੀ ਮਹਾਂ ਵਿਕਾਸ ਅਘਾੜੀ (ਐੱਮ. ਵੀ. ਏ.) ਦੇ ਉਮੀਦਵਾਰਾਂ ਚੰਦਰਕਾਂਤ ਖੈਰੇ ਅਤੇ ਕਲਿਆਣ ਕਾਲੇ ਲਈ ਪ੍ਰਚਾਰ ਕਰਨ ਆਏ ਸਨ। ਖੈਰੇ ਔਰੰਗਾਬਾਦ ਲੋਕ ਸਭਾ ਹਲਕੇ ਤੋਂ ਸ਼ਿਵ ਸੈਨਾ (ਯੂ. ਬੀ. ਟੀ.) ਦੀ ਟਿਕਟ ’ਤੇ ਅਤੇ ਕਾਲੇ ਕਾਂਗਰਸ ਦੀ ਟਿਕਟ ’ਤੇ ਜਾਲਨਾ ਤੋਂ ਚੋਣਾਂ ਲੜ ਰਹੇ ਹਨ। ਸੂਬੇ ਦੇ ਮਰਾਠਵਾੜਾ ਖੇਤਰ ’ਚ ਸਥਿਤ ਇਨ੍ਹਾਂ ਹਲਕਿਆਂ ’ਚ ਚੌਥੇ ਪੜਾਅ ਤਹਿਤ 13 ਮਈ ਨੂੰ ਵੋਟਿੰਗ ਹੋਵੇਗੀ।
ਵਿਆਹ ਸਮਾਰੋਹ ਤੋਂ ਪਰਤ ਰਹੇ ਲੋਕਾਂ ਨਾਲ ਵਾਪਰਿਆ ਭਿਆਨਕ ਹਾਦਸਾ, 9 ਦੀ ਮੌਤ
NEXT STORY