ਪਠਾਨਕੋਟ (ਆਦਿਤਿਆ ਰਾਜਨ)- ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ, ਰਾਜੀਵ ਮਲਹੋਤਰਾ, ਜਸਵਿੰਦਰ ਸਿੰਘ ਬੜੀ, ਹਰਪਰੀਤ ਸਿੰਘ ਚਤਰਾ, ਗੁਰਮੀਤ ਮਹਿਤਾ ਆਦਿ ਆਗੂਆਂ ਨੇ ਕੈਬਨਿਟ ਮੰਤਰੀ ਪਸ਼ੂ ਪਾਲਣ ਮਹਿਕਮਾ ਪੰਜਾਬ ਤ੍ਰਿਪਤ ਰਾਜਿੰਦਰ ਬਾਜਵਾ ਜੀ ਤੋਂ ਪੂਰਜ਼ੋਰ ਮੰਗ ਕੀਤੀ ਹੈ ਕਿ ਪਸ਼ੂ ਪਾਲਣ ਮਹਿਕਮੇ ਦੀ ਰੀੜ ਦੀ ਹੱਡੀ ਅਤੇ ਮਹਿਕਮੇ ਦਾ 80% ਕੰਮ ਕਰਨ ਵਾਲੇ ਵੈਟਨਰੀ ਇੰਸਪੈਕਟਰ ਵਰਗ ਨੂੰ ਸਿਹਤ ਮਹਿਕਮੇ ਦੇ ਫਾਰਮੇਸੀ ਅਫ਼ਸਰਾਂ ਦੇ ਬਰਾਬਰ ਪੇਅ ਪੈਰਟੀ ਦਿਵਾ ਕੇ ਰਾਜ ਧਰਮ ਦਾ ਪਾਲਣ ਕੀਤਾ ਜਾਵੇ। ਕਿਉਂਕਿ ਪਸ਼ੂ ਪਾਲਣ ਮਹਿਕਮੇ ਦੇ ਵੈਟਨਰੀ ਆਫੀਸਰ ਅਫ਼ਸਰਾਂ ਨੂੰ ਸਿਹਤ ਮਹਿਕਮੇ ਦੇ ਮੈਡੀਕਲ ਆਫੀਸਰ ਦੇ ਬਰਾਬਰ ਤਨਖ਼ਾਹ ਅਤੇ ਨਾਨ ਪਰੈਕਟਿਸ ਅਲਾਊਂਸ ਸਰਕਾਰ ਦੇ ਕੇ ਦੋਵਾਂ ਵਰਗਾਂ ਦੀ ਪੇਅ ਪੈਰਟੀ ਪਿਛਲੇ ਲੰਬੇ ਸਮੇਂ ਤੋਂ ਬਹਾਲ ਕਰ ਚੁੱਕੀ ਹੈ ਪਰ ਵੈਟਨਰੀ ਇੰਸਪੈਕਟਰਾਂ ਅਤੇ ਫਾਰਮੇਸੀ ਅਫ਼ਸਰਾਂ ਦੀ ਵਿਦਿਅਕ ਅਤੇ ਤਕਨੀਕੀ ਯੋਗਤਾਵਾਂ ਵੀ ਬਰਾਬਰ ਹੋਣ ਕਾਰਨ ਵੈਟਨਰੀ ਇੰਸਪੈਕਟਰਾਂ ਨਾਲ ਧੱਕਾ ਕਿਉਂ।
ਇਹ ਵੀ ਪੜ੍ਹੋ: ਸਰਕਾਰੀ ਸਨਮਾਨਾਂ ਨਾਲ ਹੋਇਆ ਨੂਰਪੁਰ ਬੇਦੀ ਦੇ ਸੈਨਿਕ ਗੁਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ
ਸੱਚਰ ਅਤੇ ਮਹਾਜਨ ਨੇ ਦੱਸਿਆ ਕਿ ਪਸ਼ੂ ਪਾਲਣ ਮਹਿਕਮੇ ਦੇ ਵੈਟਨਰੀ ਇੰਸਪੈਕਟਰਾਂ ਨੂੰ ਪਸ਼ੂ ਡਿਸਪੈਂਸਰੀਆਂ ਅਤੇ ਜਿਨ੍ਹਾਂ ਹਸਪਤਾਲਾਂ ਵਿਚ ਵੈਟਨਰੀ ਅਫ਼ਸਰਾਂ ਦੀ ਪੋਸਟ ਖਾਲੀ ਹੈ, ਉਥੇ ਇੰਚਾਰਜ ਹੋਣ ਦੇ ਨਾਤੇ ਪਸ਼ੂਆਂ ਦਾ ਟਰੀਟਮੈਂਟ, ਬਨਾਉਟੀ ਗਰਭਧਾਰਨ ਦੇ ਟੀਕੇ ਹਰੇਕ ਤਰ੍ਹਾਂ ਦੀ ਵੈਕਸੀਨੇਸ਼ਨ ਪਸ਼ੂਆਂ ਵਿਚ ਭਾਵੇਂ ਮੂੰਹਖੁਰ ਜਾਂ ਗਲਘੋਟੂ ਹੋਵੇ ਸਾਲ ਵਿਚ ਦੋ ਵਾਰ ਲਗਾਉਣੀ ਪੈਂਦੀ ਹੈ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਦੀ ਭਲਾਈ ਲਈ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਾਰੀ ਸਕੀਮਾਂ ਨੂੰ ਪਸ਼ੂ ਪਾਲਕਾਂ ਦੇ ਬੂਹੇ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਹਰੇਕ ਸਕੀਮ ਦਾ ਲਾਭ ਦਿਵਾਉਣ ਲਈ ਵੈਟਨਰੀ ਇੰਸਪੈਕਟਰਜ ਨੇ ਦਿਨ ਰਾਤ ਇਕ ਕਰਕੇ ਸਰਕਾਰ ਵੱਲੋਂ ਜਾਰੀ ਕੀਤੇ ਟੀਚੀਆਂ ਨੂੰ ਪੂਰਾ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਇਸ ਲਈ ਵੈਟਨਰੀ ਇੰਸਪੈਕਟਰਾਂ ਦੇ ਮੁਸ਼ਕਿਲ ਭਰੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਪੇਅ ਪੈਰਟੀ ਹੈਲਥ ਮਹਿਕਮੇ ਦੇ ਫਾਰਮੇਸੀ ਅਫ਼ਸਰਾਂ ਦੇ ਬਰਾਬਰ ਕੀਤੀ ਜਾਵੇ ਤਾਂ ਕਿ ਵੈਟਨਰੀ ਇੰਸਪੈਕਟਰ ਹੋਰ ਵੀ ਤਨਦੇਹੀ ਨਾਲ ਪਸ਼ੂ ਪਾਲਕਾਂ ਦੀ ਸੇਵਾ ਕਰ ਸੱਕਣ।
ਇਹ ਵੀ ਪੜ੍ਹੋ: ਮਰਹੂਮ ਲਾਲਾ ਜਗਤ ਨਾਰਾਇਣ ਜੀ ਦੇ ਨਾਂ ’ਤੇ ਹੋਵੇਗਾ ਜਲੰਧਰ ਜ਼ਿਲ੍ਹੇ ਦਾ ਇਹ ਸਰਕਾਰੀ ਸਕੂਲ
ਇਥੇ ਇਹ ਗੱਲ ਦੱਸਣਯੋਗ ਹੈ ਕਿ ਜਦੋਂ ਦਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਨੇ ਪਸ਼ੂ ਪਾਲਣ ਮਹਿਕਮੇ ਦੇ ਕੈਬਨਿਟ ਵੱਜੋ ਅਤੇ ਵਿਜੇ ਕੁਮਾਰ ਜੰਜੂਆ ਆਈ. ਏ. ਐੱਸ. ਨੇ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਵੱਜੋਂ ਕਮਾਂਡ ਸੰਭਾਲੀ ਹੋਈ ਹੈ। ਬਾਜਵਾ ਸਾਹਿਬ ਅਤੇ ਜੰਜੂਆ ਸਾਹਿਬ ਨੇ ਵੈਟਨਰੀ ਇੰਸਪੈਕਟਰਾਂ ਦੀਆਂ ਕਈ ਅਹਿਮ ਮੰਗਾਂ ਦੀਆਂ ਨੋਟੀਫਿਕੇਸ਼ਨਾ ਕਰਵਾ ਕੇ ਵੈਟਨਰੀ ਇੰਸਪੈਕਟਰਜ ਵਰਗ ਦਾ ਦਿਲ ਜਿਤਿਆ ਹੈ। ਸੱਚਰ ਅਤੇ ਮਹਾਜਨ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਮੰਤਰੀ ਸਮੂਹ ਅਤੇ ਉੱਚ ਅਫ਼ਸਰਾਂ ਦੀ ਕਮੇਟੀ ਜੋ ਪੇਅ ਕਮਿਸ਼ਨ ਨਾਲ ਸੰਬੰਧਤ ਮੁੱਦਿਆਂ ਦਾ ਹੱਲ ਕਰਨ ਲਈ ਬਣਾਈ ਹੈ, ਉਸ ਨੂੰ ਜਲਦੀ ਮਿਲ ਕੇ ਜਥੇਬੰਦੀ ਤੱਥਾ ਸਮੇਤ ਆਪਣੀ ਪੇਅ ਪੈਰਟੀ ਹੈਲਥ ਮਹਿਕਮੇ ਦੇ ਫਾਰਮੇਸੀ ਅਫ਼ਸਰਾਂ ਦੇ ਬਰਾਬਰ ਕਰਨ ਲਈ ਆਪਣਾ ਪੱਖ ਜੋਰਦਾਰ ਤਰੀਕੇ ਨਾਲ ਕਮੇਟੀ ਅੱਗੇ ਰੱਖੇਗੀ।
ਇਹ ਵੀ ਪੜ੍ਹੋ: ਮਜੀਠੀਆ ਦਾ ਵੱਡਾ ਇਲਜ਼ਾਮ, ਕੈਪਟਨ ਦੀ ਸ਼ਹਿ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ (ਵੀਡੀਓ)
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨੀ ਕੁੜੀ ਨੂੰ ਵਿਆਹ ਕਰਵਾਉਣ ਲਈ ਮਿਲਿਆ ਭਾਰਤ ਦਾ ਵੀਜ਼ਾ, ਜਲਦ ਬਣੇਗੀ 'ਭਾਰਤ ਦੀ ਨੂੰਹ'
NEXT STORY